ਸਾਡੇ ਨਾਲ ਸ਼ਾਮਲ

Follow us

19.4 C
Chandigarh
Saturday, January 31, 2026
More
    Home Breaking News New Pension R...

    New Pension Rules India: ਪੈਨਸ਼ਨ ਸਿਸਟਮ ’ਚ ਵੱਡਾ ਬਦਲਾਅ, ਸਰਕਾਰ ਨੇ ਦਿੱਤੀ OPS ਤੇ NPS ’ਚ ਬਦਲਣ ਦੀ ਛੋਟ, ਜਾਣੋ ਨਿਯਮ

    New Pension Rules India
    New Pension Rules India: ਪੈਨਸ਼ਨ ਸਿਸਟਮ ’ਚ ਵੱਡਾ ਬਦਲਾਅ, ਸਰਕਾਰ ਨੇ ਦਿੱਤੀ OPS ਤੇ NPS ’ਚ ਬਦਲਣ ਦੀ ਛੋਟ, ਜਾਣੋ ਨਿਯਮ

    New Pension Rules India: ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਪੈਨਸ਼ਨ ਸੰਬੰਧੀ ਇੱਕ ਮਹੱਤਵਪੂਰਨ ਤੇ ਲਚਕਦਾਰ ਵਿਕਲਪ ਪੇਸ਼ ਕੀਤਾ ਹੈ। ਵਿੱਤ ਮੰਤਰਾਲੇ ਨੇ ਹੁਣ ਉਨ੍ਹਾਂ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਯੋਜਨਾ (ਯੂਪੀਐਸ) ’ਚ ਸ਼ਿਫਟ ਹੋਣ ਦਾ ਵਿਕਲਪ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਯੋਜਨਾ (ਐਨਪੀਐਸ) ਅਪਣਾਈ ਹੈ। ਇਹ ਫੈਸਲਾ ਉਨ੍ਹਾਂ ਕਰਮਚਾਰੀਆਂ ਲਈ ਰਾਹਤ ਸਾਬਤ ਹੋ ਸਕਦਾ ਹੈ ਜੋ ਭਵਿੱਖ ਲਈ ਇੱਕ ਵਿਹਾਰਕ ਤੇ ਪਾਰਦਰਸ਼ੀ ਰਿਟਾਇਰਮੈਂਟ ਵਿਕਲਪ ਦੀ ਭਾਲ ਕਰ ਰਹੇ ਹਨ।

    ਇਹ ਖਬਰ ਵੀ ਪੜ੍ਹੋ : Punjab Weather: ਪੰਜਾਬ ਲਈ ਅਗਲੇ 72 ਘੰਟੇ ਕਾਫ਼ੀ ਮੁਸ਼ਕਲ ਭਰੇ, ਹੜ੍ਹਾਂ ਦਾ ਕਹਿਰ, ਜਾਣੋ ਮੌਕੇ ਦਾ ਹਾਲ

    ਸਿਰਫ ਇੱਕ ਵਾਰ ਮਿਲੇਗਾ ਇਹ ਮੌਕਾ | New Pension Rules India

    ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀ ਸਿਰਫ਼ ਇੱਕ ਵਾਰ ਹੀ ਯੂਪੀਐਸ ਤੋਂ ਐਨਪੀਐਸ ’ਚ ਬਦਲ ਸਕਦੇ ਹਨ, ਅਤੇ ਇਹ ਫੈਸਲਾ ਸਿਰਫ਼ ਇੱਕ ਦਿਸ਼ਾ ’ਚ ਵੈਧ ਹੋਵੇਗਾ। ਸਵੈ-ਇੱਛਤ ਰਿਟਾਇਰਮੈਂਟ (ਵੀਆਰਐਸ) ਲੈਣ ਦੀ ਯੋਜਨਾ ਬਣਾ ਰਹੇ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਘੱਟੋ-ਘੱਟ 3 ਮਹੀਨੇ ਪਹਿਲਾਂ ਇਹ ਵਿਕਲਪ ਚੁਣਨਾ ਹੋਵੇਗਾ, ਜਦੋਂ ਕਿ ਆਮ ਰਿਟਾਇਰਮੈਂਟ ਲੈਣ ਵਾਲੇ ਕਰਮਚਾਰੀ ਰਿਟਾਇਰਮੈਂਟ ਤੋਂ ਇੱਕ ਸਾਲ ਪਹਿਲਾਂ ਤੱਕ ਬਦਲ ਸਕਦੇ ਹਨ।

    ਬਦਲਣ ਨਾਲ ਕੀ ਬਦਲੇਗਾ?

    ਯੂਪੀਐਸ ਛੱਡ ਕੇ ਐਨਪੀਐਸ ’ਚ ਸ਼ਾਮਲ ਹੋਣ ਵਾਲੇ ਕਰਮਚਾਰੀਆਂ ਨੂੰ ਹੁਣ ਗਾਰੰਟੀਸ਼ੁਦਾ ਪੈਨਸ਼ਨ ਦੀ ਸਹੂਲਤ ਨਹੀਂ ਮਿਲੇਗੀ। ਇਸ ਦੀ ਬਜਾਏ, ਕੇਂਦਰ ਸਰਕਾਰ ਉਨ੍ਹਾਂ ਦੇ ਐਨਪੀਐਸ ਅਕਾਊਂਟ ’ਚ ਵਾਧੂ 4 ਫੀਸਦੀ ਯੋਗਦਾਨ ਪਾਵੇਗੀ। ਸੇਵਾਮੁਕਤੀ ਤੋਂ ਬਾਅਦ, ਐਨਪੀਐਸ ਅਧੀਨ ਉਨ੍ਹਾਂ ਨੂੰ ਮਿਲਣ ਵਾਲੀ ਰਕਮ ਪੀਐਫਆਰਡੀਏ 2015 ਦੇ ਨਿਕਾਸ ਤੇ ਕਢਵਾਉਣ ਦੇ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ।

    ਕੌਣ ਨਹੀਂ ਕਰ ਸਕੋਂਗੇ ਸਵਿੱਚ?

    ਹੇਠ ਲਿਖੇ ਕਰਮਚਾਰੀਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ:

    • ਜਿਨ੍ਹਾਂ ’ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।
    • ਜਿਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
    • ਜਿਹੜੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਬਦਲੀ ਦੀ ਚੋਣ ਨਹੀਂ ਕਰਦੇ ਹਨ।
    • ਜਿਹੜੇ ਕਰਮਚਾਰੀ ਬਦਲੀ ਨਹੀਂ ਕਰਦੇ ਹਨ, ਉਨ੍ਹਾਂ ਨੂੰ ਆਪਣੇ ਆਪ ਯੂਪੀਐਸ ਅਧੀਨ ਵਿਚਾਰਿਆ ਜਾਵੇਗਾ, ਅਤੇ ਭਵਿੱਖ ਵਿੱਚ ਬਦਲਣ ਦਾ ਕੋਈ ਮੌਕਾ ਨਹੀਂ ਮਿਲੇਗਾ।

    ਸਰਕਾਰ ਦਾ ਮੰਨਣਾ ਹੈ ਕਿ ਇਹ ਪਹਿਲ ਪੈਨਸ਼ਨ ਪ੍ਰਣਾਲੀ ਨੂੰ ਆਸਾਨ, ਪਾਰਦਰਸ਼ੀ ਤੇ ਹੋਰ ਵਿਕਲਪਾਂ ਵਾਲਾ ਬਣਾ ਸਕਦੀ ਹੈ। ਵਿੱਤ ਮੰਤਰੀ ਦੇ ਅਨੁਸਾਰ, ਹੁਣ ਤੱਕ 7,253 ਪੈਨਸ਼ਨ ਨਾਲ ਸਬੰਧਤ ਯੂਪੀਐਸ ਦਾਅਵੇ ਹਾਸਲ ਹੋਏ ਹਨ, ਜਿਨ੍ਹਾਂ ’ਚੋਂ 4,978 ਦਾਅਵਿਆਂ ਦਾ ਭੁਗਤਾਨ ਵੀ ਕੀਤਾ ਗਿਆ ਹੈ। ਇਸ ਸਮੇਂ, ਲਗਭਗ 25,756 ਸੇਵਾਮੁਕਤ ਕਰਮਚਾਰੀ ਯੂਪੀਐਸ ਅਧੀਨ ਵਾਧੂ ਲਾਭ ਹਾਸਲ ਕਰਨ ਦੇ ਯੋਗ ਹਨ।