ਮੋਹਿਤ ਗੁਪਤਾ ‘ਤੇ ਝੂਠੇ ਦੋਸ਼ ਲਗਾਉਣ ਦਾ ਮਾਮਲਾ ਦਰਜ

false-allegations

ਮੋਹਿਤ ਗੁਪਤਾ ‘ਤੇ ਝੂਠੇ ਦੋਸ਼ ਲਗਾਉਣ ਦਾ ਮਾਮਲਾ ਦਰਜ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਨੇੜੇ ਸਥਿਤ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਦੀ ਸਾਬਕਾ ਸਰਪੰਚ ਖੁਸ਼ਪਾਲ ਇੰਸਾਂ ਦੀ ਸ਼ਿਕਾਇਤ ‘ਤੇ ਸਦਰ ਥਾਣਾ ਸਰਸਾ ਦੀ ਪੁਲਿਸ ਨੇ ਮੋਹਿਤ ਗੁਪਤਾ ਨਾਂਅ ਦੇ ਵਿਅਕਤੀ ਖਿਲਾਫ ਇੰਟਰਨੈੱਟ ਮੀਡੀਆ ’ਤੇ ਉਸ ਦੇ ਖਿਲਾਫ ਗਲਤ ਦੋਸ਼ ਲਾ ਕੇ ਉਸਦੇ ਚਰਿੱਤਰ ਦਾ ਅਪਮਾਨ ਕਰਨ ਅਤੇ ਲੱਜਾ ਭੰਗ ਕਰਨ ਦੇ ਦੋਸ਼ ‘ਚ ਧਾਰਾ 500, 509 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸ਼ਾਹ ਸਤਿਨਾਮ ਜੀ ਨਗਰ ਦੇ ਰਹਿਣ ਵਾਲੇ ਮੋਹਿਤ ਗੁਪਤਾ ਨੇ ਫੇਸਬੁੱਕ ‘ਤੇ ਫੇਥ ਵਰਸਿਜ਼ ਵਰਡਿਕਟ ਐਂਡ ਟਰੂਥ ਆਫ ਸੇਂਟ ਐਮਐਸਜੀ ਨਾਂਅ ’ਤੇ ਫੇਸਬੁੱਕ ਪੇਜ ਬਣਾਏ ਹੋਏ ਹਨ, ਜਿਸ ਰਾਹੀਂ ਉਹ ਬੇਬੁਨਿਆਦ ਦੋਸ਼ ਲਗਾ ਰਿਹਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਾਹ ਸਤਿਨਾਮ ਜੀ ਪੁਰਾ ਦੀ ਸਾਬਕਾ ਸਰਪੰਚ ਖੁਸ਼ਪਾਲ ਇੰਸਾਂ ਨੇ ਦੱਸਿਆ ਕਿ ਮੁਲਜ਼ਮ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਰੰਜਿਸ਼ ਰੱਖਦਾ ਹੈ। ਉਸ ਨੇ ਇੰਟਰਨੈੱਟ ਅਕਾਊਂਟ ਰਾਹੀਂ ਵੀਡੀਓਜ਼ ਅਪਲੋਡ ਕਰਕੇ ਉਸ ਦੇ ਬਾਰੇ ’ਚ ਬੇਬੁਨਿਆਦ ਦੋਸ਼ ਲਾ ਕੇ ਉਸ ਦੇ ਚਰਿੱਤਰ ਦਾ ਅਪਮਾਨ ਕੀਤਾ ਹੈ। ਮੁਲਜ਼ਮ ਨੇ ਉਸ ਦੇ ਖਿਲਾਫ ਕਈ ਵਾਰੀ ਅਪਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ।

ਪੀੜਤਾ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਅਤੇ ਇੰਟਰਨੈੱਟ ਮੀਡੀਆ ’ਤੇ ਅਪਲੋਡ ਕੀਤੀਆਂ ਅਸਲੀ ਵੀਡੀਓ ਨੂੰ ਬਰਾਮਦ ਕਰਵਾ ਕੇ ਨਸ਼ਟ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਏਐਸਆਈ ਰਾਜਪਾਲ ਸਿੰਘ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ