ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਜਿਲ੍ਹੇ ਦੇ ਮੌੜ ਮੰਡੀ ਇਲਾਕੇ ‘ਚ ਏਕੇ 47, ਐਸਐਲਆਰ ਅਤੇ 9 ਐਮ ਐਮ ਦੇ ਅਣਚੱਲੇ ਕਾਰਤੂਸ ਮਿਲਣ ਨਾਲ ਸਨਸਨੀ ਫੈਲ ਗਈ ਹੈ ਜਿਲ੍ਹਾ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਮੌੜ ਬੰਬ ਧਮਾਕੇ ਦੇ ਜਖਮ ਹੰਢਾ ਰਹੇ ਇਸ ਇਲਾਕੇ ‘ਚੋਂ ਕਾਫੀ ਸੰਵੇਦਨਸ਼ੀਲ ਅਸਲੇ ਨਾਲ ਸਬੰਧਤ ਕਾਰਤੂਸ ਮਿਲਣ ਨੂੰ ਸੁਰੱਖਿਆ ਦੇ ਪੱਖ ਤੋਂ ਕਾਫੀ ਗੰਭੀਰ ਸਮਝਿਆ ਜਾ ਰਿਹਾ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਕੋਟਲਾ ਬਰਾਂਚ ਵਿੱਚ ਪਾਣੀ ਘਟ ਗਿਆ ਸੀ ਜਿਸ ਨੂੰ ਦੇਖਦਿਆਂ ਪਿੰਡ ਮੌੜ ਖੁਰਦ ਦੇ ਕੁੱਝ ਬੱਚੇ ਗਣਪਤੀ ਵਿਸਰਜਨ ਦੇ ਮੱਦੇਨਜ਼ਰ ਪਾਣੀ ‘ਚੋਂ ਪੈਸੇ ਵਗੈਰਾ ਦੀ ਤਲਾਸ਼ ਕਰ ਰਹੇ ਸਨ ਇਸੇ ਦੌਰਾਨ ਉਨ੍ਹਾਂ ਨੂੰ ਰਜਬਾਹੇ ‘ਚੋਂ ਕੁਝ ਕਾਰਤੂਸ ਮਿਲੇ ਜਿੰਨ੍ਹਾਂ ਨੂੰ ਉਨ੍ਹਾਂ ਨੇ ਬਾਹਰ ਕੱਢ ਲਿਆ ਇਸ ਗੱਲ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਥਾਣਾ ਮੌੜ ਪੁਲਿਸ ਨੇ ਕਾਰਤੂਸਾਂ ਨੂੰ ਕਬਜੇ ‘ਚ ਲੈਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਦਰਜਨ ਕਾਰਤੂਸ ਹਨ ਜਿੰਨ੍ਹਾਂ ‘ਚ ਏਕੇ 47, ਐਸਐਲਆਰ ਅਤੇ 9 ਐਮ ਐਮ ਸ਼ਾਮਲ ਹਨ ਉਨ੍ਹਾਂ ਦੱਸਿਆ ਕਿ ਕਾਰਤੂਸਾਂ ਸਬੰਧੀ ਮਾਹਿਰਾਂ ਵੱਲੋਂ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।