ਭਗਵੰਤ ਮਾਨ ਨੂੰ ਝਾੜ,’ਸਪੀਕਰ ਬੋਲੇ ਮੈਂ ਪੜ੍ਹਿਆ-ਲਿਖਿਆ ਵਿਅਕਤੀ ਹਾਂ’

Say Speaker, I am Educated, Person

ਲੋਕ ਸਭਾ ਸਪੀਕਰ ਨੇ ਵਿਸ਼ਾ ਬਦਲਣ ‘ਤੇ ਭਗਵੰਤ ਮਾਨ ਦੀ ਲਾਈ ਕਲਾਸ

ਏਜੰਸੀ, ਨਵੀਂ ਦਿੱਲੀ

ਲੋਕ ਸਭਾ ਸਪੀਕਰ ਓਮ ਬਿਰਲਾ ਸਦਨ ‘ਚ ਅਨੁਸ਼ਾਸਨ ਤੇ ਨਿਯਮਾਂ ਦੀ ਪਾਲਣਾ ਦੇ ਮਾਮਲੇ ‘ਚ ਕਾਫ਼ੀ ਸਖ਼ਤ ਨਜ਼ਰ ਆ ਰਹੇ ਹਨ ਅੱਜ ਆਪ ਸਾਂਸਦ ਭਗਵੰਤ ਮਾਨ ਨੂੰ ਸਿਫ਼ਰ ਕਾਲ ‘ਚ ਵਿਸ਼ਾ ਬਦਲਣ ‘ਤੇ ਸਪੀਕਰ ਨੇ ਝਾੜ ਪਾਈ ਉਨ੍ਹਾਂ ਮਾਨ ਨੂੰ ਵਿਸ਼ਾ ਬਦਲਣ ‘ਤੇ ਬਿਠਾਉਂਦਿਆਂ ਕਿਹਾ ਕਿ ਵਿਸ਼ਾ ਬਦਲਣ ਲਈ ਪਹਿਲਾਂ ਇਜਾਜ਼ਤ ਲੈਣੀ ਹੁੰਦੀ ਹੈ ਬੁੱਧਵਾਰ ਨੂੰ ਵੀ ਸਪੀਕਰ ਨੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਦੂਜੇ ਮੈਂਬਰਾਂ ਨੂੰ ਆਗਿਆ ਨਾ ਦੇਣ ਦੀ ਨਸੀਹਤ ਦਿੱਤੀ ਸੀ

ਬਿਧੂੜੀ ਤੇ ਗੌਰਵ ਗੋਗੋਈ ਨੂੰ ਵੀ ਝਾੜਿਆ

ਸਪੀਕਰ ਨੇ ਸਦਨ ਦੇ ਨਿਯਮ ਦੁਹਰਾਉਂਦਿਆਂ ਕਿਹਾ ਕਿ ਸਿਫ਼ਰ ਕਾਲ ‘ਚ ਜੇਕਰ ਤੁਸੀਂ ਵਿਸ਼ਾ ਬਦਲਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਇਜਾਜ਼ਤ ਲਓ ਮੈਂ ਇਜਾਜ਼ਤ ਦੇ ਦੇਵਾਂਗਾ ਭਗਵੰਤ ਮਾਨ ਦੇ ਬੋਲਣ ਤੋਂ ਪਹਿਲਾਂ ਕਿਸੇ ਸਾਂਸਦ ਦੇ ਬੈਠ ਕੇ ਕੁਝ ਬੋਲਣ ‘ਤੇ ਵੀ ਸਪੀਕਰ ਨੇ ਸਖਤੀ ਦਿਖਾਈ ਉਨ੍ਹਾਂ ਮੈਂਬਰਾਂ ਵੱਲ ਹੱਥ ਨਾਲ ਇਸ਼ਾਰਾ ਕਰਕੇ ਕਿਹਾ ਕਿ ਤੁਸੀਂ ਬੈਠੇ-ਬੈਠੇ ਨਾ ਬੋਲੇ ਸਦਨ ‘ਚ ਅੱਜ ਗੌਰਵ ਗੋਗੋਈ ਤੇ ਰਮੇਸ਼ ਬਿਧੂੜੀ ਆਪਸ ‘ਚ ਇੱਕ-ਦੂਜੇ ਨਾਲ ਜਦੋਂ ਉਲਝਣ ਲੱਗੇ, ਉਦੋਂ ਵੀ ਸਪੀਕਰ ਨੇ ਦੋਵਾਂ ਨੂੰ ਸਖ਼ਤੀ ਨਾਲ ਬੈਠਣ ਦਾ ਆਦੇਸ਼ ਦਿੱਤਾ

ਨਿਯਮਾਂ ਨੂੰ ਲੈ ਕੇ ਸਖ਼ਤ

ਸਿਫ਼ਰ ਕਾਲ ‘ਚ ਭਗਵੰਤ ਮਾਨ ਨੂੰ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਗਿਆ ਸੀ ਮਾਨ ਨੇ ਪਹਿਲਾਂ ਪੰਜਾਬ ‘ਚ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਮੁੱਦੇ ‘ਤੇ ਪ੍ਰਸ਼ਨ ਪੁੱਛਣ ਲਈ ਅਰਜ਼ੀ ਦਿੱਤਾ ਸੀ ਆਪ ਸਾਂਸਦ ਨੇ ਸਦਨ ‘ਚ ਇਸ ਦੇ ਸਥਾਨ ‘ਤੇ ਵਿਦੇਸ਼ਾਂ ‘ਚ ਭਾਰਤੀਆਂ ਦੀਆਂ ਮੁਸ਼ਕਲਾਂ ਤੇ ਦੂਤਾਵਾਸ ਤੋਂ ਮੱਦਦ ਲਈ ਰਿਸ਼ਵਤ ਦਾ ਮੁੱਦਾ ਚੁੱਕਿਆ ਇਸ ‘ਤੇ ਵਿਚਾਲੇ ਹੀ ਮਾਨ ਨੂੰ ਟੋਕਦਿਆਂ ਸਪੀਕਰ ਨੇ ਬੈਠਣ ਦਾ ਆਦੇਸ਼ ਦਿੱਤਾ

ਲੋਕ ਸਭਾ ਸਪੀਕਰ ਨੇ ਕਿਹਾ, ‘ਮਾਣਯੋਗ ਮੈਂਬਰ! ਜ਼ੀਰੋ ਆਵਰ ‘ਚ ਜੇਕਰ ਪ੍ਰਸ਼ਨ ਬਦਲਣਾ ਹੈ ਤਾਂ ਤੁਹਾਨੂੰ ਮੇਰੇ ਤੋਂ ਆਗਿਆ ਲੈਣੀ ਪਵੇਗੀ ਤੁਸੀਂ ਵਿਸ਼ਾ ਦਿੱਤਾ ਸੀ ਪੰਜਾਬ ‘ਚ ਅਧਿਆਪਕਾਂ ਦੀ ਤਨਖਾਹ ਦਾ ਮੁੱਦਾ, ਮੈਂ ਪੜ੍ਹਿਆ-ਲਿਖਿਆ ਵਿਅਕਤੀ ਹਾਂ’ ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਮਾਨ ਨੂੰ ਮੁੱਦਾ ਰੱਖਣ ਦੀ ਆਗਿਆ ਦੇ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।