ਸਿਲਾਈ ਕਢਾਈ ਤੇ ਅਵੈਰਨੈੱਸ ਕੈਂਪ ਦੇ ਨਾਂਅ ‘ਤੇ 800 ਤੋਂ ਵੱਧ ਲੜਕੀਆਂ ਤੋਂ 9,38,750 ਹੜੱਪੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੜਕੀਆਂ ਨੂੰ ਸਿਲਾਈ ਕਢਾਈ ਦਾ ਕੋਰਸ ਕਰਵਾਉਣ ਦੇ ਨਾਂਅ ‘ਤੇ ਇੱਕ ਕੰਪਨੀ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਵੱਲੋਂ ਕੰਪਨੀ ਦੇ ਡਾਇਰੈਕਟਰ ਸਮੇਤ ਹੋਰਨਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। Company
ਗੁਪਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਅਜੀਤ ਬਾਗ ਮੇਨ ਰੋਡ ਪਟਿਆਲਾ ਵੱਲੋਂ ਥਾਣਾ ਸਿਵਲ ਲਾਇਨ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਮਦਨ ਯਾਦਵ ਡਾਇਰੈਕਟਰ ਵਨ ਵੇਅ ਸਕਿਲ ਮੈਨੇਜਮੈਂਟ ਐਡ ਟੈਕਨੋਲੋਜੀ ਪ੍ਰਾਈਵੇਟ ਲਿਮ. ਵਾਸੀ ਨਵਾਂ ਗਾਓਂ ਕਲੋਨੀ ਚੰਡੀਗੜ੍ਹ, ਸੋਹਿਤ ਸ਼ਰਮਾ ਵਲੰਟੀਅਰ, ਵਿਨੀਤ ਬਿੰਦਰਾ ਐਗਜਾਮਿਨੀ ਅਤੇ ਵਲੰਟੀਅਰ ਨੇ ਉਸ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਕੁੜੀਆਂ ਨੂੰ ਸਿਲਾਈ ਕਢਾਈ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਫੀਸ 690 ਰੁਪਏ ਪ੍ਰਤੀ ਬੱਚਾ ਰੱਖੀ ਹੋਈ ਹੈ। Company
ਇਸ ਦੇ ਨਾਲ ਹੀ ਅਖੀਰਲੇ ਮਹੀਨੇ 2500 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਵਾਪਿਸ ਕੀਤੇ ਜਾਣਗੇ ਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਗੁਪਿੰਦਰ ਕੌਰ ਨੇ ਕਿਹਾ ਕਿ ਉਸ ਨੇ 400 ਲੜਕੀਆਂ ਇੱਕਠੀਆਂ ਕਰਕੇ ਬਣਦੀ ਫੀਸ ਦੇ 4 ਲੱਖ 26 ਹਜਾਰ ਰੁਪਏ ਜਮ੍ਹਾ ਕਰਵਾ ਦਿੱਤੇ। ਬਾਅਦ ‘ਚ ਉਕਤ ਵਿਕਅਤੀਆਂ ਨੇ ਅਵੈਰਨੈਸ ਕੈਂਪ ਲਾਉਣ ਬਹਾਨੇ ਵੀ 150 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਪੈਸੇ ਲੈ ਲਏ। ਉਕਤ ਕੰਪਨੀ ਵਾਲਿਆਂ ਵੱਲੋਂ ਮਿਲ ਕੇ ਸਿਲਾਈ ਕਢਾਈ ਤੇ ਅਵੈਰਨੈਸ ਦਾ ਕੈਂਪ ਲਾ 800/900 ਲੜਕੀਆਂ ਤੋਂ 9,38,750 ਰੁਪਏ ਇੱਕਠੇ ਕਰਕੇ ਠੱਗੀ ਮਾਰੀ ਹੈ।
ਇਨ੍ਹਾਂ ਵੱਲੋਂ ਬਾਅਦ ਵਿੱਚ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ। ਇਸ ਸਬੰਧੀ ਥਾਣਾ ਸਿਵਲ ਲਾਇਨ ਪੁਲਿਸ ਵੱਲੋਂ ਉਕਤ ਕੰਪਨੀ ਦੇ ਮਾਲਕ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਖਿਲਾਫ਼ ਧਾਰਾ 406,420,120 ਆਈਪੀਸੀ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।