ਪਤਨ ਦਾ ਕਾਰਨ
ਇੱਕ ਜਗਿਆਸੂ ਨੇ ਕਿਸੇ ਵਿਦਵਾਨ ਨੂੰ ਪੁੱਛਿਆ, ‘‘ਸਾਰੇ ਮਨੁੱਖਾਂ ਦੀ ਬਣਾਵਟ ਇੱਕੋ-ਜਿਹੀ ਹੈ, ਫ਼ਿਰ ਉਨ੍ਹਾਂ ’ਚੋਂ ਕੁਝ ਪਤਨ ਦੀ ਖੱਡ’ਚ ਡਿੱਗ ਕੇ ਡੁੱਬ ਕਿਉਂ ਜਾਂਦੇ ਹਨ?’’ ਵਿਦਵਾਨ ਨੇ ਦੂਜੇ ਦਿਨ ਸ਼ਿਸ਼ ਨੂੰ ਬੁਲਾਇਆ ਅਤੇ ਜਵਾਬ ਦੱਸ ਦੇਣ ਦਾ ਵਾਅਦਾ ਕੀਤਾ ਠੀਕ ਸਮੇਂ ’ਤੇ ਦੋਵੇਂ ਨੇੜਲੇ ਤਲਾਬ ਦੇ ਕੰਢੇ ਜਾਣ ਲਈ ਤਿਆਰ ਸਨ ਵਿਦਵਾਨ ਕੋਲ ਦੋ ਕਮੰਡਲ ਸਨ ਉਨ੍ਹਾਂ ’ਚੋਂ ਇੱਕ ਸਾਬਤ ਸੀ ਦੂਜੇ ਦੇ ਥੱਲੇ ’ਚ ਸੁਰਾਖ਼ ਸੀ ਗਿਆਨੀ ਨੇ ਦੋਵੇਂ ਕਮੰਡਲ ਜਗਿਆਸੂ ਨੂੰ ਦਿਖਾਏ ਵਿਦਵਾਨ ਨੇ ਜਗਿਆਸੂ ਸਾਹਮਣੇ ਹੀ ਸਾਬਤ ਥੱਲੇ ਵਾਲੇ ਕਮੰਡਲ ਨੂੰ ਪਾਣੀ ’ਚ ਸੁੱਟ ਦਿੱਤਾ ਉਹ ਤੈਰਦਾ ਰਿਹਾ ਇਸ ਤੋਂ ਬਾਅਦ ਥੱਲੇ ’ਚ ਸੁਰਾਖ ਵਾਲੇ ਕਮੰਡਲ ਨੂੰ ਪਾਣੀ ’ਚ ਸੁੱਟਿਆ ਉਸ ’ਚ ਪਾਣੀ ਭਰ ਗਿਆ ਤੇ ਉਹ ਡੁੱਬ ਗਿਆ ਵਿਦਵਾਨ ਨੇ ਜਗਿਆਸੂ ਨੂੰ ਪੁੱਛਿਆ ਕਿ ਦੋਵਾਂ ਕਮੰਡਲਾਂ ਦੀਆਂ ਵੱਖ-ਵੱਖ ਨੀਤੀਆਂ ਦਾ ਕੀ ਕਾਰਨ ਹੈ?
ਜਗਿਆਸੂ ਨੇ ਸਹਿਜ਼ ਭਾਵ ਨਾਲ ਦੱਸਿਆ ਕਿ ਜਿਸ ਦੇ ਥੱਲੇ ’ਚ ਸੁਰਾਖ ਸੀ ਉਹ ਡੁੱਬ ਗਿਆ ਤੇ ਜਿਸ ਦਾ ਥੱਲਾ ਮਜ਼ਬੂਤ ਸੀ ਉਹ ਤੈਰਦਾ ਰਿਹਾ ਇਸੇ ਤਰ੍ਹਾਂ ਮਨੁੱਖ ’ਚ ਦੋਸ਼ ਹੁੰਦੇ ਹਨ ਬਾਹਰੋਂ ਮਾੜੀਆਂ ਆਦਤਾਂ ਉਨ੍ਹਾਂ ’ਚ ਆ ਜਾਂਦੀਆਂ ਹਨ ਤੇ ਉਸ ਨੂੰ ਡੁਬੋ ਦਿੰਦੀਆਂ ਹਨ ਜਗਿਆਸੂ ਸਮਝ ਗਿਆ ਕਿ ਆਪਣੇ ਵਿਅਕਤੀਗਤ ਮਾੜੇ ਪ੍ਰਭਾਵਾਂ ਕਰਕੇ ਹੀ ਮਨੁੱਖ ਸੰਸਾਰ ਦੀ ਮਾੜੀ ਸੋਚ ਦੀ ਲਪੇਟ ’ਚ ਆਉਂਦਾ ਹੈ ਤੇ ਡੁੱਬ ਜਾਂਦਾ ਹੈ ਜਿਨ੍ਹਾਂ ’ਚ ਦੋਸ਼ ਜਾਂ ਸੁਰਾਖ ਨਹੀਂ ਹੈ, ਉਹ ਤੈਰਦੇ ਰਹਿੰਦੇ ਹਨ ਅਤੇ ਪਾਰ ਉੱਤਰਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.