ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home ਦੇਸ਼ ਕੇਂਦਰ ‘...

    ਕੇਂਦਰ ‘ਚ ਸਰਕਾਰ ਬਣਨ ‘ਤੇ ਆਂਧਰਾ ਨੂੰ ਦੇਵਾਂਗੇ ਵਿਸ਼ੇਸ਼ ਰਾਜ ਦਾ ਦਰਜਾ : ਰਾਹੁਲ

    Center to give special status to Andhra on formation of government at center: Rahul

    ਦੁਬਈ |  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਕੇਂਦਰ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਜਾਵੇਗਾ ਸੰਯੁਕਤ ਅਰਬ ਅਮੀਰਾਤ ਦੇ ਆਪਣੇ ਪਹਿਲੇ ਦੌਰੇ ‘ਤੇ ਆਏ ਗਾਂਧੀ ਨੇ ਅੱਜ ਕਿਰਤੀ ਕਲੋਨੀ ‘ਚ ਰਹਿਣ ਵਾਲੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਮੈਂ ਇੱਥੇ ਆਪਣੇ ‘ਮਨ ਕੀ ਗੱਲ’ ਕਰਨ ਨਹੀਂ ਆਇਆ ਹਾਂ, ਮੈਂ ਤੁਹਾਡੇ ਮਨ ਦੀ ਅੱਜ ਸੁਣਨ ਆਇਆ ਹਾਂ ਗਾਂਧੀ ਦੋ ਦਿਨ ਦੇ ਦੌਰੇ ‘ਤੇ ਸੰਯੁਕਤ ਅਰਬ ਅਮੀਰਾਤ ਆਏ ਹਨ ਉਨ੍ਹਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਸੈਮ ਪਿਤ੍ਰੋਦਾ ਵੀ ਹਨ ਗਾਂਧੀ ਨੇ ਭਾਰਤੀ ਕਿਰਤੀਆਂ ਨੂੰ  ਕਿਹਾ ਕਿ ਹਰ ਧਰਮ, ਹਰ ਪ੍ਰਦੇਸ਼, ਹਰ ਜਾਤੀ ਦਾ ਨਾਂਅ ਤੁਸੀਂ ਰੋਸ਼ਨ ਕੀਤਾ ਹੈ ਉਨ੍ਹਾਂ ਕਿਹਾ, ਕਿਸੇ ਨੇ ਇੱਥੇ ਕਿਹਾ ਕਿ ਵੱਡਾ ਆਦਮੀ ਸਾਨੂੰ ਮਿਲਣ ਆਇਆ ਹੈ ਕੋਈ ਵੱਡਾ ਆਦਮੀ ਨਹੀਂ ਹੁੰਦਾ ਮੈਂ ਬਿਲਕੁਲ ਤੁਹਾਡੇ ਵਰਗਾ ਹਾਂ’ ਉਨ੍ਹਾਂ ਕਿਹਾ ਕਿ ਅਗਲੇ ਸਾਲ ਭਾਰਤ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ ਜਿਵੇਂ ਕਾਂਗਰਸ ਸਰਕਾਰ ਆਵੇਗੀ, ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇ ਦਿੱਤਾ ਜਾਵੇਗਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here