ਪੂਜਨੀਕ ਗੁਰੂ ਜੀ ਨੇ ਦੱਸਿਆ ਸਰਵਾਈਕਲ ਦਾ ਪੱਕਾ ਇਲਾਜ
(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਬਚਨਾਂ ਦੀ ਵਰਖਾ ਕਰਦਿਆਂ ਸਾਧ-ਸੰਗਤ ਨੂੰ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ-ਕੱਲ੍ਹ ਸਰਵਾਈਕਲ ਦੀ ਪ੍ਰੋਬਲਮ ਬਹੁਤ ਜਿਆਦਾ ਹੈ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਰਵਾਈਕਲ ’ਤੇ ਦੇਸੀ ਨੁਸਖਾ ਜੋ ਅਸੀਂ ਅਪਣਾਇਆ ਹੋਇਆ ਹੈ ਤੇ ਹਜ਼ਾਰਾਂ ਲੋਕ ਇਸ ਨਾਲ ਠੀਕ ਵੀ ਹੋਏ ਹਨ ਬਿਨਾ ਟ੍ਰੀਟਮੈਂਟ ਤੋਂ, ਬਿਨਾਂ ਦਵਾਈ ਤੋਂ । ਸਰਵਾਇਕਲ ਦੇ ਜੋ ਲੱਛਣ ਹਨ ਉਹ ਹਨ ਤੁਹਾਡੀ ਬੈਕਸਾਈਡ ’ਚ ਖਿਚਾਅ ਪੈਦਾ ਹੋ ਜਾਂਦਾ ਹੈ। ਚਿੜਚਿੜਾਪਨ ਹੋ ਜਾਂਦਾ ਹੈ। ਸਿਰ ਵਿੱਚ ਦਰਦ, ਬੈਕਸਾਈਡ ’ਚ ਖਿਛਾਖਿਛਾ ਰਹਿਣਾ, ਕਿਉਂਕਿ ਲਗਾਤਾਰ ਜੋ ਕੰਪਿਊਟਰ ‘ਤੇ ਕੰਮ ਕਰਦੇ ਹਨ, ਕੁਰਸੀਆਂ ‘ਤੇ ਬੈਠਦੇ ਹਨ, ਲਿਖਣ ਦਾ ਕੰਮ ਕਰਦੇ ਹਨ ਜਾਂ ਵਜਾਉਣ ਦਾ ਜਿਵੇਂ ਕਿ ਬੱਚੇ ਜ਼ਿਆਦਾਤਰ ਇਸ ਵਿੱਚ ਲੱਗੇ ਰਹਿੰਦੇ ਹਨ, ਕੰਪਿਊਟਰ ਵਿੱਚ ਜਾਂ ਫ਼ੋਨ ‘ਚ ਲਗਾਤਾਰ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਚਿੜਚਿੜਾਪਨ ਬਹੁਤ ਆ ਜਾਂਦਾ ਹੈ। ਖਿਚਾਅ ਪੈ ਜਾਂਦਾ ਹੈ ਨਾਡ਼ੀਆਂ ’ਚ ਪਿੱਛੇ ਦਰਦ ਰਹਿਣ ਲੱਗ ਜਾਂਦਾ ਹੈ ਅਤੇ ਕੁਝ ਵੀ ਚੰਗਾ ਨਹੀਂ ਲੱਗਦਾ, ਸੁੰਨਾ, ਸੁੰਨਾ ਲੱਗਣ ਲੱਗ ਜਾਂਦਾ ਹੈ, ਬੇਚੈਨੀ ਜਿਹੀ ਛਾਈ ਰਹਿੰਦੀ ਹੈ। ਇੱਕ ਬੈਂਚ ਹੋਵੇ ਜਾਂ ਚਾਰਪਾਈ ਤੁਸੀਂ ਉਸ ’ਤੇ ਲੇਟੋ, ਪਹਿਲਾਂ ਸਿੱਧਾ ਲੇਟ ਜਾਓ। ਫਿਰ ਪੈਰਾਂ ਦੇ ਬਲ ਆਪਣੇ ਆਪ ਨੂੰ ਥੋੜ੍ਹਾ ਪਿੱਛੇ ਵੱਲ ਸਰਕਾਓ ਤੇ ਇਹ ਛਾਤੀ ਤੱਕ ਆ ਜਾਵੇ। ਚਾਰਪਾਈ ਦੇ ਪਿੱਛੇ ਸਿਰ ਵਾਲਾ ਹਿੱਸਾ ਲੈ ਜਾਵੋ ਫਿਰ ਦੋਵੇਂ ਹੱਥ ਪਿੱਛੇ ਕਰਨੇ ਹਨ ਤੇ ਫਿਰ ਪੂਰੀ ਗਰਦਨ ਨੂੰ ਢਿੱਲਾ ਛੱਡ ਦਿਓ ਜੇਕਰ ਤੁਸੀਂ ਇਹ ਪਹਿਲੀ ਵਾਰ ਕਰ ਰਹੇ ਹੋ ਅਤੇ ਥੋਡ਼ਾ ਮੋਟੇ ਹੋ ਤਾਂ ਤੁਹਾਡੇ ਨਾਲ ਇੱਕ ਆਦਮੀ ਜ਼ਰੂਰ ਹੋਣਾ ਚਾਹੀਦਾ ਹੈ ਜੋ ਪੈਰਾਂ ਨੂੰ ਫਡ਼ ਕੇ ਰੱਖੇ ਇਕੱਲੇ ਨਾ ਕਰੋ ਅਤੇ ਅਜਿਹਾ ਕਰਨ ਤੋਂ ਪਹਿਲਾਂ, ਤੁਹਾਨੂੰ ਥੋੜ੍ਹਾ ਜਿਹਾ ਘੁੰਮਣਾ ਚਾਹੀਦਾ ਹੈ। ਗਰਦਨ ਨੂੰ ਪੂਰੀ ਤਰ੍ਹਾਂ ਪਿੱਛੇ ਵੱਲ ਲੈ ਕੇ ਜਾਓ ਅਤੇ ਘੱਟੋ-ਘੱਟ 15 ਸੈਕਿੰਡ ਤੱਕ ਇਸ ਸਥਿਤੀ ਵਿੱਚ ਰਹੋ। ਜੇ ਅੱਧਾ ਮਿੰਟ ਰੁਕੋ ਤਾਂ ਕਹਿਣਾ ਹੀ ਕੀ ਹੈ।
ਅੱਧੇ ਮਿੰਟ ਤੋਂ ਸ਼ੁਰੂ ਕਰੋ ਮਿੰਟ ਤੱਕ ਜਾਓ ਅਤੇ ਜਿਵੇਂ ਹੀ ਅੱਧਾ ਮਿੰਟ ਹੋ ਜਾਵੇ ਤਾਂ ਜੋ ਪਰਿਵਾਰਕ ਮੈਂਬਰ ਹੈ ਜਾਂ ਤਾਂ ਉਹ ਤੁਹਾਡਾ ਹੱਥ ਫੜਕੇ ਥੋਡ਼ਾ ਜਿਹਾ ਪਿੱਛੇ ਜਾਂ ਤੁਸੀਂ ਖੁਦ ਜਵਾਨ ਬੱਚੇ ਹੋ ਤਾਂ ਤੁਸੀਂ ਖੁਦ ਆਪਣੇ ਆਪ ਪਿੱਛੇ ਚਲੇ ਜਾਓ ਫਿਰ ਆਪਣੀ ਥਾਂ ’ਤੇ ਆ ਜਾਓ ਉਵੇਂ ਹੀ ਲੇਟੇ ਰਹੋ ਕੁਝ ਦੇਰ ਅਤੇ ਜੇਕਰ ਬੈਠੇ ਹੋ ਤਾਂ ਬੈਠੇ ਰਹਿਣਾ ਹੈ ਇੱਕ ਮਿੰਟ ਉਸ ’ਚ ਹਲਕਾ ਜਿਹਾ ਤੁਹਾਨੂੰ ਚੱਕਰ ਆਉਂਦਾ ਹੈ। ਇਸ ਦਾ ਮਤਲਬ ਥੋਡ਼ਾ ਸਰਵਾਈਕਲ ਹੈ ਅਤੇ ਜ਼ਿਆਦਾ ਆਉਂਦਾ ਹੈ ਤਾਂ ਜਿਆਦਾ। ਤਾਂ ਇਸ ਤਰ੍ਹਾਂ 15 ਸੈਂਕਿੰਡ ਅੱਧਾ ਮਿੰਟ ਰੁਕੋ, ਅੱਧਾ ਮਿੰਟ ਸਿੱਧਾ ਹੋ ਗਏ, ਅੱਧਾ ਮਿੰਟ ਫਿਰ ਕੀਤਾ। ਘੱਟ ਤੋਂ ਘੱਟ ਤਿੰਨ ਚਾਰ ਵਾਰ ਫਿਰ ਸੱਤ ਵਾਰ ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਅਜਿਹਾ ਤੁਸੀਂ ਕਰੋਗੇ ਤਾਂ ਪੰਜ ਸੱਤ ਦਿਨਾਂ ’ਚ ਇਹ ਚੀਜ਼ਾਂ ਤੁਹਾਡੀ ਦੂਰ ਹੋ ਜਾਣਗੀਆਂ ਤੇ ਸਰਵਾਈਕਲ ਤੋਂ ਤੁਸੀਂ ਤੰਦਰੁਸਤ ਹੋ ਜਾਓਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।