ਸ੍ਰੀਨਗਰ:ਜੰਮੂ ਤੇ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਫੌਜ ਨੇ ਪੁੰਛ ਦੇ ਬਾਲਾਕੋਟ ਤੇ ਰਾਜੌਰੀ ਦੇ ਮੰਜਾਕੋਰਟ ‘ਚ ਸੀਜਫਾਇਰ ਦੀ ਇੱਕ ਵਾਰ ਫਿਰ ਉਲੰਘਣਾ ਕੀਤੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ‘ਚ ਜੰਗਬੰਦੀ ਦੀ ਉਲੰਘਣਾ ਦੀ ਘਟਨਾ ‘ਚ ਭਾਰਤੀ ਫੌਜੀਆਂ ਨੇ ਕਰਾਰਾ ਜਵਾਬ ਦਿੱਤਾ ਹੈ ਭਾਰਤੀ ਫੌਜ ਨੇ ਪਾਕਿ ਦੇ ਵਾਹਨ ‘ਤੇ ਗੋਲੀਬਾਰੀ ਕੀਤੀ ਇਸ ਘਟਨਾ ‘ਚ ਉਨ੍ਹਾਂ ਦੇ ਚਾਰ ਜਵਾਨ ਨਦੀ ‘ਚ ਡੁੱਬ ਗਏ ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਮੁਜੱਫਫਰਾਬਾਦ ਤੋਂ 73 ਕਿਲੋਮੀਟਰ ਦੀ ਦੂਰੀ ‘ਤੇ ਸਥਿੱਤ ਆਠਮੁਕਾਮ ‘ਚ ਨਿਲਾਮੀ ਨਦੀ ਕੋਲ ਚੱਲ ਰਹੇ ਵਾਹਨ ਨੂੰ ਨਿਸ਼ਾਨਾਂ ਬਣਾਇਆ ਗਿਆ ਗੋਲੀਬਾਰੀ ਨਾਲ ਵਾਹਨ ਨਦੀ ‘ਚ ਡਿੱਗ ਗਿਆ
ਪਾਕਿਸਤਾਨ ਫੌਜ ਦੀ ਹਰ ਨਾਪਾਕ ਹਰਕਤ ਦਾ ਕਰਾਰਾ ਜਵਾਬ ਦੇਵਾਂਗੇ : ਲੈ. ਜਨਰਲ ਭੱਟ
ਭਾਰਤ ਨੇ ਅੱਜ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ‘ਚ ਦੱਸ ਦਿੱਤਾ ਕਿ ਸਰਹੱਦ ‘ਤੇ ਉਸਦੀ ਹਰ ਨਾਪਾਕ ਹਰਕਤ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ ਪਾਕਿਸਤਾਨ ਦੇ ਫੌਜੀ ਸੰਚਾਲਨ ਜਨਰਲ ਡਾਇਰੈਕਟਰ ਨੇ ਅੱਜ ਸਵੇਰੇ ਭਾਰਤ ਦੇ ਫੌਜੀ ਸੰਚਾਲਨ ਜਨਰਲ ਡਾਇਰੈਕਟਰ ਲੈਫਟੀਨੈਂਟ ਜਨਰਲ ਏ ਕੇ ਭੱਟ ਦੇ ਨਾਲ ਬਿਨਾ ਕਿਸੇ ਤੈਅ ਗੱਲਬਾਤ ਦੇ ਹਾਟਲਾਈਨ ‘ਤੇ ਗੱਲ ਕੀਤੀ
ਪਾਕਿਸਤਾਨ ਦੇ ਫੌਜੀ ਸੰਚਾਲਨ ਜਨਰਲ ਡਾਇਰੈਕਟਰ ਨੇ ਮਕਬੂਜ਼ਾ ਕਸ਼ਮੀਰ ਦੇ ਅਥਮੁਕਮ ਸੈਕਟਰ ‘ਚ ਭਾਰਤੀ ਫੌਜ ਦੀ ਗੋਲੀਬਾਰੀ ‘ਚ ਪਾਕਿਸਤਾਨ ਦੇ ਚਾਰ ਫੌਜੀਆਂ ਦੇ ਮਾਰੇ ਜਾਣ ਦਾ ਮੁੱਦਾ ਚੁੱਕਿਆ ਇਹ ਸੈਕਟਰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹਾ ਦੇ ਕੇਰਨ ਸੈਕਟਰ ਦੇ ਸਾਹਮਣੇ ਹੈ
ਲੈਫਟੀਨੈਟ ਜਨਰਲ ਭੱਟ ਨੇ ਜ਼ੋਰ ਦੇ ਕੇ ਕਿਹਾ ਕਿ ਜੰਗਬੰਦੀ ਦੀ ਉਲੰਘਣਾ ਦੀਆਂ ਸਾਰੀਆਂ ਘਟਨਾਵਾਂ ਪਾਕਿਸਤਾਨ ਵੱਲੋਂ ਕੀਤੀਆਂ ਗਈਆਂ ਹਨ ਤੇ ਭਾਰਤ ਨੇ ਜੋ ਵੀ ਕਾਰਵਾਈ ਕੀਤੀ ਹੈ, ਉਹ ਇਸਦੇ ਜਵਾਬ ‘ਚ ਹੀ ਕੀਤੀ ਹੈ ਲੈਫਟੀਨੈਟ ਜਨਰਲ ਭੱਟ ਨੇ ਸਾਫ਼ ਕਿਹਾ ਕਿ ਭਾਰਤੀ ਫੌਜ ਕੰਟਰੋਲ ਰੇਖਾ ‘ਤੇ ਸ਼ਾਂਤੀ ਤੇ ਸਥਿੱਤਰਾ ਬਣਾਈ ਰੱਖਣ ਦੀ ਪੱਖਧਰ ਹੈ ਪਰ ਉਹ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਤੇ ਉਸਦੀ ਹਰ ਨਾਪਾਕ ਹਰਕਤ ਦਾ ਕਰਾਰਾ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।