ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਸੈਂਟਰਲ ਸੈਕੰਡਰੀ ਪ੍ਰੀਖਿਆ ਬੋਰਡ (ਸੀਬੀਐਸਈ) ਦੀ 10ਵੀਂ ਤੇ 12ਵੀਂ ਜਮਾਤਾਂ ਦੇ (CBSE Paper) ਪ੍ਰਸ਼ਨ-ਪੱਤਰ ਲੀਕ ਮਾਮਲੇ ਨਾਲ ਸਬੰਧਿਤ ਤਿੰਨ ਪਟੀਸ਼ਨਾਂ ਦੀ ਸੁਣਵਾਈ ਬੁੱਧਵਾਰ ਨੂੰ ਕਰੇਗਾ। ਉੱਚ ਅਦਾਲਤ ਨੇ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ‘ਤੇ ਅੱਜ ਸਹਿਮਤੀ ਪ੍ਰਗਟਾਉਂਦਿਆਂ ਚਾਰ ਅਪਰੈਲ ਦੀ ਤਾਰੀਖ ਤੈਅ ਕੀਤੀ ਹੈ। ਪੇਪਰ ਲੀਕ ਮਾਮਲੇ ‘ਚ ਤਿੰਨਾਂ ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਸਾਹਮਣੇ ਵੱਖ-ਵੱਖ ਤਰ੍ਹਾਂ ਦੀ ਮੰਗ ਰੱਖੀ ਹੈ। ਦੀਪਕ ਕੰਸਲ ਵੱਲੋਂ ਦਾਖਲ ਪਹਿਲੀ ਪਟੀਸ਼ਨ ‘ਚ ਪਟੀਸ਼ਨਕਰਤਾ ਨੇ ਮੁੜ ਪ੍ਰੀਖਿਆ ਕਰਵਾਏ ਜਾਣ ਦੀ ਬਜਾਇ ਪੁਰਾਣੀ ਪ੍ਰੀਖਿਆ ਦੇ ਅਧਾਰ ‘ਤੇ ਹੀ ਪ੍ਰੀਖਿਆ ਨਤੀਜਾ ਐਲਾਨ ਕੀਤਾ।
ਜਾਵੇ ਅਤੇ ਪੇਪਰ ਲੀਕ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਈ ਜਾਵੇ ਦੂਜੀ ਪਟੀਸ਼ਨ ਕੇਰਲ ਦੇ ਕੋਚੀ ਸ਼ਹਿਰ ਦੇ ਦਸਵੀਂ ਦੇ ਵਿਦਿਆਰਥੀ ਰੋਹਨ ਮੈਥਿਊ ਨੇ ਦਾਇਰ ਕੀਤੀ ਹੈ। ਉਸ ਨੇ ਵੀ ਪਹਿਲਾਂ ਹੋ ਚੁੱਕੀ ਪ੍ਰੀਖਿਆ ਦੇ ਅਧਾਰ ‘ਤੇ ਹੀ ਪ੍ਰੀਖਿਆ ਨਤੀਜਾ ਐਲਾਨ ਕਰਨ ਦਾ ਆਦੇਸ਼ ਸੀਬੀਐਸਈ ਨੂੰ ਦੇਣ ਦੀ ਮੰਗ ਕੀਤੀ ਹੈ। ਪੇਸ਼ੇ ਤੋਂ ਵਕੀਲ ਅਲਖ ਆਲੋਕ ਸ੍ਰੀਵਾਸਤਵ ਵੱਲੋਂ ਦਾਇਰ ਤੀਜੀ ਪਟੀਸ਼ਨ ‘ਚ ਪੇਪਰ ਲੀਕ ਕਾਂਡ ਦੀ ਸੀਬੀਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। (CBSE Paper)
ਅਲਖ ਸ੍ਰੀਵਾਸਤਵ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਹਰੇਕ ਵਿਦਿਆਰਥੀ ਨੂੰ ਮਾਨਸਿਕ ਪ੍ਰੇਸ਼ਾਨੀ, ਤਣਾਅ ਅਤੇ ਅਸੁਵਿਧਾ ਲਈ ਇੱਕ ਲੱਖ ਰੁਪਏ ਹਰਜਾਨਾ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨਕਰਤਾ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਸਾਰੀਆਂ ਪ੍ਰੀਖਿਆਵਾਂ ਫਿਰ ਤੋਂ ਕਰਵਾਏ ਜਾਣ ਦਾ ਸੀਬੀਐਸਈ ਨੂੰ ਆਦੇਸ਼ ਦੇਣ ਦਾ ਅਦਾਲਤ ਨੂੰ ਅਪੀਲ ਕੀਤੀ ਹੈ।