Ludhiana News: ADGP ਦੇ ਬਿਆਨਾਂ ’ਤੇ ਦੋ ਕੈਦੀਆਂ ਖਿਲਾਫ਼ ਮਾਮਲਾ ਦਰਜ਼

Ludhiana News
File Photo

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜ਼ੇਲ੍ਹ) ਦੇ ਬਿਆਨਾਂ ’ਤੇ ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਦੋ ਕੈਦੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸੀ ਅਫ਼ਸਰ ਜਨਕ ਰਾਜ ਨੇ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜ਼ੇਲ੍ਹ) ਕੁੰਵਰ ਵੀਰ ਪ੍ਰਤਾਪ ਸਿੰਘ ਐਸਪੀ (ਸਕਿਊਰਟੀ) ਪੰਜਾਬ ਵੱਲੋਂ ਭੇਜੇ ਗਏ ਪੱਤਰ ਨੰਬਰ-ਜੀਆਈਐਸ-3/4284 ਮਿਤੀ 30 ਮਈ 2024 ਸਮੇਤ 9 ਮਹੀਨੇ ਪਹਿਲਾਂ ਹੋਈ ਪੜਤਾਲ ਰਿਪੋਰਟ ਸੀਆਰਐੱਮ ਨੰਬਰ-35659 ਮਿਤੀ 28 ਦਸੰਬਰ 2023 ਉਨ੍ਹਾਂ ਨੂੰ ਪ੍ਰਾਪਤ ਹੋਇਆ।

Read This : Ludhiana News: ਜ਼ਮਾਨਤ ’ਤੇ ਆਇਆ ਵਿਅਕਤੀ ਤੇ ਉਸਦੇ ਸਾਥੀ 5 ਕਿੱਲੋ ਹੈਰੋਇਨ ਸਣੇ ਕਾਬੂ

ਜਿਸ ਦੇ ਅਧਾਰ ’ਤੇ ਜਗਤੇਜ ਸਿੰਘ ਵਾਸੀ ਡੱਲਾ ਕਲੋਨੀ ਦਲੌਦੀ (ਜ਼ਿਲ੍ਹਾ ਪਟਿਆਲਾ) ਤੇ ਮਨਜਿੰਦਰ ਸਿੰਘ ਵਾਸੀ ਪਿੰਡ ਰਾਮਗੜ੍ਹ (ਜ਼ਿਲ੍ਹਾ ਲੁਧਿਆਣਾ) ਖਿਲਾਫ਼ ਜ਼ੇਲ੍ਹ ਅੰਦਰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈ ਜੋ ਉਸ ਸਮੇਂ ਕੇਂਦਰੀ ਜ਼ੇਲ੍ਹ ਲੁਧਿਆਣਾ ਵਿਖੇ ਬੰਦ ਸਨ। ਉਨ੍ਹਾਂ ਅੱਗੇ ਦੱਸਿਆ ਕਿ ਏਡੀਜੀਪੀ ਕੁੰਵਰ ਵੀਰ ਪ੍ਰਤਾਪ ਸਿੰਘ ਵੱਲੋਂ ਭੇਜੇ ਪੱਤਰ ਮੁਤਾਬਕ ਉਕਤਾਨ ਕੈਦੀਆਂ ਨੇ ਕੇਂਦਰੀ ਜ਼ੇਲ੍ਹ ਲੁਧਿਆਣਾ ’ਚ ਰਹਿੰਦੇ ਹੋਏ ਮੋਬਾਇਲ ਫੋਨਾਂ ਦੀ ਵਰਤੋਂ ਕੀਤੀ ਸੀ ਜੋ ਜੇਲ੍ਹ ਨਿਯਮਾਂ ਦੀ ਉਲੰਘਣਾ ਹੈ। Ludhiana News