ਦੋਸ਼ੀ ‘ਤੇ ਸਖਤ ਕਾਰਵਾਈ ਕਰੇ ਪੁਲਿਸ: ਰਾਜਨਾਥ
ਨਵੀ ਦਿੱਲੀ, ਏਜੰਸੀ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਦਿੱਲੀ ਦੇ ਤਿਲਕ ਨਗਰ ‘ਚ ਇਕ ਲੜਕੀ ਦੀ ਇਕ ਨੌਜਵਾਨ ਦੁਆਰਾ ਬੁਰੀ ਤਰ੍ਹਾਂ ਕੁੱਟਮਾਰ ਦਾ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸਾਸਨ ਤੋਂ ਇਸ ਮਾਮਲੇ ‘ਚ ਕਾਰਵਾਈ ਕਰਨ ਨੂੰ ਕਿਹਾ ਹੈ। ਸਿੰਘ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਇੱਕ ਲੜਕੀ ਨੂੰ ਇਕ ਯੁਵਕ ਦੁਆਰਾ ਬੇਰਿਹਮੀ ਨਾਲ ਕੁੱਟਮਾਰ ਦਾ ਇੱਕ ਵੀਡਿਓ ਮੇਰੇ ਧਿਆਨ ‘ਚ ਆਇਆ ਹੈ। ਮੈਂ ਦਿੱਲੀ ਪੁਲਿਸ ਕਮਿਸ਼ਨਰ ਨਾਲ ਫੋਨ ਇਸ ਬਾਰੇ ‘ਚ ਗੱਲ ਕੀਤੀ ਹੈ ਤੇ ਇਸ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਰਿਪੋਟਾਂ ਅਨੁਸਾਰ ਇਹ ਯੁਵਕ ਇੱਕ ਪੁਲਿਸ ਕਰਮਚਾਰੀ ਦਾ ਬੇਟਾ ਦੱਸਿਆ ਜਾ ਰਿਹਾ ਹੈ ਜਦੋਂ ਲੜਕੀ ਉਸ ਕੋਲ ਮਾਫੀ ਦੀ ਅਪੀਲ ਕਰ ਰਹੀ ਹੈ। ਕੁੱਟਮਾਰ ਦਾ ਵੀਡਿਓ ਵਾਇਰਲ ਹੋਣ ਤੋਂ ਬਾਅਦ ਇਸਦੀ ਜਾਣਕਾਰੀ ਰਾਜਨਾਥ ਸਿੰਘ ਨੂੰ ਵੀ ਮਿਲੀ ਤੇ ਉਨ੍ਹਾਂ ਨੇ ਪੁਲਿਸ ਨੂੰ ਫੋਨ ਲਾ ਕੇ ਇਸ ਯੁਵਕ ਖਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।