ਸਾਡੇ ਨਾਲ ਸ਼ਾਮਲ

Follow us

24.2 C
Chandigarh
Friday, February 13, 2026
More
    Home Breaking News Abohar News: ...

    Abohar News: ਮਕੈਨੀਕ ਕਾਰ ਕਰ ਰਿਹਾ ਸੀ ਠੀਕ, ਅਚਾਨਕ ਲੱਗ ਗਈ ਅੱਗ

    Abohar News
    ਅਬੋਹਰ: ਵਰਕਸ਼ਾਪ ਵਿਚ ਕਾਰ ਦਾ ਕੰਮ ਕਰਨ ਸਮੇਂ ਕਾਰ ਨੂੰ ਲੱਗੀ ਅੱਗ ਦਾ ਦ੍ਰਿਸ਼

    Abohar News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਸੀਤੋ ਰੋਡ ’ਤੇ ਦੁਪਹਿਰ ਸਮੇਂ ਇੱਕ ਕਾਰ ਨੂੰ ਠੀਕ ਕਰਨ ਸਮੇਂ ਅਚਾਨਕ ਹੀ ਕਾਰ ਵਿੱਚ ਭਿਆਨਕ ਅੱਗ ਗਈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਪਿੰਡ ਜੰਡਵਾਲਾ ਬਿਸ਼ਨੋਈਆ ਹਰਿਆਣਾ ਨਿਵਾਸੀ ਸਰਵਨ ਕੁਮਾਰ ਦੁਪਹਿਰ ਸਮੇਂ ਆਪਣੀ ਆਲਟੋ ਕਾਰ ਦਾ ਕੰਮ ਕਰਾਉਣ ਲਈ ਅਬੋਹਰ ਦੇ ਸੀਤੋ ਰੋਡ ਸਥਿਤ ਇੱਕ ਵਰਕਸ਼ਾਪ ਵਿੱਚ ਲੈ ਕੇ ਆਇਆ ਸੀ।

    ਇਹ ਵੀ ਪੜ੍ਹੋ: Lehra Police News: ਮਾੜੇ ਅਨਸਰਾਂ ਦੇ ਹੌਸਲੇ ਬੁਲੰਦ, ਪੁਲਿਸ ਪਾਰਟੀ ’ਤੇ ਕੀਤਾ ਜਾਨਲੇਵਾ ਹਮਲਾ

    ਜਿਵੇਂ ਹੀ ਮਕੈਨਿਕ ਨੇ ਕਾਰ ਦਾ ਇੱਕ ਨਟ ਖੋਲ੍ਹਿਆ ਤਾਂ ਕਾਰ ਨੂੰ ਅਚਾਨਕ ਹੀ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕਾਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ। ਇਸ ਅੱਗ ਕਾਰਨ ਕਾਰ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈੈ। Abohar News

    LEAVE A REPLY

    Please enter your comment!
    Please enter your name here