ਬੇਗੂਸਰਾਏ ‘ਚ ਕਾਰ ਤੇ ਟਰੱਕ ਦੀ ਟੱਕਰ, ਚਾਰ ਮੌਤਾਂ

ਬੇਗੂਸਰਾਏ ‘ਚ ਕਾਰ ਤੇ ਟਰੱਕ ਦੀ ਟੱਕਰ, ਚਾਰ ਮੌਤਾਂ

ਬੇਗੂਸਰਾਏ। ਬਿਹਾਰ ‘ਚ ਬੇਗੂਸਰਾਏ ਜ਼ਿਲ੍ਹੇ ਦੇ ਲਾਖੋ ਪੁਲਿਸ ਆਊਟ ਪੋਸਟ ਹਲਕੇ ‘ਚ ਸਕਾਰਪੀਓ ਤੇ ਟਰੱਕ ਵਿਚਾਲੇ ਹੋਈ ਟੱਕਰ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਿਆ।

ਪੁਲਿਸ ਸੂਤਰਾਂ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਾਸੀਮਪੁਰ ਪਿੰਡ ਦੇ ਆਜਾਦਨਗਰ ਟੋਲਾ ‘ਚ ਸ਼ਨਿੱਚਰਵਾਰ ਦੀ ਦੇਰ ਰਾਤ ਸ਼ਰਾਧਕਰਮ ਮੌਕੇ ਲੰਗਰ ਲਾਇਆ ਗਿਆ ਸੀ। ਇਸ ਦੌਰਾਨ ਦਹੀ ਖਤਮ ਹੋ ਗਈ। ਸਕਾਰਪੀਓ ‘ਤੇ ਸਵਾਰ ਕੁਝ ਵਿਅਕਤੀ ਦਹੀ ਲੈ ਕੇ ਪਰਤ ਰਹੇ ਸਨ ਉਦੋਂ ਲਾਖੋ ਪੈਟਰੋਲ ਪੰਪ ਨੇੜੇ ਉਨ੍ਹਾਂ ਦਾ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਟਰੱਕ ‘ਚ ਵੱਜੀ। ਇਸ ਹਾਦਸੇ ‘ਚ ਸਕਾਰਪੀਓ ‘ਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਜ਼ਖਮੀ ਹੋ ਗਿਆ। ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਾਸੀਮਪੁਰ ਪਿੰਡ ਦੇ ਅਜ਼ਾਦ ਨਗਰ ਨਿਵਾਸੀ ਚੀਕੂ ਕੁਮਾਰ, ਨਿਰੰਜਨ ਰਾਏ ਪੁੱਤਰ ਪੰਕਜ ਕੁਮਾਰ, ਭਗਵਾਨਪੁਰ ਪਿੰਡ ਨਿਵਾਸੀ ਰਾਜਕੁਮਾਰ ਮਹਤੋ ਦੇ ਪੁੱਤਰ ਬਮਬਮ ਮਹਤੋ ਵਜੋਂ ਕੀਤੀ ਗਈ ਹੈ। ਇੱਕ ਹੋਰ ਮ੍ਰਿਤਕ ਦੀ ਪਛਾਣ ਨਹੀਂ ਕੀਤੀ ਜਾ ਸਕੀ। ਹਾਦਸੇ ‘ਚ ਜਖ਼ਮੀ ਵਿਅਕਤੀ ਨੂੰ ਬੇਗੂਸਰਾਏ ਸਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here