ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News Ludhiana: ਜਗਰ...

    Ludhiana: ਜਗਰਾਤੇ ਦੌਰਾਨ ਵਾਪਰਿਆ ਵੱਡਾ ਹਾਦਸਾ, 2 ਔਰਤਾਂ ਦੀ ਮੌਤ

    Punjab News
    ਜਗਰਾਤੇ ਦੌਰਾਨ ਵਾਪਰਿਆ ਵੱਡਾ ਹਾਦਸਾ, 2 ਔਰਤਾਂ ਦੀ ਮੌਤ

    2 ਔਰਤਾਂ ਦੀ ਮੌਤ ਤੇ ਦਰਜਨ ਲੋਕ ਜਖਮੀ | Punjab News

    ਲੁਧਿਆਣਾ (ਜਸਵੀਰ ਸਿੰਘ ਗਹਿਲ)। Punjab News: ਪੰਜਾਬ ਦੇ ਲੁਧਿਆਣਾ ਦੇ ਹੰਬੜਾ ਰੋਡ ’ਤੇ ਸਥਿੱਤ ਗੋਬਿੰਦ ਗੋਧਾਮ ਨਜ਼ਦੀਕ ਦੇਰ ਰਾਤ ਇੱਕ ਧਾਰਮਿਕ ਸਮਾਗਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਜਿਸ ’ਚ ਦੌ ਔਰਤਾਂ ਦੀ ਮੌਤ ਤੇ ਇੱਕ ਦਰਜ਼ਨ ਦੇ ਕਰੀਬ ਲੋਕਾਂ ਦੇ ਜਖ਼ਮੀ ਹੋਣ ਦਾ ਸੂਚਨਾ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਗੋਬਿੰਦ ਗੋਧਾਮ ਦੇ ਲਾਗੇ ਹੀ ਦੁਵਾਰਕਾ ਇਨਕਲੇਵ ’ਚ ਇਲਾਕੇ ਦੇ ਲੋਕਾਂ ਦੁਆਰਾ ਰਲ ਕੇ ਹਰ ਸਾਲ ਦੀ ਤਰ੍ਹਾਂ ਜਾਗਰਣ ਕਰਵਾਇਆ ਜਾ ਰਿਹਾ ਸੀ।

    ਇਹ ਵੀ ਪੜ੍ਹੋ : ਬਲਾਸਟ ਹੋਣ ਨਾਲ ਮਾਡਲ ਟਾਊਨ ਐਕਸਟੈਂਸ਼ਨ ਦਹਿਲਿਆ

    ਜਿੱਥੇ ਦੇਰ ਰਾਤ ਅਚਾਨਕ ਚੱਲ ਹਨੇਰੀ ਕਾਰਨ ਸਟੇਜ ’ਤੇ ਲੱਗਿਆ ਸਮੁੱਚਾ ਲਾਇਟਿੰਗ ਸਿਸਟਮ ਡਿੱਗ ਗਿਆ। ਜਿਸ ਕਾਰਨ ਜਾਗਰਣ ’ਚ ਮੌਜੂਦ ਦੋ ਔਰਤਾਂ ਦੀ ਜਖ਼ਮੀ ਹਾਲਤ ’ਚ ਮੌਤ ਹੋ ਗਈ। ਜਦਕਿ ਇੱਕ ਦਰਜਨ ਦੇ ਕਰੀਬ ਲੋਕ ਜਖ਼ਮੀ ਹੋ ਗਏ। ਜਿਹੜੇ ਇਸ ਸਮੇਂ ਜ਼ੇਰੇ ਇਲਾਜ਼ ਹਨ। ਜਖ਼ਮੀਆਂ ’ਚ ਜਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਹਾਦਸੇ ਦੌਰਾਨ ਇਹ ਬੱਚੇ ਸਟੇਜ ਦੇ ਸਾਹਮਣੇ ਹੀ ਬੈਠੇ ਸਨ। ਹਾਦਸੇ ਤੋਂ ਬਾਅਦ ਮੌਜੂਦ ਲੋਕਾਂ ’ਚ ਭਗਦੜ ਮੱਚ ਗਈ ਤੇ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਹਾਦਸੇ ਦੀ ਜਾਂਚ ਕਰਨ ਦੇ ਨਾਲ ਹੀ ਕੁੱਝ ਲੋਕਾਂ ਨੂੰ ਹਿਰਾਸਤ ’ਚ ਵੀ ਲਿਆ ਹੈ। Punjab News

    LEAVE A REPLY

    Please enter your comment!
    Please enter your name here