ਚੌਲਾਂ ਦੇ 640 ਗੱਟੇ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਦੋ ’ਤੇ ਮਾਮਲਾ ਦਰਜ
(ਵਿੱਕੀ ਕੁਮਾਰ) ਮੋਗਾ। ਕਸਬਾ ਕੋਟ ਈਸੇ ਖਾਂ ਤੋਂ ਟਰੱਕ ’ਤੇ ਭਰਵਾਏ 9 ਲੱਖ 73 ਹਜ਼ਾਰ ਰੁਪਏ ਦੇ ਮੁੱਲ ਦੇ 640 ਗੱਟੇ ਚੌਲਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਪੁਲਿਸ ਨੇ ਟਰਾਂਸਪੋਰਟ ਕੰਪਨੀ ਦੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਜਗਦੀਸ਼ ਰਾਏ ਵਾਸੀ ਅੰਬੀ ਵੈਲੀ ਕਲੋਨੀ ਫਿਰੋਜਪੁਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਭਗਵਤੀ ਇਲੈਕਟੋ ਗੈਜੀਟੇਰੀਅਨ ਐਕਸਪੋਰਟ ਪਰਾਈਵੇਟ ਲਿਮਟਿਡ ਪਿੰਡ ਮਾਨਾ ਸਿੰਘ ਵਾਲਾ ਫਿਰੋਜਪੁਰ ਵਿਚ ਬਤੌਰ ਮੈਨੇਜ਼ਰ ਲੱਗਾ ਹੈ।
ਜਿਨ੍ਹਾਂ ਨੇ ਕੋਹੇਨੂਰ ਰਾਇਸ ਐਂਡ ਜਨਰਲ ਮਿਲਜ਼ ਕੋਟ ਈਸੇ ਖਾਂ ਤੋਂ 640 ਗੱਟੇ ਚਾਵਲ, ਨਿਊ ਬਿਸਟ ਟਰਾਂਸਪੋਰਟ ਕੰਪਨੀ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਟਰੱਕ ਤੇ 8 ਫਰਵਰੀ 2022 ਨੂੰ ਭਰਵਾਏ ਸਨ। ਜਿਨ੍ਹਾਂ ਨੇ 640 ਗੱਟੇ ਚਾਵਲ ਦੇ ਖੁਰਦ ਬੁਰਦ ਕਰਕੇ 9 ਲੱਖ 73 ਹਜ਼ਾਰ 560 ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਨਿਊ ਬਿਸਟ ਟਰਾਂਸਪੋਰਟ ਕੰਪਨੀ ਦੇ ਮਾਲਕ ਰਜੇਸ਼ ਕੁਮਾਰ ਉਰਫ ਰਾਜੂ ਅਤੇ ਸੱਤਪਾਲ ਸਿੰਘ ਦੇ ਖਿਲਾਫ਼ ਕਥਿਤ ਤੌਰ ’ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ