7 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ‘ਤੇ ਰੋਕ
ਏਜੰਸੀ, ਨਵੀਂ ਦਿੱਲੀ
ਰੋਹਤਕ ‘ਚ ਨੇਪਾਲੀ ਲੜਕੀ ਨਾਲ ਹੋਏ ਸਮੂਹਿਕ ਦੁਰਾਚਾਰ ਤੋਂ ਬਾਅਦ ਕਤਲ ਕਰਨ ਦੇ ਮਾਮਲੇ ‘ਚ 7 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ‘ਤੇ ਸੁਪਰੀਮ ਕੋਰਟ ਨੇ ਫਿਲਹਾਲ ਰੋਕ ਲਾ ਦਿੱਤੀ ਹੈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਮਾਮਲੇ ‘ਚ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਰਾਜੇਸ਼ ਉਰਫ਼ ਘੁਚੜੂ, ਸੁਨੀਲ ਉਰਫ਼ ਸ਼ੀਲਾ, ਸਰਵਰ, ਮਨਬੀਰ, ਸੁਨੀਲ ਉਰਫ਼ ਮਾਧਾ, ਪਵਨ ਤੇ ਪ੍ਰਮੋਦ ਉਰਫ਼ ਪਦਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਹਾਈਕੋਰਟ ਨੇ ਵੀ ਬਰਕਰਾਰ ਰੱਖਿਆ ਸੀ ਹੁਣ ਸੁਪਰੀਮ ਕੋਰਟ ਨੇ ਫਿਲਹਾਲ ਇਸ ‘ਤੇ ਰੋਕ ਲਾ ਦਿੱਤੀ ਹੈ ਨੇਪਾਲੀ ਲੜਕੀ ਦਾ 1 ਫਰਵਰੀ 2015 ਨੂੰ ਦੁਰਾਚਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ 21 ਦਸੰਬਰ 2015 ਨੂੰ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸੀਮਾ ਸਿੰਹਲ ਨੇ ਕਿਹਾ ਸੀ, ‘ਔਰਤ ਨਾ ਤਾਂ ਬੇਵੱਸ ਹੈ ਤੇ ਨਾ ਹੀ ਉਪਭੋਗ ਦੀ ਵਸਤੂ ਹੈ ਅਜਿਹੀ ਦਰਿੰਦਗੀ ਨਾਲ ਸਰੀਰ ਹੀ ਨਹੀਂ ਆਤਮਾ ਨੂੰ ਵੀ ਸੱਟ ਪਹੁੰਚਦੀ ਹੈ ਸਰੀਰ ਦੇ ਜ਼ਖਮ ਹੁਣ ਤਾਂ ਨਹੀਂ ਭਰੇ ਜਾ ਸਕਦੇ, ਪਰ ਆਤਮਾ ਦੇ ਭਰ ਸਕਦੇ ਹਾਂ ਇਸ ਟਿੱਪਣੀ ਤੋਂ ਬਾਅਦ ਅਦਾਲਤ ਨੇ ਦੁਰਾਚਾਰ ਤੋਂ ਬਾਅਦ ਬੇਰਹਿਮੀ ਨਾਲ ਕਤਲ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਸਾਰੇ 7 ਦੋਸ਼ੀਆਂ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।