ਸ਼ਾਹ ਸਤਿਨਾਮ ਜੀ ਗਰਲਜ ਕਾਲਜ ਆਫ਼ ਐਜ਼ੂਕੇਸ਼ਨ ’ਚ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

celebration of lohri

ਭਾਰਤੀ ਤਿਉਹਾਰ ਆਪਸ ’ਚ ਭਾਈਚਾਰੇ, ਪ੍ਰੇਮ ਤੇ ਸਹਿਯਗੋ ਨਾਲ ਰਹਿਣ ਦੀ ਦਿੰਦੇ ਨੇ ਪ੍ਰੇਰਨਾ : ਪ੍ਰਿੰਸੀਪਲ

ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜ਼ੂਕੇਸ਼ਨ ’ਚ ਸ਼ੁੱਕਰਵਾਰ ਨੂੰ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ (Celebration of Lohri) ਗਿਆ। ਇਸ ਮੌਕੇ ’ਤੇ ਹੋਏ ਪ੍ਰੋਗਰਾਮ ਦਾ ਸ਼ੁੱਭ ਆਰੰਭ ਕਾਲਜ ਦੇ ਪਿ੍ਰੰਸੀਪਲ ਡਾ. ਰਜਨੀ ਬਾਲਾ ਦੁਆਰਾ ਕੀਤਾ ਗਿਆ। ਇਸ ਮੌਕੇ ’ਤੇ ਪਿ੍ਰੰਸੀਪਲ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਪਾਥੀਆਂ ਤੇ ਲੱਕੜਾਂ ਬਾਲ, ਮੁੰਗਫਲੀ ਤੇ ਤਿਲ ਪਾਉਣ ਦੀ ਰਸਮ ਕੀਤੀ। ਲੋਹੜਂ ਦੇ ਤਿਉਹਾਰ ’ਤੇ ਪ੍ਰਿੰਸੀਪਲ ਡਾ. ਰਜਨੀ ਬਾਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਤਿਉਹਾਰ ਆਪਸ ’ਚ ਭਾਈਚਾਰੇ, ਪ੍ਰੇਮ ਤੇ ਸਹਿਯੋਗ ਨਾਲ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਭਾਰਤ ’ਚ ਹਰ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Shah Satnam ji College of Education

ਲੋਹੜੀ ਤਿਉਹਾਰ ਨਾਲ ਇੱਕ ਪੁਰਾਤਣ ਕਹਾਣੀ ਵੀ ਜੁੜੀ ਹੋਈ ਹੈ। ਹਿੰਦੂ ਕਲੈਂਡਰ ਅਨੁਸਾਰ ਪੋਹ ਮਾਘ ਦੀ ਆਖਰੀ ਰਾਤ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵਿਸ਼ੇਸ ਰੂਪ ’ਚ ਸਰਦ ਰੁੱਤ ਦੀ ਸਮਾਪਤੀ ’ਤੇ ਇਸ ਤਿਉਹਾਰ ਨੂੰ ਮਨਾਉਣ ਦਾ ਪ੍ਰਚੱਲਣ ਹੈ। ਇਸ ਮੌਕੇ ’ਤੇ ਸਟਾਫ਼ ਮੈਂਬਰਾਂ ’ਚ ਡਾ. ਮੋਨਾ ਸਿਵਾਚ, ਡਾ. ਮੀਨਾਕਸ਼ੀ, ਸੰਦੀਪ ਸਿੰਘ, ਸਰੇਸ਼ ਦਹੀਆ, ਕੁਮਾਰੀ ਅੰਜੂ, ਕਰਿੰਦਰ ਪਾਲ, ਗੁਰਜੋਤ ਕੌਰ, ਮੇਵਾ ਰਾਮ, ਅਜੈ ਮੋਰ, ਸੁਖਬੀਰ ਸਿੰਘ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here