ਪੁਲ ਨਾਲ ਟਕਰਾ ਕੇ ਕਾਰ ਬਣੀ ਅੱਗ ਦਾ ਗੋਲਾ, ਪੰਜ ਦੀ ਮੌਤ

Accident Sachkahoon

ਪੁਲ ਨਾਲ ਟਕਰਾ ਕੇ ਕਾਰ ਬਣੀ ਅੱਗ ਦਾ ਗੋਲਾ, ਪੰਜ ਦੀ ਮੌਤ

ਰਾਜਨੰਦਗਾਓਂ (ਏਜੰਸੀ)। ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਦੇ ਠੇਲਕਾਡੀਹ ਥਾਣਾ ਖੇਤਰ ਵਿੱਚ ਇੱਕ ਕਾਰ ਪੁਲ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਅਤੇ ਉਸ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰ ਝੁਲਸ ਕੇ ਮਰ ਗਏ। ਪੁਲਿਸ ਸੂਤਰਾਂ ਅਨੁਸਾਰ ਠੇਲਕਾਡੀਹ ਥਾਣਾ ਅਧੀਨ ਪੈਂਦੇ ਪਿੰਡ ਸਿੰਗਾਰਪੁਰ-ਗੋਪਾਲਪੁਰ ਵਿਚਕਾਰ ਪੁਲ ਨਾਲ ਟਕਰਾ ਕੇ ਕਾਰ ਪਲਟ ਗਈ ਅਤੇ ਅੱਗ ਲੱਗ ਗਈ, ਜਿਸ ਕਾਰਨ ਕਾਰ ‘ਚ ਸਵਾਰ ਇੱਕੋ ਪਰਿਵਾਰ ਦੇ ਪੰਜ ਜੀਅ ਝੁਲਸ ਕੇ ਮਰ ਗਏ ।

ਪੁਲਸ ਨੇ ਦੱਸਿਆ ਕਿ ਖੈਰਾਗੜ੍ਹ ਦਾ ਕੋਚਰ ਪਰਿਵਾਰ, ਜਿਸਦੇ ਮੁਖੀ ਸੁਭਾਸ਼ ਚੰਦਰ ਕੋਚਰ (60) ਆਪਣੀ ਪਤਨੀ ਅਤੇ ਤਿੰਨ ਬੱਚਿਆਂ ਸਮੇਤ ਇਕ ਵਿਆਹ ਸਮਾਗਮ ਤੋਂ ਖਹਿਰਾਗੜ੍ਹ ਪਰਤ ਰਿਹਾ ਸੀ। ਫਿਰ ਕਾਰ ਸਿੰਗਾਰਪੁਰ-ਗੋਪਾਲਪੁਰ ਨੇੜੇ ਪੁਲ ਨਾਲ ਟਕਰਾ ਕੇ ਪਲਟ ਗਈ ਅਤੇ ਅੱਗ ਲੱਗ ਗਈ। ਦੁਰਘਟਨਾ ਵਿੱਚ ਕਾਰ ਸਵਾਰ ਸੁਭਾਸ਼ ਚੰਦਰ ਕੋਚਰ, ਉਸ ਦੀ ਪਤਨੀ ਕਾਂਤੀ ਦੇਵੀ ਅਤੇ ਤਿੰਨ ਬੱਚੇ ਭਾਵਨਾ, ਵ੍ਰਿਧੀ ਅਤੇ ਪੂਜਾ ਮੌਕੇ ‘ਤੇ ਹੀ ਝੁਲਸ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ