ਲਖਵੀਰ ਸਿੰਘ, ਮੋਗਾ
ਸਥਾਨਕ ਸ਼ਹਿਰ ਦੇ ਪਰਵਾਨਾਂ ਨਗਰ ‘ਚ ਰਾਤ ਉਸ ਮੌਕੇ ਹੜਕੰਪ ਮੱਚ ਗਿਆ ਜਦ ਕਾਰ ਸਵਾਰ ਅਣਪਛਾਤੇ ਨਕਾਬਪੋਸਾਂ ਵੱਲੋਂ ਸਕੂਟਰੀ ਦੇ ਘਰ ਜਾ ਰਹੀ ਇੱਕ ਔਰਤ ਤੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਗੋਲੀਆਂ ਚਲਾ ਕੇ ਫਰਾਰ ਹੋ ਗਏ। ਜ਼ਖ਼ਮੀ ਔਰਤ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਜ਼ਿਲਾ ਪੁਲਿਸ ਮੁਖੀ ਏ.ਐਸ.ਬਾਜਵਾ, ਡੀ.ਐਸ.ਪੀ. ਪਰਮਜੀਤ ਸਿੰਘ, ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਤੇ ਪੁੱਜੇ ਤੇ ਜਾਂਚ ਪੜਤਾਲ ਕੀਤੀ। ਜ਼ਿਲਾ ਪੁਲਿਸ ਮੁਖੀ ਏ.ਐਸ.ਬਾਜਵਾ ਨੇ ਜ਼ਖ਼ਮੀ ਔਰਤ ਦਾ ਹਸਪਾਤਲ ਵਿੱਚ ਹਾਲ ਪੁੱਛਿਆਂ ਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਹਮਲਾਵਾਰਾਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਨੀਤੁ ਗੁਪਤਾ ਨਿਵਾਸੀ ਕੁੰਦਨ ਨਿਵਾਸ ਨੀਲਮ ਬਿਹਾਰ ਨੇੜੇ ਪਰਵਾਨਾ ਨਗਰ ਮੋਗਾ ਨੇ ਕਿਹਾ ਕਿ ਉਹ ਜਮੀਅਤ ਸਿੰਘ ਰੋਡ ਤੇ ਲੇਡੀਜ਼ ਗਾਰਮੈਂਟਸ ਸੂਟਾਂ ਦੀ ਦੁਕਾਨ ਕਰਦੀ ਹੈ, ਜਦ ਉਹ ਸ਼ਾਮ ਨੂੰ ਪੌਣੇ ਅੱਠ ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਨ ਦੇ ਬਾਅਦ ਐਕਟਿਵਾ ਸਕੂਟਰੀ ਤੇ ਘਰ ਦੇ ਕੋਲ ਪਹੁੰਚੀ ਤਾਂ ਚੋਰਾਹੇ ਵਿੱਚ ਹੀ ਇੱਕ ਕਾਰ ਖੜੀ ਹੋਈ ਸੀ, ਜਿਸ ਦੀਆਂ ਲਾਈਟਾਂ ਚੱਲ ਰਹੀਆਂ ਸਨ। ਜਦ ਮੈਂ ਸਕੂਟਰੀ ਲੈ ਕੇ ਕਾਰ ਦੇ ਕੋਲੋਂ ਲੰਘੀ ਤਾਂ ਕਾਰ ਵਿੱਚੋਂ ਇਕ ਵਿਅਕਤੀ ਨੇ ਖਿੜਕੀ ਖੋਲ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਤੇ ਗੋਲੀ ਚਲਾ ਦਿੱਤੀ, ਜੋ ਮੇਰੀ ਲੱਤ ਅਤੇ ਗੋਡਿਆਂ ਦੇ ਉਪਰ ਦੀ ਲੰਘ ਗਈ ਅਤੇ ਮੈਂ ਬੂਰੀ ਤਰਾਂ ਨਾਲ ਜਖਮੀ ਹੋ ਗਈ। ਇਸ ਦੌਰਾਨ ਦੂਸਰੇ ਵਿਅਕਤੀ ਨੇ ਵੀ ਗੋਲੀ ਚਲਾ ਦਿੱਤੀ, ਜੋ ਮੇਰੀ ਸਕੂਟਰੀ ਤੇ ਲੱਗ ਗਈ ਅਤੇ ਮੈਂ ਇਕਦਮ ਘਬਰਾ ਗਈ ਅਤੇ ਹੇਠਾਂ ਡਿੱਗ ਗਈ। ਉਕਤ ਵਿਅਕਤੀਆਂ ਨੇ ਫਿਰ ਮੇਰੇ ਵੱਲ ਗੋਲੀ ਚਲਾਈ, ਪਰ ਮੈਂ ਬਚ ਗਈ, ਜਿਸ ਤੇ ਮੈਂ ਰੋਲਾ ਪਾਇਆ ਤਾਂ ਕਾਰ ਸਵਾਰ ਨਕਾਬਪੋਸ਼ ਹਮਲਾਵਰ ਉਥੋਂ ਭੱਜ ਗਏ। ਉਸ ਨੇ ਪੁਲਿਸ ਨੂੰ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਮੈਂਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ।
ਗੋਲੀਆਂ ਚੱਲਣ ਦੀ ਅਵਾਜ ਸੁਣ ਕੇ ਮੇਰਾ ਪਤੀ ਅਸ਼ਵਨੀ ਗੁਪਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਉਥੇ ਆ ਗਏ, ਜਿੰਨਾਂ ਮੈਂਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਅਤੇ ਉਥੋਂ ਮੈਂਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੇ ਜ਼ਿਲਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ, ਥਾਣਾ ਸਿਟੀ ਸਾਊਥ ਦੇ ਇੰਚਾਰਜ ਪਲਵਿੰਦਰ ਸਿੰਘ, ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਅਤੇ ਹੋਰ ਪੁਲਸ ਮੁਲਾਜਮ ਉਥੇ ਪਹੁੰਚੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦੇ ਲੋਕਾਂ ਤੋਂ ਪੁੱਛÎਗਿੱਛ ਕੀਤੀ ਗਈ ਜਦ ਇਸ ਸਬੰਧ ਵਿੱਚ ਥਾਣਾ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਜ਼ਿਲਾ ਪੁਲਿਸ ਮੁਖੀ ਦੇ ਨਿਰਦੇਸ਼ ਤੇ ਵੱਖ ਵੱਖ ਪੁਲਸ ਟੀਮਾਂ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ ਅਤੇ ਸਾਰੇ ਖੇਤਰਾਂ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।