ਰਿਸ਼ਵਤਖੋਰੀ ਮਾਮਲਾ ਗਰਮਾਇਆ
ਏਜੰਸੀ, ਨਵੀਂ ਦਿੱਲੀ
ਸੀਬੀਆਈ ਨੇ ਅੱਜ ਡੀਐਸਪੀ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਰਿਸ਼ਵਤ ਲੈਣ ਨਾਲ ਜੁੜੇ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਐਤਵਾਰ ਨੂੰ ਏਜੰਸੀ ਨੇ ਆਪਣੇ ਨੰਬਰ ਦੋ ਅਧਿਕਾਰੀ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਐਫਆਈਆਰ ਦਰਜ ਕਰਵਾਈ ਸੀ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਬੀਆਈ ਚੀਫ ਅਤੇ ਡਿਪਟੀ ਚੀਫ ਨੂੰ ਸੰਮਨ ਜਾਰੀ ਕੀਤਾ ਹੈ ਸੀਬੀਆਈ ਨੇ ਅਸਥਾਨਾ ਨਾਲ ਆਪਣੀ ਐਸਆਈਟੀ ਦੇ ਡਿਪਟੀ ਐਸਪੀ ਤੋਂ ਇਲਾਵਾ ਕਈਆਂ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ‘ਚ ਕੇਸ ਦਰਜ ਕੀਤਾ ਸੀ
ਜਾਂਚ ਦੇ ਦਾਇਰੇ ‘ਚ ਕੇਂਦਰੀ ਜਾਂਚ ਬਿਊਰੋ ਨੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਇਲਾਵਾ ਪੁਲਿਸ ਉੱਪ ਅਧਿਕਾਰੀ ਦੇਵੇਂਦਰ ਕੁਮਾਰ ਅਤੇ ਮਨੋਜ ਪ੍ਰਸਾਦ, ਕਥਿਤ ਬਿਚੌਲੀਏ ਸੋਮੇਸ ਪ੍ਰਸਾਦ ਅਤੇ ਹੋਰਨਾਂ ਅਣਪਛਾਤੇ ਅਧਿਕਾਰੀਆਂ ‘ਤੇ ਵੀ ਮਾਮਲਾ ਦਰਜ ਕੀਤਾ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਰੋਕੂ ਐੈਕਟ ਦੀ ਧਾਰਾ ਸੱਤ, 13, (2) ਅਤੇ 13 (1) (ਡੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ
ਮੋਦੀ ਸ਼ਾਸਨ ‘ਚ ਸੀਬੀਆਈ ਖੁਦ ਨਾਲ ਹੀ ਜੰਗ ਲੜ ਰਹੀ: ਰਾਹੁਲ
ਮੋਦੀ ਸਰਕਾਰ ‘ਚ ਸੀਬੀਆਈ ਦਾ ‘ਸੀਬੀਆਈ ਦੀ ਸਿਆਸੀ ਵਰਤੋਂ ਦੇ ਹਥਿਆਰ’ ਦੇ ਤੌਰ ‘ਤੇ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੁੱਖ ਜਾਂਚ ਏਜੰਸੀ ਦਾ ਪਤਨ ਹੋ ਰਿਹਾ ਹੈ ਅਤੇ ਉਹ ਖੁਦ ਨਾਲ ਹੀ ਜੰਗ ਲੜ ਰਹੀ ਹੈ ਸਰਕਾਰ ‘ਤੇ ਹਮਲਾ ਕਰਨ ਲਈ ਟਵਿੱਟਰ ‘ਤੇ ਉਨ੍ਹਾਂ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦੂਜੇ ਨੰਬਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਰਿਸ਼ਵਤ ਮਾਮਲੇ ‘ਚ ਦੋਸ਼ੀ ਬਣਾਇਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।