CBSE ਨੇ 12ਵੀਂ ਦਾ ਨਤੀਜਾ ਕੀਤਾ ਜਾਰੀ : 92.71% ਵਿਦਿਆਰਥੀ ਪਾਸ, 94.54% ਲੜਕੀਆਂ ਅਤੇ 91.25% ਲੜਕੇ ਪਾਸ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਦਾ ਨਤੀਜਾ ਜਾਰੀ ਕੀਤਾ ਹੈ। ਪ੍ਰੀਖਿਆ ’ਚ 92.71% ਵਿਦਿਆਰਥੀ ਪਾਸ ਹੋਏ ਹਨ। ਡਿਜੀਲਾਕਰ ’ਤੇ ਨਤੀਜੇ ਦਾ Çਲੰਕ ਆ ਗਿਆ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ results.cbse.nic.in ’ਤੇ ਨਤੀਜਾ ਦੇਖ ਸਕਦੇ ਹਨ । ਇਸ ਤੋਂ ਇਲਾਵਾ ਨਤੀਜੇ results.gov.in ’ਤੇ ਵੀ ਜਾਰੀ ਕੀਤੇ ਗਏ ਹਨ। ਪਰ ਟ੍ਰੈਫਿਕ ਕਾਰਨ ਵੈੱਬਸਾਈਟ ਕਰੈਸ਼ ਹੋ ਗਈ ਹੈ। 10ਵੀਂ ਦਾ ਨਤੀਜਾ ਵੀ ਅੱਜ ਹੀ ਆਵੇਗਾ।
12 ਵੀਂ ਦੇ ਨਤੀਜੇ ਦੀਆਂ ਝਲਕੀਆਂ
- ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 3.29% ਵੱਧ ਰਿਹਾ।
- 33 ਹਜ਼ਾਰ ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਹਾਸਲ ਕੀਤੇ।
- 1.32 ਲੱਖ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ।
- ਤ੍ਰਿਵੇਂਦਰਮ ਦਾ ਨਤੀਜਾ ਸਭ ਤੋਂ ਵਧੀਆ ਰਿਹਾ। ਇੱਥੇ 98.83% ਵਿਦਿਆਰਥੀ ਪਾਸ ਹੋਏ।
- ਪ੍ਰਯਾਗਰਾਜ ਦਾ ਨਤੀਜਾ ਸਭ ਤੋਂ ਮਾੜਾ ਰਿਹਾ। ਇੱਥੇ 83.71 ਵਿਦਿਆਰਥੀ ਪਾਸ ਹੋਏ।
- ਟਰਮ 1 ਦੀ ਪ੍ਰੀਖਿਆ ਨੂੰ 30 ਵੇਟੇਜ ਅਤੇ ਟਰਮ 2 ਨੂੰ 70 ਵੇਟੇਜ ਦਿੱਤਾ ਗਿਆ ਹੈ।
- 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਤੋਂ ਵੱਧ, 1.34 ਲੱਖ ਨੇ 90 ਤੋਂ ਵੱਧ ਅੰਕ ਹਾਸਲ ਕੀਤੇ ਹਨ।
35 ਲੱਖ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਿੱਤੀ
ਲਗਭਗ 35 ਲੱਖ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਟਰਮ-2 ਦੀ ਪ੍ਰੀਖਿਆ ਦਿੱਤੀ ਹੈ। ਇਸ ਵਿੱਚ 10ਵੀਂ ਦੇ 2116290 ਵਿਦਿਆਰਥੀ ਅਤੇ 12ਵੀਂ ਦੇ 1454370 ਵਿਦਿਆਰਥੀ ਸ਼ਾਮਲ ਹਨ। ਇਹ ਪ੍ਰੀਖਿਆ 26 ਅਪ੍ਰੈਲ, 2022 ਤੋਂ 15 ਜੂਨ, 2022 ਤੱਕ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ ‘ਤੇ ਹਜ਼ਾਰਾਂ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ। CBSE 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਪਾਸਿੰਗ ਅੰਕ 33% ਹਨ। ਪ੍ਰੈਕਟੀਕਲ ਅਤੇ ਥਿਊਰੀ ਦੋਵਾਂ ਵਿਸ਼ਿਆਂ ਵਿੱਚ ਘੱਟੋ-ਘੱਟ 33% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ