ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) ਪਿੰਡ ਕਾਨਿਆਂਵਾਲੀ ਕੋਲ ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਇਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਦਕਿ ਗੱਡੀ ਚਾਲਕ ਟੱਕਰ ਦੇ ਬਾਅਦ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਬਲਬੀਰ ਸਿੰਘ ਨਿਵਾਸੀ ਮੁਕੰਦ ਸਿੰਘ ਵਾਲਾ ਨੇ ਦੱਸਿਆ ਕਿ ਉਸਦਾ ਪੁੱਤਰ ਗੁਰਭੇਜ ਸਿੰਘ ਮੋਟਰਸਾਇਕਲ ‘ਤੇ ਆ ਰਿਹਾ ਸੀ। ਇਸ ਦੌਰਾਨ ਹੀ ਇੱਕ ਤੇਜ਼ ਰਫ਼ਤਾਰ ਕਾਰ ਆਈ। ਜਿਸਦੀਆਂ ਲਾਇਟਾਂ ਚੱਲ ਰਹੀਆਂ ਸੀ। ਉਸਨੇ ਤੇਜ਼ੀ ਨਾਲ ਕਾਰ ਲਿਆ ਕੇ ਉਸਦੇ ਪੁੱਤਰ ‘ਚ ਦੇ ਮਾਰੀ। ਜਿਸ ਨਾਲ ਉਸਦੇ ਪੁੱਤਰ ਦੇ ਸਿਰ ਤੇ ਹੋਰ ਸਰੀਰ ‘ਤੇ ਸੱਟਾਂ ਵੱਜੀਆਂ। ਟੱਕਰ ਦੇ ਬਾਅਦ ਉਹ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਨੇਰੇ ਦੇ ਕਾਰਨ ਕਾਰ ਦਾ ਨੰਬਰ ਤੇ ਹੋਰ ਪਹਿਚਾਣ ਨਹੀਂ ਹੋ ਸਕੀ। ਟੱਕਰ ਦੇ ਬਾਅਦ ਉਸਦੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਨਾ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।