ਪਾਕਿਸਤਾਨ ਤੋਂ ਆਏ 5300 ਕਸ਼ਮੀਰੀ ਪਰਿਵਾਰਾਂ ਨੂੰ ਮਿਲਣਗੇ 5.5 ਲੱਖ
ਏਜੰਸੀ /ਨਵੀਂ ਦਿੱਲੀ। ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ‘ਚ ਇਕੱਠੇ ਪੰਜ ਫੀਸਦੀ ਦਾ ਵਾਧਾ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ ਆਮ ਤੌਰ ‘ਤੇ ਮਹਿੰਗਾਈ ਭੱਤੇ ‘ਚ ਇੱਕ ਤੋਂ ਦੋ ਫੀਸਦੀ ਹੁੰਦਾ ਰਿਹਾ ਹੈ ਪਰ ਇਸ ਵਾਰ ਇਕੱਠੇ ਪੰਜ ਫੀਸਦੀ ਦਾ ਵਾਧਾ ਕੀਤਾ ਗਿਆ ਹੈ ਇਹ ਵਾਧਾ ਇੱਕ ਜੁਲਾਈ 2019 ਤੋਂ ਹੀ ਪ੍ਰਭਾਵੀ ਮੰਨਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ।
ਉਥੇ ਕੈਬਨਿਟ ਮੀਟਿੰਗ ‘ਚ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ 5300 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਸਾਢੇ ਪੰਜ ਲੱਖ ਰੁਪਏ ਦੀ ਕੇਂਦਰੀ ਮੱਦਦ ਦਿੱਤੀ ਜਾਵੇਗੀ ਸਾਲ 1947 ‘ਚ ਦੇਸ਼ ਦੀ ਵੰਡ ਅਤੇ ਸਾਲ 1948 ਦੇ ਜੰਮੂ ਕਸ਼ਮੀਰ ਦੇ ਭਾਰਤ ‘ਚ ਸ਼ਾਮਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ 5300 ਪਰਿਵਾਰ ਬੇਘਪਰ ਹੋ ਕੇ ਆਏ ਇਹ ਲੋਕ ਜੰਮੂ-ਕਸ਼ਮੀਰ ‘ਚ ਨਾ ਵੱਸ ਕੇ ਦੂਜੇ ਸੂਬਿਆਂ ‘ਚ ਚਲੇ ਗਏ ਸਨ ਅਤੇ ਬਾਅਦ ‘ਚ ਫਿਰ ਜੰਮੂ-ਕਸ਼ਮੀਰ ‘ਚ ਆ ਕੇ ਵੱਸ ਗਏ ਅਜਿਹੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਨਹੀਂ ਦਿੱਤੀ ਗਈ ਸੀ ਮੀਟਿੰਗ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨਾਲ ਹੁਣ ਨਿਆਂ ਕੀਤਾ ਗਿਆ ਹੈ ਇਸ ਸਹਾਇਤਾ ਤਹਿਤ ਹਰੇਕ ਪਰਿਵਾਰ ਨੂੰ ਸਾਢੇ ਪੰਜ ਲੱਖ ਰੁਪਏ ਦੀ ਰਾਸ਼ੀ ਮਿਲੇਗੀ।
8 ਮਹੀਨੇ ‘ਚ 4870 ਕਰੋੜ ਰੁਪਏ ਦਾ ਪਵੇਗਾ ਭਾਰ
ਚਾਲੂ ਵਿੱਤੀ ਸਾਲ ‘ਚ ਜੁਲਾਈ ਤੋਂ ਫਰਵਰੀ ਤੱਕ ਅੱਠ ਮਹੀਨਿਆਂ ‘ਚ 5726.80 ਕਰੋੜ ਰੁਪਏ ਦਾ ਵਾਧੂ ਭਾਰ ਆਵੇਗਾ ਪੈਨਸ਼ਨਕਾਰੀਆਂ ਦੇ ਮਹਿੰਗਾਈ ਭੱਤੇ ‘ਚ ਵਾਧੇ ਨਾਲ ਸਰਕਾਰੀ ਖ਼ਜਾਨੇ ‘ਤੇ ਸਾਲਾਨਾ 7319.15 ਕਰੋੜ ਰੁਪਏ ਦਾ ਭਾਰ ਪਵੇਗਾ ਚਾਲੂ ਵਿੱਤੀ ਸਾਲ ‘ਚ ਜੁਲਾਈ ਤੋਂ ਫਰਵਰੀ ਤੱਕ ਅੱਠ ਮਹੀਨਿਆਂ ‘ਚ 4870 ਕਰੋੜ ਰੁਪਏ ਦਾ ਭਾਰ ਆਵੇਗਾ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ 49.93 ਲੱਖ ਮੁਲਾਜ਼ਮਾਂ ਅਤੇ 65.26 ਲੱਖ ਪੈਨਸ਼ਨਕਾਰੀਆਂ ਨੂੰ ਲਾਭ ਮਿਲੇਗਾ ਸੱਤਵੇਂ ਵੇਤਨ ਕਮਿਸ਼ਨ ਦੀਆਂ ਸਿਫਾਰਸਾਂ ਅਨੁਸਾਰ ਮਹਿੰਗਾਈ ਭੱਤੇ ‘ਚ ਵਾਧਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਵਧਣ ਕਾਰਨ ਇਹ ਵਾਧਾ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।