ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਪੈਨਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂ ਦੇ ਵਿਦਿਆਰਥੀਆਂ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦੇ ਹੋਏ ਸਕੂਲ ਪਿੰ੍ਰਸੀਪਲ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ਵਿਦਿਆਰਥੀ ਪਾਸ ਹੋਏ ਹਨ। ਸਕੂਲ ਦਾ ਵਿਦਿਆਰਥੀ ਚਿਰਾਗ਼ 94 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੇ, ਜਸ਼ਨਪ੍ਰੀਤ ਕੌਰ 938 ਪ੍ਰਤੀਸ਼ਤ ਨੰਬਰ ਲੈ ਕੇ ਦੂਸਰੇ, ਜਪਸਹਿਜਪ੍ਰੀਤ ਸਿੰਘ 926 ਪ੍ਰਤੀਸ਼ਤ ਨੰਬਰ ਲੈ ਕੇ ਤੀਸਰੇ, ਹਰਭਜਨ ਸਿੰਘ 918 ਪ੍ਰਤੀਸ਼ਤ ਨੰਬਰ ਲੈ ਕੇ ਚੌਥੇ ਅਤੇ ਜੈਸਮੀਨ ਕੌਰ 902 ਪ੍ਰਤੀਸ਼ਤ ਨੰਬਰ ਲੈ ਕੇ ਚੌਥੇ ਸਥਾਨ ਤੇ ਰਹੇ ਹਨ। (CBSE Board)
ਸਕੂਲ ਦੇ ਵਿਦਿਆਰਥੀ ਸੁਹਾਨੀ, ਨਵਪ੍ਰੀਤ ਕੌਰ ਅਤੇ ਅੰਸ਼ਪ੍ਰੀਤ ਕੌਰ ਨੇ 89 ਪ੍ਰਤੀਸ਼ਤ, ਅਨਮੋਲਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ 87 ਪ੍ਰਤੀਸ਼ਤ, ਅਲੀਸ਼ਾ ਰਾਣੀ ਨੇ 862 ਪ੍ਰਤੀਸ਼ਤ, ਅਰਸ਼ਦੀਪ ਕੌਰ ਨੇ 86 ਪ੍ਰਤੀਸ਼ਤ, ਵੰਸ਼ ਨੇ 856 ਪ੍ਰਤੀਸ਼ਤ, ਸ਼ਮਿੰਦਰ ਕੌਰ ਨੇ 852 ਪ੍ਰਤੀਸ਼ਤ, ਰੌਜਮ ਅਤੇ ਲਵਰੋਜ਼ ਕੌਰ ਨੇ 85 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀ ਹਰਭਜਨ ਸਿੰਘ ਨੇ ਹਿਸਾਬ ਵਿਚੋਂ ਪੂਰੇ 100 ਨੰਬਰ ਪ੍ਰਾਪਤ ਕੀਤੇ ਹਨ। ਵੰਸ਼ ਦਹੂਜਾ ਨੇ ਇੰਗਲਿਸ਼ ਵਿੱਚ 97 ਨੰਬਰ ਹਾਸਿਲ ਕੀਤੇ ਹਨ। ਜਸ਼ਨਪ੍ਰੀਤ ਕੌਰ ਨੇ ਪੰਜਾਬੀ ਵਿੱਚ 98 ਨੰਬਰ, ਜਪਸਹਿਜਪ੍ਰੀਤ ਕੌਰ ਨੇ ਸਾਇੰਸ ਵਿੱਚ 97, ਜੋਬਨਪ੍ਰੀਤ ਕੌਰ ਨੇ ਸਮਾਜਿਕ ਸਿੱਖਿਆ ਵਿੱਚ 96 ਨੰਬਰ ਹਾਸਿਲ ਕੀਤੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ
ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਤਰ੍ਹਾਂ ਹੀ ਸੀ.ਬੀ.ਐਸ.ਈ ਬੋਰਡ ਦੇ 10ਵੀਂ ਜਮਾਤ ਦੇ ਨਤੀਜੀਆਂ ਦੇ ਆਉਣ ਤੋਂ ਬਾਅਦ ਜਿਥੇ ਕਿ ਵਿਦਿਆਰਥੀਆਂ ਵਿਚ ਖੁਸ਼ੀ ਪਾਈ ਜਾ ਰਹੀ ਉਥੇ ਹੀ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਚੱਕ ਸੁਹੇਲੇ ਵਾਲਾ ਦੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਰਵਿਲ ਕੰਬੋਜ ਪੁੱਤਰ ਰਾਧਾ ਕ੍ਰਿਸ਼ਨ ਵਾਸੀ ਚੱਕ ਜੰਡਵਾਲਾ ਊਰਫ ਮੌਲਵੀਵਾਲਾ ਨੇ ਸਕੂਲ ਵਿੱਚੋਂ ਪਹਿਲਾ ਗ੍ਰੇਡ ਹਾਸਲ ਕਰਕੇ 95 ਫੀਸਦੀ ਨੰਬਰ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਬੇਟਾ ਪ੍ਰੀ ਨਰਸਰੀ ਤੋਂ ਲੈ ਕੇ ਅੱਜ ਤੱਕ ਇਸ ਸਕੂਲ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਪਹਿਲਾ ਕਲਾਸਾਂ ਵਿਚ ਵੀ ਅਰਵਿਲ ਕੰਬੋਜ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਪੁਜੀਸ਼ਨਾਂ ‘ਤੇ ਕਾਬਜ਼ ਰਿਹਾ ਹੈ। ਇਸ ਦੀ ਖੁਸ਼ੀ ਵਿਚ ਅਰਵਿਲ ਕੰਬੋਜ ਦੇ ਮਾਤਾ ਪਿਤਾ ਤੋਂ ਇਲਾਵਾ ਰਿਸਤੇਦਾਰਾਂ ਨੇ ਮੂੰਹ ਮਿੱਠਾ ਕਰਵਾ ਕੇ ਵਧਾਈੇ। ਦਿੱਲੀ ਪਬਲਿਕ ਵਰਲਡ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੱਜ ਸੀ.ਬੀ.ਐਸ ਵੱਲੋਂ ਐਲਾਨੇ ਗਏ ਨਤੀਜੇ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਜਿਸ ਵਿਚ ਅਰਸਦੀਪ , ਸ਼ਿਵਮ , ਪ੍ਰਸ਼ਾਤ, ਪ੍ਰਭਜੋਤ, ਹਰਨਦੀਪ ਕੌਰ ਅਤੇ ਸਾਜੀਆ ਨਿਖੰਜ ਜ਼ਿਨ੍ਹਾਂ ਨੇ 96ਫੀਸਦੀ , 91.4ਫੀਸਦੀ, 90 ਫੀਸਦੀ, 88 ਫੀਸਦੀ, 86.2 ਫੀਸਦੀ ਅਤੇ 85 ਫੀਸਦੀ ਅੰਕ ਕ੍ਰਮਵਾਰ ਪ੍ਰਾਪਤ ਕੀਤੇ । ਇਸ ਮੌਕੇ ਤੇ ਸਕੂਲ ਦੀ ਡਰਾਇਕੈਟਰ ਸ਼੍ਰੀਮਤੀ ਭਗਤੀ ਨਿਤਿਨ ਮਿਸਤਰੀ ਨੇ ਸਮੂਹ ਅਧਿਆਪਕਾਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਜਵਲ ਭਵਿੱਖ ਦੀ ਕਾਮਨਾਂ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਂਡਮ ਇੰਦੂ ਕੌਲ ਵੀ ਮੌਜ਼ੂਦ ਸਨ।