ਡ੍ਰੋਨ ਨਾਲ ਐਕਸਪ੍ਰੈਸ ਹਾਈਵੇ ਦਾ ਖੇਤਾਂ ਵਿੱਚ ਸਰਵੇਖਣ ਕਰਦੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ
ਘੱਗਾ , (ਜਗਸੀਰ, ਮਨੋਜ)। ਬੀਤੇ ਦਿਨੀਂ ਜੰਮੂ-ਕਟੜਾ ਮਾਰਗ ਲਈ ਘੱਗਾ ਦੇ ਖੇਤਾਂ ਵਿੱਚ ਡ੍ਰੋਨ ਨਾਲ ਸਰਵੇ ਕਰ ਰਹੇ ਅਸ਼ੋਕਾ ਬਿਲਡ ਲਿਮਟਿਡ ਟੀਮ ਦੇ ਤਿੰਨ ਵਿਅਕਤੀਆਂ ਨੂੰ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਵਿਰੋਧ ਕਰਦਿਆਂ ਬੰਦੀ ਬਣਾ ਕੇ ਪੁਲਿਸ ਨੂੰ ਸੂਚਿਤ ਕੀਤਾ ਸੀ । ਜਿਸ ‘ਤੇ ਉਪ ਪੁਲਿਸ ਕਪਤਾਨ ਪਾਤੜਾਂ ਭਰਪੂਰ ਸਿੰਘ, ਥਾਣਾ ਘੱਗਾ ਮੁਖੀ ਮਨਦੀਪ ਕੌਰ ਚੀਮਾ ਪੀਪੀਐੱਸ, ਥਾਣਾ ਸਦਰ ਪਾਤੜਾਂ ਦੇ ਇੰਚਾਰਜ ਇੰਸਪੈਕਟਰ ਰਣਵੀਰ ਸਿੰਘ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਆਪਣੀ ਭਾਰੀ ਪਿਲਸ ਫੋਰਸ ਲੈ ਕੇ ਉਥੇ ਪੁੱਜੇ ।
ਜਿਨ੍ਹਾਂ ਨੂੰ ਕਿਸਾਨ ਜਗਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗਲੌਲੀ ਥਾਣਾ ਪਾਤੜਾਂ ਅਤੇ ਹੋਰ ਕਿਸਾਨਾਂ ਨੇ ਸ਼ਿਕਾਇਤ ਕੀਤੀ ਕਿ ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਆਪਣੀ ਇਨੋਵਾ ਕਾਰ ਨੰਬਰ ਯੂ ਪੀ- 11ਬੀ ਕੇ 9716 ਜਿਸ ‘ਤੇ ਨਜਾਇਜ ਤੌਰ ‘ਤੇ ਆਰਮੀ ਲਿਖਿਆ ਹੈ ਉਤੇ ਸਵਾਰ ਹੋ ਕੇ ਕਸਬਾ ਘੱਗਾ ਵਿਖੇ ਨਿਰੰਜਣ ਸਿੰਘ ਦੇ ਖੇਤਾਂ ਨਜਦੀਕ ਆਏ ਅਤੇ ਬਿਨਾ ਕਿਸੇ ਮਨਜ਼ੂਰੀ ਤੋਂ ਡ੍ਰੋਨ ਨਾਲ ਖੇਤਾਂ ਦੀ ਵੀਡੀਓ ਗ੍ਰਾਫੀ ਕਰਨ ਲੱਗ ਪਏ । ਜੋ ਆਪਣੇ ਆਪ ਨੂੰ ਨਵੀਂ ਬਣ ਰਹੀ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇ ਦਾ ਸਰਵੇਖਣ ਕਰਨ ਵਾਲੇ ਦੱਸ ਰਹੇ ਹਨ ।
ਪੁਲਿਸ ਨੇ ਮੌਕੇ ‘ਤੇ ਡ੍ਰੋਨ ਅਤੇ ਹੋਰ ਸਮਾਨ ਨੂੰ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੀ ਕਾਰ ਬੌਂਡ ਕਰ ਦਿੱਤੀ ਅਤੇ ਕਿਸਾਨਾਂ ਦੇ ਬਿਆਨਾਂ ਦੇ ਆਧਾਰ ਤੇ ਕਥਿੱਤ ਦੋਸ਼ੀ ਸੋਨੂੰ ਪੁੱਤਰ ਸੁਲਤਾਨ ਸਿੰਘ ਵਾਸੀ ਅਸ਼ੋਕ ਮੁਹੱਲਾ ਨਗਲੋਈ, ਦਿੱਲੀ , ਪਰਵੀ ਬਾਰਕੂ ਸੋਨਾਵਰੇ ਪੁੱਤਰ ਬਾਰਕੂ ਦਾਦਾ ਜੀ ਵਾਸੀ ਰਾਜਾ ਨੰਦ ਪਾਰਕ ਏ-9 , ਸਿਵਨੇਰੀ ਕਲੋਨੀ 177 ਅੰਬਦ ਲਿੰਕ ਰੋਡ ਨਾਸਿਕ, ਮਹਾਰਾਸ਼ਟਰ ਅਤੇ ਪ੍ਰਸ਼ਾਂਤ ਅਸੋਕ ਪੁੱਤਰ ਅਸ਼ੋਕ ਸਕਲਾਲ ਵਾਸੀ ਸਾਮ ਜੀ ਨਗਰ ਸਨਾਟਾ ਜ਼ਿਲ੍ਹਾ ਨਾਸਿਕ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.