ਕਾਰ ਦਾ ਡਰਾਈਵ ਟੈਸਟ ਲੈਣ ਨਿਕਲੇ ਸਨ ਨੌਜਵਾਨ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ । ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਵਿਧੀਪੁਰ ਕੋਲ ਸ਼ੁੱਕਰਵਾਰ ਦੇਰ ਰਾਤੇ ਰੇਂਜ ਰੋਵਰ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ’ਚੋਂ ਕਾਰ ਸਵਾਰ ਗੱਡੀ ’ਚੋਂ ਧੂੰਆਂ ਨਿਕਲਦੇ ਵੇਖ ਕਾਰ ’ਚੋਂ ਉਤਰ ਗਏ ਤੇ ਉਨਾਂ ਦੀ ਜਾਨ ਬਚ ਗਈ। ਇਸ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ ਤੇ ਕਾਰ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਗੋਰਾਇਆਂ ਦੇ ਜਤਿੰਦਰ ਸਿੰਘ ਜਲੰਧਰ ਦੇ ਵਿਧੀਪੁਰ ’ਚ ਰੇਂਜ ਰੋਵਰ ਗੱਡੀ ਨੂੰ ਵੇਚਣ ਲਈ ਲਿਆਏ ਸਨ। ਜਿਨਾਂ ਨੂੰ ਕਾਰ ਵੇਚਣੀ ਸੀ, ਜਤਿੰਦਰ ਉਨਾਂ ਨੂੰ ਟੈਸਟ ਡਰਾਈਵ ਲਈ ਲੈ ਗਿਆ ਸੀ, ਪਰ ਟੈਸਟ ਡਰਾਈਵ ਦੌਰਾਨ ਹੀ ਚੱਲਦੀ ਕਾਰ ’ਚ ਅਚਾਨਕ ਅੱਗ ਲੱਗ ਗਈ। ਜਦੋਂ ਕਾਰ ਨੂੰ ਅੱਗ ਲੱਗ ਉਸ ਸਮੇਂ ਕਾਰ ’ਚ ਚਾਰ ਜਣੇ ਸਵਾਰ ਸਨ।
ਜਿਵੇਂ ਹੀ ਉਹ ਵਿਧੀਪੁਰ ਕੋਲ ਪਹੁੰਚੇ ਤਾਂ ਕਾਰ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਥੋੜੀ ਦੇਰ ਬਾਅਦ ਹੀ ਕਾਰ ਦੇ ਇੰਜਣ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਤਾਂ ਡਰਾਈਵਰ ਨੇ ਤੁਰੰਤ ਕਾਰ ਨੂੰ ਹਾਈਵੇ ’ਤੇ ਸਾਈਡ ’ਤੇ ਰੋਕੀ ਤੇ ਚਾਰ ਵਿਅਕਤੀ ਤੇਜ਼ੀ ਨਾਲ ਕਾਰ ’ਚੋਂ ਬਾਹਰ ਨਿਕਲ ਭੱਜ ਗਏ।
ਵੱਡਾ ਹਾਦਸਾ ਹੋਣੋਂ ਟਲਿਆ
ਵੇਖਦੇ ਹੀ ਵੇਖਦੇ ਕਾਰ ਨੂੰ ਅੱਗ ਲੱਗ ਗਈ ਪਰ ਉਕਤ ਨੌਜਵਾਨਾਂ ਦੀ ਜਾਨ ਬਚ ਗਈ। ਹਾਈਵੇ ’ਤੇ ਕਾਰ ਨੂੰ ਲੱਗ ਅੱਗ ਵੇਖ ਕੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਅੱਗ ਹੋਰ ਜ਼ਿਆਦਾ ਭਿਆਨਕ ਹੁੰਦੀ ਜਾ ਰਹੀ ਸੀ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਮੌਕੇ ’ਤੇ ਪਹੁੰਚੇ ਕੇ ਫਾਇਰ ਬ੍ਰਿਗੇਡ ਨੇ ਅੱਗ ਨੂੰ ਬੁਝਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ। ਜਦੋਂ ਅੱਗ ਆਪਣੇ ਸਿਖਰ ‘ਤੇ ਸੀ ਤਾਂ ਕਾਰ ‘ਚ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਸ਼ਾਇਦ ਈਂਧਨ ਦੇ ਟੈਂਕ ਵਿੱਚ ਗੈਸ ਬਣ ਜਾਣ ਕਾਰਨ ਹੋਇਆ ਸੀ। ਰਾਹਤ ਦੀ ਗੱਲ ਇਹ ਰਹੀ ਕਿ ਗੱਡੀ ਵਿਚ ਸਵਾਰ ਲੋਕ ਵਾਲ-ਵਾਲ ਬਚ ਗਏ। ਜੇਕਰ ਕਾਰ ਦੇ ਤਾਲੇ ਨਾ ਖੁੱਲ੍ਹੇ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ