ਦੋਰਾਹਾ ਨਹਿਰ ’ਚ ਮਿਲੇ ਜਿੰਦਾ ਕਾਰਤੂਸ; ਪੁਲਿਸ ਨੇ ਕਬਜੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ

Doraha Canal

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਦੀ ਦੋਰਾਹਾ ਨਹਿਰ (Doraha Canal) ’ਚ ਗੋਤਾਖੋਰਾਂ ਨੂੰ ਇੱਕ ਥੈਲੇ ਵਿੱਚੋਂ ਕਾਫ਼ੀ ਗਿਣਤੀ ’ਚ ਜਿੰਦਾ ਕਾਰਤੂਸ ਮਿਲੇ ਹਨ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਕਾਰਤੂਸਾਂ ਨੂੰ ਕਬਜੇ ’ਚ ਲੈ ਕੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ। ਦੱਸ ਦਈਏ ਕਿ ਕੁੱਝ ਗੋਤਾਖੋਰ ਅੱਜ ਦੋਰਾਹਾ ਨਹਿਰ ’ਚ ਨਹਾ ਰਹੇ ਸਨ। ਇਸ ਦੌਰਾਨ ਉਨਾਂ ਨੂੰ ਨਹਿਰ ਵਿੱਚੋਂ ਇੱਕ ਥੈਲਾ ਮਿਲਿਆ। ਖੋਲ ਕੇ ਦੇਖਣ ’ਤੇ ਥੈਲੇ ਵਿੱਚੋਂ ਕਾਫ਼ੀ ਜ਼ਿਆਦਾ ਗਿਣਤੀ ਵਿੱਚ ਜਿੰਦਾ ਕਾਰਤੂਸ ਬਰਾਮਦ ਹੋਏ। ਜਿਸ ਸਬੰਧੀ ਸਬੰਧਿਤ ਗੋਤਾਖੋਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਥੈਲੇ ਵਿੱਚੋੇਂ ਮਿਲੇ ਕਾਰਤੂਸਾਂ ਨੂੰ ਕਬਜੇ ’ਚ ਲੈ ਕੇ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ।

ਮੌਕੇ ’ਤੇ ਮੌਜੂਦ ਗੋਤਾਖੋਰ ਕਨੱਹੀਆ ਨੇ ਦੱਸਿਆ ਕਿ ਨਹਿਰ ਦਾ ਪਾਣੀ ਘਟਿਆ ਹੋਇਆ ਸੀ। ਉਹ ਨਹਿਰ ’ਚ ਉੱਤਰੇ ਤਾਂ ਉਨਾਂ ਨੂੰ ਇੱਕ ਬੰਦੀ ਬੋਰੀ ਮਿਲੀ। ਖੋਲ ਕੇ ਦੇਖਿਆ ਤਾਂ ਇਸ ਵਿੱਚ ਗੋਲੀਆਂ ਵਰਗਾ ਕੁੱਝ ਸੀ। ਜਿਸ ਸਬੰਧੀ ਉਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਆਉਣ ’ਤੇ ਉਨਾਂ ਨੂੰ ਪਤਾ ਲੱਗਾ ਕਿ ਬੋਰੀ ਵਿੱਚ ਜਿੰਦਾ ਕਾਰਤੂਸ ਹਨ। ਜਿੰਨਾਂ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਕਾਰਤੂਸਾਂ ਦੀ ਗਿਣਤੀ 400 ਤੋਂ 500 ਦੇ ਆਸ- ਪਾਸ ਦੱਸੀ ਜਾ ਰਹੀ ਹੈ ਪਰ ਪੁਲਿਸ ਵੱਲੋਂ ਰੌਦਾਂ ਦੀ ਗਿਣਤੀ 100 ਦੇ ਕਰੀਬ ਦੱਸੀ ਜਾ ਰਹੀ ਹੈ। (Doraha Canal)

ਇਹ ਵੀ ਪੜ੍ਹੋ : Hoshiarpur ਨਹਿਰ ‘ਚ ਡਿੱਗੀ ਕਾਰ, NRI ਦੀ ਮੌਤ

ਡੀਐਸਪੀ ਹਰਸਿਮਰਨ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਨੂੰ ਨਹਿਰ ਵਿੱਚੋਂ ਜੰਗ ਲੱਗਾ ਰਾਊਂਡ ਮਿਲਿਆ ਸੀ। ਜਿਸ ਤੋਂ ਬਾਅਦ ਉਨਾਂ ਨੇ ਹੋਰ ਭਾਲ ਕੀਤੀ ਤਾਂ ਕਾਫ਼ੀ ਗਿਣਤੀ ਵਿੱਚ ਜੰਗ ਲੱਗੇ ਕਾਰਤੂਸ ਬਰਾਮਦ ਹੋਏ ਹਨ। ਜਿੰਨਾਂ ਦੀ ਗਿਣਤੀ 100 ਦੇ ਕਰੀਬ ਹੈ ਪਰ ਇਸ ਦੌਰਾਨ ਕਿਸੇ ਵੀ ਤਰਾਂ ਦਾ ਕੋਈ ਹਥਿਆਰ ਉਨਾਂ ਨੂੰ ਨਹੀ ਮਿਲਿਆ। ਉਨਾਂ ਕਿਹਾ ਕਿ ਮਿਲੇ ਕਾਰਤੂਸਾਂ ਨੂੰ ਪੁਲਿਸ ਨੇ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਨਹਿਰ ’ਚ ਕਾਰਤੂਸ ਕਿਸਨੇ ਅਤੇ ਕਿਉਂ ਸੁੱਟੇ ਹਨ, ਇਸ ਬਾਰੇ ਫ਼ਿਲਹਾਲ ਕੁੱਝ ਵੀ ਨਹੀਂ ਕਿਹਾ ਜਾ ਸਕਦਾ।