Shimla ਤੋਂ ਆ ਰਹੀ ਇਨੋਵਾ ਗੱਡੀ ਖਾਈ ‘ਚ ਡਿੱਗੀ

Shimla | 5 ਲੋਕ ਹੋਏ ਜ਼ਖਮੀ

ਕਾਲਕਾ। ਸ਼ੁੱਕਰਵਾਰ ਰਾਤ ਸ਼ਿਮਲਾ ਤੋਂ ਪੰਚਕੁਲਾ ਆ ਰਹੀ ਇਨੋਵਾ ਗੱਡੀ ਬਿੱਟਾ ਨੇੜੇ ਇੱਕ 400 ਮੀਟਰ ਗਹਿਰੀ ਖਾਈ ‘ਚ ਡਿੱਗ ਗਈ। ਕਾਰ ਵਿਚ ਸਵਾਰ ਪੰਜ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਨਾਲ ਸ਼ਿਮਲਾ ਤੋਂ ਆ ਰਹੀ ਗੱਡੀ ਅਚਾਨਕ ਖਾਈ ਵਿੱਚ ਜਾ ਡਿੱਗੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਪਿੰਜੌਰ ਥਾਣੇ ਵਿੱਚ ਜਾਣਕਾਰੀ ਦਿੱਤੀ। ਕਾਰ ‘ਚ ਕੁੱਲ 5 ਲੋਕ ਸਵਾਰ ਸਨ, ਜਿਨ੍ਹਾਂ ਵਿਚ 3 ਲੜਕੇ ਅਤੇ 2 ਲੜਕੀਆਂ ਸਨ। ਜ਼ਖਮੀਆਂ ਨੂੰ ਪਿੰਜੌਰ ਪੀਐਚਸੀ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਸੈਕਟਰ 6 ਪੰਚਕੂਲਾ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਇਹ ਲੋਕ ਸ਼ਿਮਲਾ ਤੋਂ ਵਾਪਸ ਰਾਜਸਥਾਨ ਦੇ ਗੰਗਾਨਗਰ ਜਾ ਰਹੇ ਸਨ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਵਾਤੀ ਜਾਂਚ ‘ਚ ਪੁਲਿਸ ਨੂੰ ਕਾਰ ‘ਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਬਰਾਮਦ ਹੋਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Shimla

LEAVE A REPLY

Please enter your comment!
Please enter your name here