ਕਾਰਵਾਂ-ਏ-ਅਮਨ ਬੱਸ ਪੀਕੇਓ ਲਈ ਰਵਾਨਾ

Caravan-e-Aman Bus, PKO

ਯਾਤਰੀਆਂ ਦੀ ਗਿਣਤੀ ਸਰਹੱਦੋਂ ਪਾਰ ਪਹੁੰਚ ਕੇ ਲੱਗੇਗੀ ਪਤਾ

ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੀ ਗਰਮ ਰੁੱਤ ਰਾਜਧਾਨੀ ਸ੍ਰੀਨਗਰ ਤੋਂ ਮਕਬੂਜਾ ਕਸ਼ਮੀਰ ਕਸ਼ਮੀਰ ਦੀ ਰਾਜਧਾਨੀ ਮੁਜੱਫਰਾਬਾਦ ਵਿਚਕਾਰ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਸੋਮਵਾਰ ਨੂੰ ਇੱਥੋਂ ਰਵਾਨਾ ਹੋ ਗਈ। ਅਧਿਕਾਰਿਕ ਸੂਤਰਾਂ ਏਜੰਸੀ ਨੂੰ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਉਰੀ ਸੈਕਟਰ ‘ਚ ਕੰਟਰੋਲ ਰੇਖਾ ਦੇ ਇਸ ਪਾਸੇ ਆਖ਼ਰੀ ਭਾਰਤੀ ਸੈਨਿਕ ਚੌਂਕੀ ਕਮਾਨ ਚੌਂਕੀ ਲਈ ਬੱਸ ਅੱਜ ਸਵੇਰੇ ਸ੍ਰੀਨਗਰ ਦੇ ਬੇਮਿਨਾ ਤੋਂ ਰਵਾਨਾ ਹੋਈ।

ਉਨ੍ਹਾਂ ਦੱਸਿਆ ਕਿ ਬੱਸ ਦੇ ਉਰੀ ‘ਚ ਵਪਾਰ ਸਹੂਲਤ ਕੇਂਦਰ (ਟੀਐੱਫਸੀ) ਪਹੁੰਚਣ ‘ਤੇ ਕਮਾਨ ਚੌਂਕੀ ਵੱਲ ਜਾਣ ਤੋਂ ਪਹਿਲਾਂ ਯਾਤਰੀ ਇਸ ‘ਚ ਸਵਾਰ ਹੋਵੇਗੀ। ਯਾਤਰੀਆਂ ਦੀ ਅਸਲ ਗਿਣਤੀ ਦੁਪਹਿਰ ਬਾਅਦ ਸੀਮਾ ਪਾਰ ਪਹੁੰਚਣ ‘ਤੇ ਪਤਾ ਲੱਗ ਸਕੇਗੀ।

ਉਨ੍ਹਾਂ ਦੱਸਿਆ ਕਿ ਪੀਓਕੇ ਤੋਂ ਆਉਣ ਵਾਲੀ ਬੱਸ ਦੇ ਯਾਤਰੀਆਂ ਦੀ ਗਿਣਤੀ ਬਾਰੇ ਵੀ ਸ਼ਾਮ ਤੱਕ ਇੱਥੇ ਪਹੁੰਚਣ ‘ਤੇ ਪਤਾ ਲਾ ਸਕਾਂਗੇ। ਜ਼ਿਕਰਯੋਗ ਹੈ ਕਿ ਇਹ ਬੱਸ ਸੇਵਾ ਸੱਤ ਅਪਰੈਲ 2005 ਨੂੰ ਸ਼ੁਰੂ ਹੋਈ ਸੀ ਤਾਂ ਕਿ ਕੰਟਰੋਲ ਰੇਖਾ ਦੇ ਦੋਵਾਂ ਪਾਸਿਆਂ ਦੇ ਲੋਕ ਕੌਮਾਂਤਰੀ ਪਾਸਪੋਰਟ ਤੋਂ ਬਜਾਇ ਯਾਤਰਾ ਪਰਮਿਟ ‘ਤੇ ਆਪਣੇ ਪਰਿਵਾਰ ਨੂੰ ਮਿਲ ਸਕਣ। ਇਸ ਬੱਸ ਦੇ ਜ਼ਰੀਏ ਸਾਲ 1947 ‘ਚ ਵੰਡ ਤੋਂ ਬਾਅਦ ਆਪਣੇ ਪਰਿਵਾਰ ਵਾਲਿਆਂ ਤੋਂ ਵੱਖ ਹੋਏ ਹਜ਼ਾਰਾਂ ਲੋਕਾਂ ਨੂੰ ਇੱਕ ਦੂਜੇ ਨਾਲ ਮਿਲਾ ਚੁੱਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।