ਕੱਟਣ ਤੋਂ ਬਾਅਦ ਸਬਜ਼ੀਆਂ (Vegetables) ਦੀ ਸਾਂਭ-ਸੰਭਾਲ
ਕਟਾਈ ਉਪਰੰਤ ਸਬਜ਼ੀਆਂ ਦੀ ਸਾਂਭ- ਸੰਭਾਲ ਅਤਿਅੰਤ ਮਹੱਤਵਪੂਰਨ ਹੈ ਸਫ਼ਾਈ, ਗਰੇਡਿੰਗ, ਪੈਕਿੰਗ ਕਰਨਾ, ਕੱਟਣ ਦਾ ਸਮਾਂ ਅਤੇ ਢੋਆ-ਢੁਆਈ ਸਮੇਂ ਸੁਚੇਤ ਰਹਿਣਾ ਅਤਿਅੰਤ ਜਰੂਰੀ ਹੈ ਸਬਜ਼ੀਆਂ (Vegetables) ਕੁਦਰਤੀ ਗੁਣਾਂ ਦਾ ਭਰਪੂਰ ਸੋਮਾ ਹਨ ਅਤੇ ਇਨ੍ਹਾਂ ਤੋਂ ਕਾਫੀ ਲਾਭ ਵੀ ਹੁੰਦਾ ਹੈ ਇਨ੍ਹਾਂ ਨੂੰ ਖੇਤ ਵਿੱਚੋਂ ਕੱਟਦੇ ਸਮੇਂ ਤੇ ਇਸ ਤੋਂ ਬਾਦ ਦੇ ਸਮੇਂ ਇਨ੍ਹਾਂ ਦੀ ਸਾਂਭ-ਸੰਭਾਲ ਦਾ ਇਨ੍ਹਾਂ ਦੀ ਮੰਡੀ ਵਿੱਚ ਚੰਗੇ ਮੁੱਲ ਤੇ ਖਪਤਕਾਰਾਂ ਦੀ ਸਹਿਮਤੀ ਵਿਚ ਕਾਫ਼ੀ ਯੋਗਦਾਨ ਰਹਿੰਦਾ ਹੈ ਕਟਾਈ ਤੋਂ ਬਾਦ ਇਨ੍ਹਾਂ ਦੀ ਗਲਤ ਸਾਂਭ-ਸੰਭਾਲ ਕਾਰਨ ਹੀ 9-25 ਫੀਸਦੀ ਸਬਜ਼ੀਆਂ ਖ਼ਤਮ ਹੋ ਜਾਂਦੀਆਂ ਹਨ।
ਚੰਗੀ ਸਾਂਭ-ਸੰਭਾਲ ਦੇ ਤਰੀਕੇ ਅਪਣਾਉਣ ਨਾਲ ਸਬਜ਼ੀਆਂ ਦਾ ਗਲਨਾ-ਸੜਨਾ ਘਟਾ ਸਕਦੇ ਹਾਂ ਤੇ ਚੰਗੇ ਮੰਡੀਕਰਨ ਨਾਲ ਕਿਸਾਨਾਂ ਦੀ ਆਮਦਨ ਕਾਫ਼ੀ ਵਧ ਸਕਦੀ ਹੈ ਜੇਕਰ ਮੰਡੀ ਦੀਆਂ ਲੋੜਾਂ ਪੂਰੀਆਂ ਹੋ ਜਾਣ ਤਾਂ ਕਿਸਾਨਾਂ ਨੂੰ ਕਾਫ਼ੀ ਚੰਗੀ ਆਮਦਨ ਹੋ ਸਕਦੀ ਹੈ ਮੰਡੀਕਰਨ ਦਾ ਸਹੀ ਸਮਾਂ ਤੇ ਸਬਜ਼ੀਆਂ ਦੀ ਸਹੀ ਕੁਆਲਟੀ ਦਾ ਇਸ ’ਤੇ ਕਾਫ਼ੀ ਅਸਰ ਪੈ ਸਕਦਾ ਹੈ
ਖ਼ਪਤਕਾਰ ਅਨੁਸਾਰ ਸਬਜ਼ੀਆਂ ਦੀ ਸਹੀ ਕੁਆਲਟੀ ਬਹੁਤ ਸਾਰੇ ਗੁਣਾਂ ਨਾਲ ਹੀ ਬਣਦੀ ਹੈ ਦੇਖਣ ਵਿਚ ਸਹੀ ਲੱਗਣ ਦੇ ਨਾਲ ਸਬਜ਼ੀਆਂ ’ਚੋਂ ਸਹੀ ਖੁਸ਼ਬੂ ਸਦਾ ਹੀ ਖਪਤਕਾਰ ਨੂੰ ਖੁਸ਼ ਕਰਦੀ ਹੈ ਜਿਸ ਕਾਰਨ ਖਰੀਦਦਾਰੀ ਵਧਦੀ ਹੈ ਤੇ ਕਿਸਾਨ ਨੂੰ ਸਹੀ ਕੀਮਤ ਮਿਲ ਸਕਦੀ ਹੈ ਸਬਜ਼ੀ ਉਗਾਉਣ ਵਾਸਤੇ ਸਹੀ ਤਕਨੀਕਾਂ ਦਾ ਇਸਤੇਮਾਲ ਸਬਜ਼ੀ ਦੀ ਸੁਰੱਖਿਅਤਾ ਵਧਾਉਂਦਾ ਹੈ।
(Vegetables) ਫਸਲ ਬਾਰੇ ਸਹੀ ਗਿਆਨ ਹੋਣਾ ਬਹੁਤ ਜ਼ਰੂਰੀ
ਇਨ੍ਹਾਂ ਸਾਰੀਆਂ ਚੀਜ਼ਾਂ ਵਾਸਤੇ ਫਸਲ ਬਾਰੇ ਸਹੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਫ਼ਸਲ ਨੂੰ ਖੇਤ ’ਚੋਂ ਕੱਟਣ ਤੋਂ ਬਾਦ ਵੀ ਇਹ ਜਿਉਂਦੀਆਂ ਹੁੰਦੀਆਂ ਹਨ, ਮਤਲਬ ਕਿ ਇਹ ਸਾਹ ਵੀ ਲੈਂਦੀਆਂ ਹਨ, ਅਰਥਾਤ ਇਨ੍ਹਾਂ ਦੀ ਰੈਸਪੀਰੇਸ਼ਨ ਹੁੰਦੀ ਹੈ ਐਥਲੀਨ ਗੈਸ ਬਣਨ ਨਾਲ ਇਨ੍ਹਾਂ ਦੀ ਮਿਆਦ ਵਧਦੀ ਹੈ ਇਹ ਸਬਜ਼ੀਆਂ ਛੋਟੇ ਜੀਵਾਣੂਆਂ ਦਾ ਭੋਜਨ ਵੀ ਹੈ, ਜਿਸ ਕਾਰਨ ਇਹ ਜਲਦੀ ਖਰਾਬ ਹੋ ਜਾਂਦੀਆਂ ਹਨ ਤੇ ਮਨੁੱਖੀ ਬਿਮਾਰੀ ਦਾ ਕਾਰਨ ਬਣਦੀਆਂ ਹਨ ਜ਼ਿਆਦਾ ਪੱਕ ਜਾਣਾ, ਪੀਲਾ ਹੋ ਜਾਣ ਕਾਰਨ ਇਸਦੀ ਕੁਆਲਟੀ ਘੱਟ ਹੋ ਜਾਂਦੀ ਹੈ ਇਸ ਚੀਜ਼ ਨੂੰ ਘਟਾਉਣ ਲਈ ਖੇਤ ਤੋਂ ਮੰਡੀ ਤੱਕ ਸਾਰੀਆਂ ਕਿਰਿਆਵਾਂ ਦੀ ਕਾਰਜਸ਼ੀਲਤਾ ਨੂੰ ਸੁਧਾਰਨ ਦੀ ਕਾਫ਼ੀ ਲੋੜ ਹੁੰਦੀ ਹੈ।
ਇਨ੍ਹਾਂ ਵਿੱਚ ਸੁਧਰੇ ਤੇ ਸਹੀ ਸਾਂਭ-ਸੰਭਾਲ ਤੇ ਤਰੀਕੇ ਹੁੰਦੇ ਹਨ ਜਿਵੇਂ ਕਿ ਸਬਜ਼ੀ ਨੂੰ ਸਾਫ਼ ਕਰਨਾ, ਗਰੇਡਿੰਗ ਕਰਨਾ, ਕੀੜਿਆਂ ਤੋਂ ਬਚਾਉਣਾ, ਸਹੀ ਢੰਗ ਨਾਲ ਪੈਕ ਕਰਨਾ ਅਤੇ ਸਹੀ ਤਾਪਮਾਨ ’ਤੇ ਸਟੋਰ ਕਰਨਾ ਇਸ ਤੋਂ ਇਲਾਵਾ ਮੰਡੀ ਤੱਕ ਪਹੁੰਚਾਉਣ ਵਾਸਤੇ ਟਰੱਕ ’ਚ ਲੱਦਣ ਦਾ ਤਰੀਕਾ, ਟਰੱਕ ’ਚੋਂ ਲਾਹੁਣ ਦਾ ਤਰੀਕਾ ਬਹੁਤ ਹੀ ਮਹੱਤਤਾ ਰੱਖਦੇ ਹਨ।
ਫ਼ਸਲ ਦੀ ਗੁਣਵੱਤਾ ਨੂੰ ਠੀਕ ਰੱਖਣ ਦੇ ਕੁੱਝ ਨੁਕਤੇ-
(ੳ) ਕੱਟਣ ਸਮੇਂ
ਕੱਟਣ ਤੋਂ ਬਾਦ ਫ਼ਸਲ ਦੀ ਗੁਣਵੱਤਾ ਨਹੀਂ ਵਧਾਈ ਜਾ ਸਕਦੀ ਇਸ ਕਰਕੇ ਇਸ ਨੂੰ ਸਹੀ ਸਮੇਂ ਹੀ ਕੱਟਣ ਦੀ ਜ਼ਰੂਰਤ ਹੁੰਦੀ ਹੈ ਕੱਚੀਆਂ ਜਾਂ ਪੱਕੀਆਂ ਸਬਜ਼ੀਆਂ ਬਹੁਤ ਘੱਟ ਸਮੇਂ ਤੱਕ ਠੀਕ ਰਹਿੰਦੀਆਂ ਹਨ ਜਿਵੇਂ ਕਿ ਟਮਾਟਰ ਸਦਾ ਹੀ ਪੀਲੇ ਰੰਗ ਦਾ ਤੋੜ ਕੇ ਦੂਰ ਵਾਲੀ ਮੰਡੀ ਲਈ ਪੈਕ ਕਰਨਾ ਚਾਹੀਦਾ ਹੈ ਤਾਂ ਕਿ ਜਦੋਂ ਇਹ ਮੰਡੀ ਵਿਚ ਪਹੁੰਚੇ ਤਾਂ ਪੂਰਾ ਲਾਲ ਹੋ ਜਾਵੇ ਕਰੇਲੇ, ਖੀਰਾ, ਬਤਾਊਂ ਤੇ ਭਿੰਡੀ ਦੀ ਫ਼ਸਲ ਸਦਾ ਪੂਰੇ ਅਕਾਰ ਤੇ ਨਰਮ ਕੱਟੀ ਜਾਣੀ ਚਾਹੀਦੀ ਹੈ ਕਰੇਲਾ, ਖੀਰਾ ਤੇ ਪੱਦਿਆਂ ਵਾਲੀਆਂ ਸਬਜ਼ੀਆਂ ਜਦੋਂ ਪੀਲੀਆਂ ਹੋ ਜਾਣ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਪੱਕੇ ਹਨ ਇਸ ਤਰ੍ਹਾਂ ਸਖ਼ਤ ਬੈਂਗਣ ਦਾ ਮਤਲਬ ਕਿ ਇਹ ਪੱਕਿਆ ਹੋਇਆ ਹੈ ਸਖ਼ਤ ਗੋਭੀ ਚੰਗੀ ਕੁਆਲਿਟੀ ਦੀ ਮੰਨੀ ਜਾਂਦੀ ਹੈ ਜ਼ਿਆਦਾ ਪੱਕੀ ਹੋਈ ਗੋਭੀ ਵਿਚ ਤਰੇੜਾਂ ਆ ਜਾਂਦੀਆਂ ਹਨ
ਕੱਟਣ ਦਾ ਸਮਾਂ :
ਸਬਜ਼ੀ ਸਦਾ ਸਵੇਰ ਵੇਲੇ ਹੀ ਕੱਟਣੀ ਚਾਹੀਦੀ ਹੈ ਜਦੋਂ ਕਿ ਇਸ ਵਿਚ ਫੀਲਡ ਹੀਟ (ਖੇਤ ਦੀ ਗਰਮੀ) ਘੱਟ ਹੁੰਦੀ ਹੈ ਦੁਪਹਿਰ ਵੇਲੇ ਕੱਟੀ ਸਬਜ਼ੀ ਵਿਚ ਫੀਲਡ ਹੀਟ ਜ਼ਿਆਦਾ ਹੋਵੇਗੀ ਜਿਸਨੂੰ ਪੈਕ ਕਰਨ ਤੋਂ ਪਹਿਲਾਂ ਕੱਢਣਾ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਇਹ ਛੇਤੀ ਖਰਾਬ ਹੋ ਜਾਵੇਗੀ ਮੀਂਹ ਪੈਣ ਤੋਂ ਬਾਦ ਕਦੇ ਵੀ ਫ਼ਸਲ ਦੀ ਤੋੜ-ਤੁੜਾਈ ਨਾ ਕਰੋ ਕਿਉਂਕਿ ਗਿੱਲੀ ਫ਼ਸਲ ਜਲਦੀ ਖਰਾਬ ਹੋ ਜਾਂਦੀ ਹੈ ਅਤੇ ਫਿਰ ਇਸ ਨੂੰ ਧੋ ਕੇ ਸੁਕਾਉਣ ਦੀ ਜ਼ਰੂਰਤ ਹੁੰਦੀ ਹੈ।
ਖੇਤ ’ਚ ਸਾਂਭ-ਸੰਭਾਲ:
ਜੇਕਰ ਹਰ ਇੱਕ ਕਿਰਿਆ ਜਿਵੇਂ ਕਿ ਤੋੜਨਾ, ਛਾਂਟਣਾ, ਪੈਕ ਕਰਨਾ ਤੇ ਬਾਦ ’ਚ ਗੱਡੀ ਵਿੱਚ ਲੱਦਣਾ ਆਦਿ ਲੋੜੀਂਦੇ ਸੰਦਾਂ ਤੇ ਸਮਾਨ ਨਾਲ ਕੀਤੀ ਜਾਵੇ ਤਾਂ ਕਟਾਈ ਤੋਂ ਬਾਦ ਹੋਣ ਵਾਲਾ ਫਸਲ ਦਾ ਨੁਕਸਾਨ ਕਾਫ਼ੀ ਘਟ ਜਾਂਦਾ ਹੈ ਦੂਰ ਦੀਆਂ ਮੰਡੀਆਂ ’ਚ ਭੇਜਣ ਵਾਸਤੇ ਇਹ ਸਾਰੀਆਂ ਕਿਰਿਆਵਾਂ ਖੇਤ ’ਚ ਹੀ ਕਰ ਲੈਣੀਆਂ ਚਾਹੀਦੀਆਂ ਹਨ।
ਮੰਡੀ ਵਾਸਤੇ ਫਸਲ ਨੂੰ ਸਾਫ ਕਰ ਲੈਣਾ ਜ਼ਰੂਰੀ ਹੈ ਜਿਸ ਵਿੱਚ ਉਨ੍ਹਾਂ ਦੀਆਂ ਡੰਡੀਆਂ ਤੋੜਨਾ, ਬਿਲਕੁਲ ਨਾਲ ਵਾਲੇ ਪੱਤੇ ਤੋੜਨਾ, ਸਾਫ ਕੱਪੜੇ ਨਾਲ ਲੱਗੀ ਮਿੱਟੀ ਨੂੰ ਸਾਫ਼ ਕਰਨਾ ਆਉਂਦੇ ਹਨ ਸਾਫ਼ ਕੀਤੀ ਫ਼ਸਲ ਨੂੰ ਵੱਖ-ਵੱਖ ਗਰੇਡਾਂ ਵਿੱਚ ਵੰਡ ਲੈਣਾ ਚਾਹੀਦਾ ਹੈ ਗ੍ਰੇਡ, ਸਾਈਜ਼ ਦੇ ਅਧਾਰ ’ਤੇ ਵੀ ਹੋ ਸਕਦਾ ਹੈ ਤੇ ਪੱਕੀ ਕੱਚੀ ਫ਼ਸਲ ਦੇ ਆਧਾਰ ’ਤੇ ਵੀ ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਦਾ ਮੰਡੀਕਰਨ ਸੌਖੀ ਤਰ੍ਹਾਂ ਕੀਤਾ ਜਾ ਸਕਦਾ ਹੈ ਪੈਕੇਜ਼ ਕਈ ਤਰ੍ਹਾਂ ਦੇ ਹੋ ਸਕਦੇ ਹਨ।
ਜਿਵੇਂ ਵਾਂਸ ਜਾਂ ਪਲਾਸਟਿਕ ਦੀਆਂ ਟੋਕਰੀਆਂ, ਲੱਕੜ ਦੇ ਕਰੇਟ ਜਿਨ੍ਹਾਂ ਵਿਚ ਕਾਰਡ ਬੋਰਡ ਲੱਗਾ ਹੋਵੇ ਜਾਂ ਫੋਮ ਦੇ ਡੱਬੇ ਆਦਿ ਪੈਕੇਜਾਂ ’ਚ ਅਖਬਾਰ ਦੇ ਕਾਗਜ਼ ਰੱਖ ਸਕਦੇ ਹਾਂ ਜਿਸ ਨਾਲ ਫਸਲ ਨੂੰ ਹੋਣ ਵਾਲਾ ਨੁਕਸਾਨ ਘਟ ਜਾਂਦਾ ਹੈ ਵੱਖ-ਵੱਖ ਸਬਜ਼ੀ ਨੂੰ ਵੀ ਅਖ਼ਬਾਰ ਦੇ ਕਾਗ਼ਜ ਵਿੱਚ ਲਪੇਟ ਸਕਦੇ ਹਾਂ ਪੈਕਿੰਗ ਪੇਟੀਆਂ ਵਿਚ ਮੋਰੀਆਂ ਹੋਣੀਆਂ ਜ਼ਰੂਰੀ ਹਨ ਤਾਂ ਕਿ ਅੰਦਰ ਗਰਮੀ ਨਾ ਵਧ ਸਕੇ ਜਿਸ ਨਾਲ ਸਬਜ਼ੀ ਜਲਦੀ ਖ਼ਰਾਬ ਹੋ ਸਕਦੀ ਹੈ ਪੇਟੀਆਂ ਨੂੰ ਧਾਂਗ ਲਾ ਕੇ ਰੱਖ ਦੇਣਾ ਚਾਹੀਦਾ ਹੈ ਤਾਂ ਕਿ ਵਾਰ-ਵਾਰ ਨਾ ਛੇੜੀਆਂ ਜਾ ਸਕਣ।
ਇਸ ਤੋਂ ਬਾਦ ਮੰਡੀ ਨੂੰ ਭੇਜਣ ਦੇ ਸਮੇਂ ਫਸਲ ਨੂੰ ਲਾਹੇਵੰਦ ਤਾਪਮਾਨ, ਨਮੀ ਵਿਚ ਰੱਖਣਾ ਚਾਹੀਦਾ ਹੈ ਸਬਜ਼ੀਆਂ ਨੂੰ ਨਮੀ 80-90 ਫੀਸਦੀ ਚਾਹੀਦੀ ਹੈ ਇਸ ਲਈ ਠੰਢੇ ਪਾਣੀ ਜਾਂ ਬਰਫ ਵਿਚ ਰੱਖ ਕੇ ਠੰਢਾ ਕਰ ਸਕਦੇ ਹਾਂ, ਵਾਸ਼ਪੀਕਰਨ ਨਾਲ ਵੀ ਠੰਢਾ ਕੀਤਾ ਹੋਇਆ ਸਟੋਰ ਵਰਤ ਸਕਦੇ ਹਾਂ ਮੰਡੀਆਂ ’ਚ ਭੇਜਣ ਵਾਸਤੇ ਠੰਢੀ ਗੱਡੀ ਦਾ ਇਸਤੇਮਾਲ ਕਰਨਾ ਕਾਫ਼ੀ ਸਹਾਇਕ ਹੁੰਦਾ ਹੈ। ਸੋ ਇਸ ਤਰ੍ਹਾਂ ਸਬਜ਼ੀਆਂ ਨੂੰ ਕੱਟਣ ਤੋਂ ਬਾਦ ਸੁਚੱਜੇ ਢੰਗਾਂ ਅਤੇ ਤਕਨੀਕਾਂ ਨਾਲ ਮੰਡੀ ਵਿਚ ਵਧੀਆ ਕੀਮਤ ਪਾ ਸਕਦੇ ਹਾਂ।
ਧੰਨਵਾਦ ਸਹਿਤ, ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ