46 ਜਣੇ ਹੋਏ ਜ਼ਖਮੀ, ਹਮਲਾਵਰ ਕਾਬੂ
ਬੀਜਿੰਗ, ਏਜੰਸੀ।
ਚੀਨ ਦੇ ਹੁਨਾਨ ਸੂਬੇ ਦੀ ਹੇਂਗਡਾੱਗ ਕਾਉਂਟੀ ‘ਚ ਇੱਕ ਵਿਅਕਤੀ ਨੇ ਭੀੜਭਾੜ ਵਾਲੇ ਇਲਾਕੇ ‘ਚ ਕਾਰ ਵਾੜ ਦਿੱਤੀ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 46 ਜਣੇ ਜ਼ਖਮੀ ਹੋ ਗਏ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੀਨ ‘ਚ ਅਧਿਕਾਰੀਆਂ ਦਾ ਆਖਣਾ ਹੈ ਕਿ ਦੱਖਣੀ ਹੁਨਾਨ ਸੂਬੇ ਦੇ ਹੇਂਗਡਾੱਗ ਸ਼ਹਿਰ ਦੇ ਰੁਝੇਵੇ ਚੌ-ਰਸਤੇ ‘ਤੇ ਇਕ ਵਿਅਕਤੀ ਨੇ ਆਪਣੀ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਘਟਨਾ ‘ਚ ਘੱਟੋਂ-ਘੱਟ 9 ਲੋਕਾਂ ਦੀ ਮੌਤ ਅਤੇ 46 ਜਣੇ ਜ਼ਖਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ 7:40 ਵਜੇ (ਸਥਾਨਕ ਸਮੇਂ ਮੁਤਾਬਕ) ਬਿਨਜਿਆਂਗ ਚੌਕ ‘ਤੇ ਲਾਲ ਰੰਗ ਦੀ ਐੱਸ. ਯੂ. ਵੀ. ਕਾਰ ਨਾਲ ਕਈ ਲੋਕਾਂ ਨੂੰ ਟੱਕਰ ਮਾਰੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰ ਚਲਾ ਰਹੇ ਵਿਅਕਤੀ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਨੂੰ ਫਡ਼ ਲਿਆ ਗਿਆ ਹੈ। ਘਟਨਾ ਦੀ ਵੀਡੀਓ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੇ ਹਮਲਾਵਰ ਹੋਣ ਕਾਰਨ ਉਥੇ ਮੌਜੂਦ ਲੋਕਾਂ ‘ਚ ਹਡ਼ਕੰਪ ਮਚ ਗਿਆ। ਪੁਲਸ ਮੁਤਾਬਕ ਹਮਲਾਵਰ ਦਾ ਨਾਂ ਯਾਂਗ ਜਨਯੁਨ ਹੈ, ਜਿਸ ਦੀ ਉਮਰ 54 ਸਾਲ ਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।