ਓਰੀ ਸੈਕਟਰ ਤੋਂ ਹੋਈ ਰਵਾਨਾ
ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜੱਫਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਸੋਮਵਾਰ ਨੂੰ ਉਤਰ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਦੇ ਓਰੀ ਸੈਕਟਰ ਤੋਂ ਰਵਾਨਾ ਹੋਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਪਤਾਹਿਕ ਬੱਸ ਇਸ ਸਾਲ ਦੇ ਆਖਰੀ ਦਿਨ ਕੜਾਕੇ ਦੀ ਸਰਦੀ, ਤਾਪਮਾਨ ਸਿਫਰ ਤੋਂ ਹੇਠਾਂ -6.6 ਡਿਗਰੀ ਦੇ ਬਾਵਜੂਦ ਸ੍ਰੀਨਗਰ ਦੇ ਬੇਮਿਨਾ ਤੋਂ ਅੱਜ ਸਵੇਰੇ ਰਵਾਨਾ ਹੋਈ।
ਉਹਨਾਂ ਕਿਹਾ ਕਿ ਬੱਸ ਓਰੀ ‘ਚ ਸਥਿਤ ਵਪਾਰ ਸੁਵਿਧਾ ਕੇਂਦਰ ਪਹੁੰਚ ਚੁੱਕੀ ਹੈ ਜਿੱਥੋਂ ਕੰਟਰੋਲ ਰੇਖਾ ਦੇ ਇਸ ਪਾਸੇ ਭਾਰਤੀ ਸੈਨਿਕਾਂ ਦੀ ਆਖਰੀ ਚੌਕੀ ਕਮਾਨ ਪੋਸਟ ਲਈ ਰਵਾਨਾ ਹੋਵੇਗੀ। ਇੱਥੇ ਉਸ ‘ਚ ਹੋਰ ਯਾਤਰੀ ਸਵਾਰ ਹੋਣਗੇ। ਉਹਨਾਂ ਕਿਹਾ ਕਿ ਪੀਓਕੇ ਜਾਣ ਵਾਲੇ ਯਾਤਰੀਆਂ ਦੀ ਵਾਸਤਵਿਕ ਗਿਣਤੀ ਦਾ ਪਤਾ ਦੁਪਹਿਰ ਬਾਅਦ ਲੱਗੇਗਾ। ਇਸੇ ਤਰ੍ਹਾਂ ਪੀਓਕੇ ਤੋਂ ਇੱਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਬਾਰੇ ਸ਼ਾਮ ਨੂੰ ਪਤਾ ਲੱਗੇਗਾ। ਉਹਨਾਂ ਕਿਹਾ ਕਿ ਸਰਦ ਰੁੱਤ ‘ਚ ਕਸ਼ਮੀਰ ‘ਚ ਖਰਾਬ ਮੌਸਮ ਕਾਰਨ ਪੀਓਕੇ ਤੋਂ ਇੱਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ‘ਚ ਕਾਫੀ ਕਮੀ ਦੇਖੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।