ਕਾਠਮੰਡੂ (ਏਜੰਸੀ)। ਬੁੱਧਵਾਰ ਨੂੰ ਨੇਪਾਨ ‘ਚ ਵਾਪਰੇ ਇੱਕ ਦੁਖਦਾਈ ਹਾਦਸੇ ‘ਚ ਦੋ ਪਾਇਲਟਾਂ ਦੀ ਮੌਤ ਹੋ ਗਈ ਮਕਾਲੂ ਏਅਰਲਾਈਨ ਦਾ ਮਾਲਵਾਹਕ ਜਹਾਜ਼ ਹੁਮਲਾ ਜ਼ਿਲ੍ਹੇ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਹਾਦਸੇ ਦੇ ਕਰੀਬ ਚਾਰ ਘੰਟਿਆਂ ਬਾਅਦ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਪਤਾ ਚੱਲਿਆ ਏਅਰਪੋਰਟ ਦੇ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ। ਮਕਾਲੂ ਏਅਰਨਾਈਨ ਤੋਂ ਇਸ ਜਹਾਜ਼ ਨੇ ਸਵੇਰੇ 6:12 ਮਿੰਟ ‘ਤੇ ਸੁਰਖੇਤ ਤੋਂ ਹੁਮਲਾ ਲਈ ਉੱਡਾਣ ਭਰੀ ਸੀ।
ਜਹਾਜ਼ ਨੂੰ 6:55 ਮਿੰਟ ‘ਤੇ ਹੁਮਲਾ ਪਹੁੰਚਣਾ ਸੀ। ਟਰੈਫਿਕ ਕੰਟਰੋਲ ਦੇ ਮੁਤਾਬਿਕ, ਹੁਮਲਾ ਉਤਰਨ ਤੋਂ ਕੁਝ ਦੇਰ ਪਹਿਲਾਂ ਹੀ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ। ਜ਼ਿਕਰਯੋਗ ਹੈ ਕਿ ਹੁਮਲਾ ਕਰਨਾਲੀ ਜ਼ਿਲ੍ਹੇ ਦੇ ਸਭ ਤੋਂ ਦੁਰਸਥ ਇਲਾਕਿਆਂ ‘ਚੋਂ ਇੱਕ ਹੈ। ਇੱਥੇ ਸਿਰਫ਼ ਛੋਟੇ ਏਅਰਕ੍ਰਾਫਟਸ ਦੀ ਮੱਦਦ ਨਾਲ ਹੀ ਪਹੁੰਚਿਆ ਜਾ ਸਕਦਾ ਹੈ। ਬੁੱਧਵਾਰ ਨੂੰ ਹੋਏ ਹਾਦਸੇ ਤੋਂ ਕਰੀਬ 2 ਮਹੀਨੇ ਪਹਿਲਾਂ ਵੀ ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ ‘ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ‘ਚ 51 ਵਿਅਕਤੀਆਂ ਦੀ ਮੌਤ ਹੋ ਗਈ ਗਈ ਸੀ ਦਰਜਨਾਂ ਵਿਅਕਤੀ ਜ਼ਖਮੀ ਹੋ ਗਏ ਸਨ।