ਕਾਰਟੂਨ ਕਲਾ ਤੇ ਰਾਜਨੀਤੀ

Cartoon art and Politics Sachkahoon

ਕਾਰਟੂਨ ਕਲਾ ਤੇ ਰਾਜਨੀਤੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਦੀ ਜ਼ੋਰਅਜਮਾਇਸ਼ ਚੱਲ ਰਹੀ ਹੈ ਰੈਲੀਆਂ ’ਤੇ ਪਾਬੰਦੀ ਹੋਣ ਕਾਰਨ ਪਾਰਟੀਆਂ ਨੇ ਸਾਰਾ ਜ਼ੋਰ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਖਿੱਚਣ ’ਚ ਲਾਇਆ ਹੋਇਆ ਹੈ। ਕੋਈ ਆਗੂ ਸਵੇੇਰੇ ਨਾਸ਼ਤਾ ਕਿਸੇ ਹੋਰ ਪਾਰਟੀ ’ਚ ਕਰਦਾ ਹੈ ਤੇ ਸ਼ਾਮ ਨੂੰ ਡਿਨਰ ਕਿਸੇ ਹੋਰ ਪਾਰਟੀ ਨਾਲ ਕਰਦਾ ਹੈ ਰਾਜਨੀਤੀ ਦੇ ਇਸ ਦੌਰ ’ਚ ਕਾਰਟੂਨਿਸ ਆਪਣੀ ਕਲਾ ਵਿਖਾ ਰਹੇ ਹਨ ਤੇ ਸੋਸ਼ਲ ਮੀਡੀਆ ਵੀ ਪਾਰਟੀਆਂ ਦੀ ਰਣਨੀਤੀ ’ਤੇ ਤਿੱਖੇ ਵਿਅੰਗਾਂ ਨਾਲ ਭਰਿਆ ਪਿਆ ਹੈ ਇੱਕ ਕਾਰਟੂਨ ਬੜੀ ਚਰਚਾ ਹੈ ਜਿਸ ਵਿੱਚ ਲੀਡਰ ਆਪਣੇ ਡਰਾਇਵਰ ਨੂੰ ਕਹਿ ਰਿਹਾ ਹੈ ਕਿ ਪਾਰਟੀ ਦਫ਼ਤਰ ਚੱਲੋ ਡਰਾਇਵਰ ਪੁੱਛਦਾ ਹੈ, ‘‘ਜੀ ਕਿਹੜੀ ਪਾਰਟੀ ਦੇ’’ ਇਹ ਵਿਅੰਗ ਮੌਜੂਦਾ ਰਾਜਨੀਤੀ ਦੀ ਹਕੀਕਤ ਹੈ ਨਵੀਂ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਕੋਈ ਦੋ ਦਿਨਾਂ ਬਾਅਦ ਵਾਪਸ ਪਹਿਲੀ ਪਾਰਟੀ ’ਚ ਮੁੜ ਆਉਂਦੇ ਹੈ ਤੇ ਕੋਈ ਕੁਝ ਘੰਟਿਆਂ ਬਾਅਦ ਕੋਈ ਟਿਕਟ ਨਾ ਮਿਲਣ ਕਰਕੇ ਪਾਰਟੀ ਛੱਡਦਾ ਹੈ ਤੇ ਕੋਈ ਟਿਕਟ ਮਿਲਣ ਦੇ ਬਾਵਜੂਦ ਇਸ ਲੋਭ ’ਚ ਪਾਰਟੀ ਛੱਡ ਦਿੰਦਾ ਹੈ ਕਿ ਉਸ ਨੂੰ ਸਰਕਾਰ ਬਣਾਉਣ ’ਤੇ ਮੰਤਰੀ ਬਣਾਇਆ ਜਾਵੇਗਾ।

ਭਾਵੇਂ ਕਾਰਟੂਨ ਆਪਣੀ ਕਲਾ ਵਿਖਾਉਣ ’ਚ ਮਾਹਿਰ ਹਨ ਪਰ ਹੁਣ ਤਾਂ ਘਰ-ਘਰ ਬੈਠੇ ਲੋਕ ਕਾਰਟੂਨਿਸਟਾਂ ਨੂੰ ਫੇਲ੍ਹ ਕਰ ਰਹੇ ਹਨ ਰਾਜਨੀਤੀ ਦੇ ਹਾਲਾਤ ਇਹ ਹਨ ਕਿ ਪਤਾ ਨਹੀਂ ਲੱਗ ਰਿਹਾ ਕਿ ਰਾਜਨੀਤੀ ਕਿਹੜੀ ਹੈ ਤੇ ਕਾਰਟੂਨ ਕਿਹੜਾ ਹੈ ਪਾਰਟੀਆਂ ਲਈ ਮੁੱਦਿਆਂ ਦੀ ਅਹਿਮੀਅਤ ਨਹੀਂ ਰਹਿ ਗਈ, ਚੋਣ ਮੈਨੀਫੈਸਟੋ ਪਾਰਟੀਆਂ ਦੇ ਚਿੱਤ-ਚੇਤੇ ਵੀ ਨਹੀਂ ਪਹਿਲੀ ਗੱਲ ਤਾਂ ਮੈਨੀਫੈਸਟੋ ਕਮੇਟੀਆਂ ਬਣਾਈਆਂ ਹੀ ਨਹੀਂ ਜੇਕਰ ਕਿਸੇ ਪਾਰਟੀ ਨੇ ਕਮੇਟੀ ਬਣਾਈ ਹੈ ਤਾਂ ਉਸ ਦੀ ਕੋਈ ਮੀਟਿੰਗ ਹੀ ਨਹੀਂ ਕੀਤੀ। ਇਸ ਦਾ ਸਿੱਧਾ ਜਿਹਾ ਮਤਲਬ ਇਹੀ ਹੈ ਕਿ ਸਿਆਸਤ ’ਚ ਗੰਭੀਰਤਾ, ਮੁੱਦਿਆਂ ਪ੍ਰਤੀ ਵਚਨਬੱਧਤਾ ਭਾਲਿਆ ਵੀ ਨਹੀਂ ਮਿਲਦੀ ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀਆਂ ’ਤੇ ਚੋਣਾਂ ’ਚ ਧੱਕੇਸ਼ਾਹੀ ਦੇ ਦੋਸ਼ ਤਾਂ ਲਾ ਰਹੀਆਂ ਹਨ।

ਪਰ ਵਰਤਮਾਨ ਸਮੇਂ ’ਚ ਸਰਕਾਰਾਂ ਦੀ ਨਾਕਾਮੀ ਵੱਲ ਕੋਈ ਧਿਆਨ ਨਹੀਂ ਬਿਆਨਬਾਜੀ ਚੋਣਾਂ ਤੱਕ ਸੀਮਿਤ ਹੋ ਗਈ ਹੈ ਰੋਜ਼ਾਨਾ ਹੀ ਬੈਂਕ ਡਕੈਤੀਆਂ, ਲੁੱਟਾਂ ਖੋਹਾਂ, ਕਤਲ ਗੈਂਗਵਾਰ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿਸੇ ਇੱਕ ਵੀ ਘਟਨਾ ਦਾ ਨੋਟਿਸ ਵਿਰੋਧੀ ਧਿਰ ਨਹੀਂ ਲੈ ਰਹੀ ਅਜਿਹਾ ਲੱਗਦਾ ਹੈ ਕਿ ਸਿਆਸੀ ਪਾਰਟੀਆਂ ਲਈ ਅਮਨ-ਅਮਾਨ ਤੇ ਕਾਨੂੰਨ ਵਿਸਵਥਾ ਕੋਈ ਮੁੱਦਾ ਹੀ ਨਾ ਹੋਵੇ। ਅੰਮਿ੍ਰਤਸਰ , ਲੁਧਿਆਣਾ ਵਰਗੇ ਸ਼ਹਿਰਾਂ ’ਚ ਇੱਕ ਦਿਨ ’ਚ ਦੋ ਡਾਕੇ ਵੀ ਪੈ ਜਾਣ ਫ਼ਿਰ ਵੀ ਵਿਰੋਧੀ ਪਾਰਟੀਆਂ ਇਹਨਾਂ ਘਟਨਾਵਾਂ ਸਬੰਧੀ ਸਰਕਾਰ ’ਤੇ ਸੁਆਲ ਨਹੀਂ ਉਠਾਉਂਦੀਆਂ ਵਿਰੋਧੀ ਪਾਰਟੀ ਲਈ ਆਪਣੇ ਕਿਸੇ ਆਗੂ ’ਤੇ ਪਰਚਾ ਹੋਣਾ, ਆਮਦਨ ਕਰ ਵਿਭਾਗ ਦਾ ਛਾਪਾ ਵੱਜਣਾ, ਹੀ ਵੱਡਾ ਮੁੱਦਾ ਹੈ ਸਿਆਸਤ ਨੂੰ ਪਾਰਟੀ ਹਿੱਤਾਂ ਤੱਕ ਸੀਮਿਤ ਕਰਨਾ ਸਿਆਸਤ ’ਚ ਗਿਰਾਵਟ ਦਾ ਸਬੂਤ ਹੈ ਸਿਆਸਤ ਲੋਕਾਂ ਦੀ ਸੇਵਾ ਲਈ ਹੈ ਨਾ ਕਿ ਸਿਰਫ਼ ਸੱਤਾ ਹਾਸਲ ਕਰਨ ਦਾ ਜ਼ਰੀਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ