ਸੀਬੀਐਸਈ ਬੋਰਡ ਨੇ ਫਰਜੀ ਖਬਰਾਂ ਦਾ ਕੀਤਾ ਖੰਡਨ
ਨਵੀਂ ਦਿੱਲੀ, ਏਜੰਸੀ। ਸੀਬੀਐਸਈ (Cbse) ਦੀ ਦਸਵੀਂ ਜਮਾਤ ਦਾ ਨਤੀਜਾ ਅੱਜ ਜਾਰੀ ਨਹੀਂ ਕੀਤਾ ਜਾਏਗਾ। ਬੋਰਡ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਬੋਰਡ ਦੀ ਪੁਸ਼ਟੀ ਤੋਂ ਪਹਿਲਾਂ ਮੀਡੀਆ ‘ਤੇ ਖ਼ਬਰ ਸੀ ਕਿ ਅੱਜ ਹੀ ਸੀਬੀਐਸਈ 10ਵੀਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ।। ਬੋਰਡ ਦਾ ਕਹਿਣਾ ਹੈ ਕਿ ਨਤੀਜੇ ਦੀ ਤਾਰੀਖ ਦਾ ਅਧਿਕਾਰਕ ਐਲਾਨ ਬਾਅਦ ‘ਚ ਕੀਤਾ ਜਾਵੇਗਾ। ਸੀਬੀਐਸਈ ਦੀ ਪੀਆਰਓ ਰਮਾ ਸ਼ਰਮਾ ਨੇ ਕਿਹਾ ਕਿ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਐਤਵਾਰ ਨੂੰ ਸੀਬੀਐਸਈ 10ਵੀਂ ਦੇ ਨਤੀਜੇ ਅੱਜ ਐਲਾਨਣ ਸਬੰਧੀ ਜੋ ਖ਼ਬਰਾਂ ਚੱਲ ਰਹੀਆਂ ਸਨ, ਉਹ ਫਰਜੀ ਸਨ। ਅਸੀਂ ਸਾਰੇ ਪ੍ਰਿੰਸੀਪਲਾਂ, ਵਿਦਿਆਰਥੀਆਂ, ਮਾਪਿਆਂ ਅਤੇ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਨਤੀਜਾ ਅੱਜ (5ਮਈ) ਨੂੰ ਨਹੀਂ ਆ ਰਿਹਾ। ਰਮਾ ਸ਼ਰਮਾ ਨੇ ਕਿਹਾ ਕਿ ਅਧਿਕਾਰਿਤ ਸੂਚਨਾ ਦੇ ਮਾਧਿਅਮ ਤੋਂ ਨਤੀਜੇ ਦੀ ਤਾਰੀਖ਼, ਸਮਾਂ ਤੇ ਹੋਰ ਜਾਣਕਾਰੀ ਦਿੱਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।