ਪਿੱਛੇ ਆ ਰਹੇ ਬਾਈਕ ਸਵਾਰ ਨੇ ਦਿੱਤੀ ਪੁਲਿਸ ਨੂੰ ਸੂਚਨਾ
- ਪੁਲਿਸ ਨੇ ਐੱਸਡੀਆਰਐਫ ਦੀ ਮੱਦਦ ਨਾਲ ਨਹਿਰ ’ਚੋਂ ਕੱਢੀਆਂ ਲਾਸ਼ਾਂ | Rajasthan News
Hanumangarh News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ’ਚ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਈ। ਹਾਦਸੇ ’ਚ ਪਤੀ-ਪਤਨੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਦੀਆਂ ਲਾਸ਼ਾਂ ਪੁਲਿਸ ਨੇ ਐਸਡੀਆਰਐਫ ਦੀ ਮੱਦਦ ਨਾਲ ਅੱਜ ਭਾਵ (ਸ਼ਨਿੱਚਰਵਾਰ) ਸਵੇਰੇ ਬਰਾਮਦ ਕਰ ਲਏ ਹਨ। ਦੋਵਾਂ ਦੀਆਂ ਲਾਸ਼ਾਂ ਨੂੰ ਟਿੱਬੀ ਦੇ ਸਰਕਾਰੀ ਹਸਪਤਾਲ ’ਚ ਰਖਵਾਇਆ ਹੈ। ਸੰਗਰੀਆ ਸੀਓ ਕਰਨ ਸਿੰਘ ਨੇ ਦੱਸਿਆ ਕਿ ਕਾਰ ਨੂੰ ਸਵੇਰੇ ਰੈਸਕਿਊ ਕਰਕੇ ਬਾਹਰ ਕੱਢ ਲਿਆ ਹੈ। ਕਾਰ ’ਚ ਇੱਕ ਔਰਤ ਤੇ ਪੁਰਸ਼ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਪਛਾਣ ਮਦਨ ਸਿੰਘ (36) ਪੁੱਤਰ ਪਾਲ ਸਿੰਘ ਰਾਜਪੁਰ ਤੇ ਮਮਤਾ (32) ਪਤਨੀ ਮਦਨ ਸਿੰਘ ਰਾਜਪੂਤ ਵਾਸੀ ਕਨਾਓ ਪੀਐੱਸ ਗੋਗਾਮੇੜੀ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਚਚੇਰੇ ਭਰਾ ਲਾਲ ਸਿੰਘ ਨੇ ਮ੍ਰਿਤਕਾਂ ਦੀ ਪਛਾਣ ਕੀਤੀ ਹੈ। Rajasthan News
ਇਹ ਖਬਰ ਵੀ ਪੜ੍ਹੋ : Haryana News: ਹਰਿਆਣਾ ’ਚ ਜਲਦ ਬਦਲੇਗਾ ਬਿਜਲੀ ਬਿੱਲ ਭਰਨ ਦਾ ਤਰੀਕਾ, ਹੋਣ ਜਾ ਰਿਹੈ ਵੱਡਾ ਬਦਲਾਅ, ਜਾਣੋ…
ਕੱਲ੍ਹ ਡਿੱਗੀ ਸੀ ਨਹਿਰ ’ਚ ਕਾਰ | Rajasthan News
ਸੀਓ ਕਰਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇੱਕ ਕਾਰ ਰਾਠੀਖੇੜ੍ਹਾ ਪੁਲ ਤੋਂ ਇੰਦਰਾ ਗਾਂਧੀ ਨਹਿਰ ਦੀ ਪਟੜੀ ’ਤੇ ਹੋ ਕੇ ਸੂਰੇਵਾਲਾ-ਬਣੀ ਪੁਲ ਵੱਲ ਜਾ ਰਹੀ ਸੀ। ਜਿਵੇਂ ਹੀ ਕਾਰ ਫੀਲਰ ਦੀ ਆਰਡੀ 631 ਕੋਲ ਪਹੁੰਚੀ, ਤਾਂ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ। ਕਾਰ ਪਿੱਛੇ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਨਹਿਰ ’ਚ ਡਿਗਦੇ ਵੇਖੀ ਤੇ ਇਸ ਦੀ ਜਾਣਕਾਰੀ ਉਸ ਨੇ ਕਿਸਾਨਾਂ ਨੂੰ ਦਿੱਤੀ।