Bhakra Canal: ਨੌਜਵਾਨਾਂ ਨੂੰ ਸਟੰਟ ਕਰਨਾ ਪਿਆ ਮਹਿੰਗਾ, ਭਾਖੜਾ ’ਚ ਡਿੱਗੀ ਕਾਰ, ਜਾਣੋ ਫਿਰ ਕੀ ਹੋਇਆ…

Bhakra Canal
ਭਾਖੜਾ ਨਹਿਰ ’ਚ ਡਿੱਗੀ ਬਲੈਰੋ ਗੱਡੀ।

ਰਾਹਗੀਰਾਂ ਨੇ ਮੌਕੇ ’ਤੇ ਬਚਾਇਆ | Bhakra Canal

Bhakra Canal: (ਸੁਨੀਲ ਚਾਵਲਾ) ਸਮਾਣਾ। ਸੋਸ਼ਲ ਮੀਡੀਆ ਲਈ ਰੀਲ ਬਣਾਉਣਾ ਅਤੇ ਸਟੰਟ ਕਰਨਾ ਅੱਜ ਸਮਾਣਾ ਦੇ 2 ਨੌਜਵਾਨਾਂ ਨੂੰ ਉਸ ਵੇਲੇ ਮਹਿੰਗਾ ਪਿਆ ਜਦੋਂ ਉਹਨਾਂ ਦੀ ਗੱਡੀ ਭਾਖੜਾ ਨਹਿਰ ’ਚ ਜਾ ਡਿੱਗੀ। ਇਸ ਦੌਰਾਨ ਮੌਕੇ ’ਤੇ ਖੜ੍ਹੇ ਰਾਹਗੀਰ ਮੱਦਦ ਕਰਦੇ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ ਇਸ ਮਾਮਲੇ ਵਿੱਚ ਸਮਾਣਾ ਪੁਲਿਸ ਆਪਣੀ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਤੋਂ ਪੁੱਛ-ਗਿੱਛ ਵੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸਮਾਣਾ ਦੇ ਨੇੜੇ ਪਿੰਡ ਫਤਿਹ ਮਾਜਰੀ ਦੇ 2 ਨੌਜਵਾਨਾਂ ਪ੍ਰਭ ਸਿੰਘ ਅਤੇ ਸਤਿਨਾਮ ਸਿੰਘ ਜੋਤੀ ਆਪਣੀ ਬਲੈਰੋ ਗੱਡੀ ’ਤੇ ਸਟੰਟ ਕਰਦੇ ਹੋਏ ਸਮਾਣਾ ਵੱਲ ਨੂੰ ਆ ਰਹੇ ਸਨ। ਇਨ੍ਹਾਂ ਨੌਜਵਾਨਾਂ ਵੱਲੋਂ ਨਾ ਸਿਰਫ਼ ਬਲੈਰੋ ਗੱਡੀ ਨਾਲ ਸਟੰਟ ਕੀਤੇ ਜਾ ਰਹੇ ਸਨ, ਸਗੋਂ ਗੱਡੀ ਦੀ ਸਪੀਡ ਵੀ 80 ਤੋਂ 90 ਦੇ ਵਿਚਕਾਰ ਰੱਖੀ ਹੋਈ ਸੀ, ਜਿਸ ਕਾਰਨ ਸਮਾਣਾ ਨੇੜੇ ਭਾਖੜਾ ਨਹਿਰ ਕੋਲ ਆ ਕੇ ਇਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ। ਗੱਡੀ ਨੂੰ ਚਲਾ ਰਹੇ ਨੌਜਵਾਨ ਨੇ ਆਪਣੀ ਜਾਨ ਬਚਾਉਣ ਲਈ ਹੈਂਡ ਬ੍ਰੇਕ ਲਗਾ ਕੇ ਕੋਸ਼ਿਸ਼ ਕੀਤੀ ਪਰ ਬੇਕਾਬੂ ਹੋਈ ਗੱਡੀ ਭਾਖੜਾ ਨਹਿਰ ਵਿੱਚ ਜਾ ਡਿੱਗੀ।

ਇਹ ਵੀ ਪੜ੍ਹੋ: Punjab CM: ਮੁੱਖ ਮੰਤਰੀ ਭਗਵੰਤ ਮਾਨ ਨੇ 700 ਅਧਿਆਪਕਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਜਿਸ ਤੋਂ ਬਾਅਦ ਮੌਕੇ ’ਤੇ ਲੰਘ ਰਹੇ ਆਮ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਦੋਵੇਂ ਨੌਜਵਾਨਾਂ ਨੂੰ ਕੁਝ ਲੋਕਾਂ ਵੱਲੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਦੀ ਜਾਨ ਬਚ ਗਈ। ਜਿਸ ਤੋਂ ਬਾਅਦ ਇਸ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕ੍ਰੇਨ ਦੀ ਮੱਦਦ ਨਾਲ ਬਲੈਰੋ ਗੱਡੀ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਤਾਂ ਦੋਹੇਂ ਨੌਜਵਾਨਾਂ ਨੂੰ ਮੁੱਢਲਾ ਇਲਾਜ ਦੇਣ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰਦੇ ਹੋਏ ਦੋਵੇਂ ਨੌਜਵਾਨਾਂ ਸਣੇ ਰਾਹਗੀਰਾਂ ਦੇ ਬਿਆਨਾਂ ਨੂੰ ਦਰਜ਼ ਕੀਤਾ ਗਿਆ ਹੈ।