ਹਵਾਲਾਤੀ ਤੇ ਕੈਦੀ ਮੋਬਾਇਲ ਫੋਨਾਂ ਦੀ ਲਗਾਤਾਰ ਕਰ ਰਹੇ ਨੇ ਵਰਤੋਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰੀ ਜ਼ੇਲ੍ਹ ਪਟਿਆਲਾ (Central Jail Patiala) ਅੰਦਰ ਮੁਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਜ਼ੇਲ੍ਹ ਅੰਦਰੋਂ ਵੱਖ-ਵੱਖ ਕੈਦੀਆ ਕੋਲੋਂ 10 ਮੁਬਾਇਲ ਫੋਨ ਬਰਾਮਦ ਹੋਏ ਹਨ। ਮੁਬਾਇਲ ਫੋਨ ਬਰਾਮਦ ਹੋਣ ’ਤੇ ਥਾਣਾ ਤਿ੍ਰਪੜੀ ਪੁਲਿਸ ਵੱਲੋਂ ਇਨ੍ਹਾਂ ਕੈਦੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਜ਼ੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਵੱਲੋਂ ਥਾਣਾ ਤਿ੍ਰਪੜੀ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਜਦੋਂ ਜ਼ੇਲ੍ਹ ਅੰਦਰ ਅਚਨਚੇਤ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਹਵਾਲਾਤੀਆਂ ਸਮੇਤ ਕੈਦੀਆਂ ਪਾਸੋਂ ਮੁਬਾਇਲ ਫੋਨ ਅਤੇ ਸਿਮ ਬ੍ਰਾਮਦ ਕੀਤੇ ਗਏ। ਹਵਾਲਾਤੀ ਜਬਰਜੰਗ ਸਿੰਘ ਦੀ ਅਚਨਚੇਤ ਤਲਾਸ਼ੀ ਕਰਨ ਤੇ 1 ਵੀਵੋ ਕੰਪਨੀ ਦਾ ਟੱਚ ਮੋਬਾਇਲ ਸਮੇਤ ਵੀਆਈ ਕੰਪਨੀ ਦਾ ਸਿਮ ਬਰਾਮਦ ਹੋਇਆ। ਕੈਦੀ ਰਮਨ ਰਾਣਾ ਪਾਸੋ ਵੀ 1 ਰੀਅਲੀ ਕੰਪਨੀ ਦਾ ਟੱਚ ਮੋਬਾਇਲ ਸਮੇਤ ਜੀਓ ਕੰਪਨੀ ਦਾ ਸਿਮ ਬ੍ਰਾਮਦ ਹੋਇਆ।
ਜ਼ੇਲ੍ਹਾਂ ਅੰਦਰ ਪੁੱਜਦੇ ਮੁਬਾਇਲ ਫੋਨ ਕਰ ਰਹੇ ਨੇ ਸੁਰੱਖਿਆ ’ਤੇ ਸੁਆਲ ਖੜ੍ਹੇ
ਹਵਾਲਾਤੀ ਪਰਵਿੰਦਰ ਸਿੰਘ ਪਾਸੋ 1 ਕੈਚਡਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਤੇ ਸਿਮ ਕਾਰਡ ਬ੍ਰਾਮਦ ਹੋਇਆ। ਹਵਾਲਾਤੀ ਦੀਪਕ ਸ਼ਰਮਾ ਪਾਸੋਂ 1 ਵੀਵੋ ਕੰਪਨੀ ਦਾ ਟੱਚ ਮੋਬਾਇਲ ਸਮੇਤ ਵੀਆਈ ਕੰਪਨੀ ਦਾ ਸਿਮ ਬਰਾਮਦ ਹੋਇਆ। ਹਵਾਲਾਤੀ ਗੌਰਵ ਕੋਲੋਂ 1 ਕੈਚਡਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ।
ਹਵਾਲਾਤੀ ਸੰਮੀ ਕੁਮਾਰ ਤੋਂ 1 ਕੈਚਡਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਤੇ ਆਈਡੀਆ ਕੰਪਨੀ ਦਾ ਸਿਮ ਬਰਾਮਦ ਹੋਇਆ। ਸ਼ਿਕਾਇਤ ਮੁਤਾਬਿਕ ਬਾਥਰੂਮਾਂ ਵਿੱਚੋਂ ਵੀ 1 ਕੈਚਡਾ ਕੰਪਨੀ ਦਾ ਲਵਾਰਿਸ ਮੋਬਾਇਲ ਸਮੇਤ ਬੈਟਰੀ ਬਿਨ੍ਹਾ ਸਿਮ ਕਾਰਡ ਤੋ ਬ੍ਰਾਮਦ ਹੋਇਆ। ਇਸ ਦੇ ਨਾਲ ਹੀ ਹਵਾਲਾਤੀ ਦੀਪਕ ਕੁਮਾਰ ਦੇ ਕੋਲੋਂ 1 ਸੈਮਸੰਗ ਕੰਪਨੀ ਦਾ ਮੋਬਾਇਲ ਬ੍ਰਾਮਦ ਹੋਇਆ ਅਤੇ ਹਵਾਲਾਤੀ ਸੰਦੀਪ ਕੋਲੋਂ 1 ਏਅਰਟੈਲ ਕੰਪਨੀ ਦਾ ਸਿਮ ਬਰਾਮਦ ਹੋਇਆ।
ਜੇਲ੍ਹ ਮੁਲਾਜ਼ਮਾਂ ਵੱਲੋਂ ਹਵਾਲਾਤੀ ਗੁਰਪ੍ਰੀਤ ਸਿੰਘ ਦੀ ਜਿਸਮਾਨੀ ਤਲਾਸ਼ੀ ਤੇ 1 ਕੈਡਚਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਬਿਨ੍ਹਾ ਸਿਮ ਕਾਰਡ ਤੋ ਬਰਾਮਦ ਹੋਇਆ। ਇਸ ਤੋਂ ਇਲਾਵਾ ਮੁਰਗੀ ਹਾਤੇ ਬੈਰਕ ਨੰ. 1 ਵਿੱਚ ਬਣੇ ਬਾਥਰੂਮਾਂ ’ਚੋਂ ਵੀ ਇੱਕ ਕੈਚਡਾ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਬਿਨਾਂ ਸਿਮ ਕਾਰਡ ਬਰਾਮਦ ਹੋਇਆ। ਕੇਂਦਰੀ ਜੇਲ੍ਹ ਪਟਿਆਲਾ ਅੰਦਰੋਂ ਇੱਕ ਮਹੀਨੇ ’ਚ ਦਰਜ਼ਨਾਂ ਮੁਬਾਇਲ ਫੋਨ ਬਰਾਮਦ ਹੋ ਚੁੱਕੇ ਹਨ ਜੋ ਕਿ ਜੇਲ੍ਹ ਦੀ ਸੁਰੱਖਿਆ ਸਮੇਤ ਜੇਲ੍ਹਾਂ ਅੰਦਰ ਮੋਬਾਇਲ ਫੋਨਾਂ ਰਾਹੀਂ ਬਾਹਰ ਚੱਲ ਰਹੇ ਕਾਰੋਬਾਰਾਂ ਦੇ ਸੁਆਲ ਖੜ੍ਹੇ ਕਰ ਰਹੇ ਹਨ।
ਨਸ਼ਾ ਤਸਕਰ ਅਮਰੀਕ ਸਿੰਘ ਕੋਲੋਂ ਵੀ ਮੁਬਾਇਲ ਫੋਨ ਫੜਿਆ
ਇਸੇ ਤਰ੍ਹਾਂ ਹੀ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਅਮਰਬੀਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਿਕ ਜਦੋਂ ਜੇਲ੍ਹ ’ਚ ਤਲਾਸ਼ੀ ਮੁਹਿੰਮ ਵਿੱਢੀ ਗਈ ਤਾਂ ਹਵਾਲਾਤੀ ਅਮਰੀਕ ਸਿੰਘ ਕੋਲੋਂ 1 ਰੀਅਲਮੀ ਕੰਪਨੀ ਦਾ ਟੱਚ ਮੋਬਾਇਲ ਸਮੇਤ ਸਿਮ ਕਾਰਡ ਬਰਾਮਦ ਹੋਇਆ। ਅਮਰੀਕ ਸਿੰਘ ਵਾਸੀ ਦੇਧਨਾ ਉਹ ਹਵਾਲਾਤੀ ਹੈ ਜੋ ਕਿ ਰਜਿੰਦਰਾ ਹਸਪਤਾਲ ’ਚੋਂ ਪੁਲਿਸ ਕਰਮੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਅਮਰੀਕ ਸਿੰਘ ਇੱਕ ਮਹੀਨੇ ਤੋਂ ਜਿਆਦਾ ਸਮੇਂ ਬਾਅਦ ਮੁੜ ਪੁਲਿਸ ਦੇ ਸ਼ਿਕੰਜੇ ’ਚ ਆਇਆ ਸੀ। ਨਸ਼ਾ ਤਸਕਰੀ ਦੇ ਮਾਮਲਿਆਂ ’ਚ ਨਾਮਜ਼ਦ ਅਮਰੀਕ ਸਿੰਘ ਦੇ ਪਾਕਿਸਤਾਨ ’ਚ ਵੀ ਸਬੰਧ ਹਨ। ਅਜਿਹੇ ਮੁਲਜ਼ਮਾਂ ਕੋਲੋਂ ਮੁਬਾਇਲ ਫੋਨ ਬਰਾਮਦ ਹੋਣਾ ਜੇਲ੍ਹ ਪ੍ਰਬੰਧਨ ’ਤੇ ਵੀ ਸੁਆਲ ਖੜ੍ਹੇ ਕਰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ