4 ਵਾਰ ਖੂਨ ਦਾਨ ਕਰ ਚੁੱਕਿਆ ਹੈ ਦਰਸ਼ਨ ਸਿੰਘ Blood Donation
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 164 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬੜੀ ਹੀ ਸ਼ਿੱਦਤ ਨਾਲ ਕਰ ਰਹੀ ਹੈ। ਮਾਨਵਤਾ ਭਲਾਈ ਦੇ ਕਾਰਜ ਟਿ੍ਰਊ ਬਲੱਡ ਪੰਪ ਤਹਿਤ ਡੇਰਾ ਸ਼ਰਧਾਲੂ ਖੂਨਦਾਨ ਵਿੱਚ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਅਨੁਸਾਰ ਬਜ਼ੁਰਗਾਂ ਤੋਂ ਇਲਾਵਾ ਨੌਜਵਾਨ ਵੀ ਖੂਨਦਾਨ ਕਰਨ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ। Blood Donation
ਇਹ ਵੀ ਪੜ੍ਹੋ: DA Hike: ਖੁਸ਼ਖਬਰੀ… ਡੀਏ ’ਚ 4% ਵਾਧੇ ਦਾ ਐਲਾਨ, ਸਰਕਾਰ ਦਾ ਵੱਡਾ ਫੈਸਲਾ
ਇਸੇ ਤਰ੍ਹਾਂ ਸੁਨਾਮ ਬਲਾਕ ਦੇ ਪਿੰਡ ਲਖਮੀਰਵਾਲਾ ਦੇ ਦਰਸ਼ਨ ਸਿੰਘ ਇੰਸਾਂ ਨੇ ਆਪਣੇ ਪੁੱਤਰ ਗੋਪਾਲ ਇੰਸਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ। ਇਸ ਸਬੰਧੀ ਦਰਸ਼ਨ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਵੱਲੋਂ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਗਈ ਹੈ ਕਿ ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਫਜੂਲ ਖਰਚੀ ਕਰਨ ਦੀ ਬਜਾਏ ਮਾਨਵਤਾ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ ਤਾਂ ਉਹਨਾਂ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਖੂਨਦਾਨ ਕੀਤਾ ਹੈ ਅਤੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜਾਏ ਹਨ, ਉਹਨਾਂ ਇਹ ਵੀ ਕਿਹਾ ਕਿ ਉਹ ਇਸ ਤੋਂ ਪਹਿਲਾਂ 4 ਵਾਰ ਖੂਨ ਦਾਨ ਕਰ ਚੁੱਕਿਆ ਹੈ। Blood Donation