ਕੌਮਾਂਤਰੀ ਬਾਲੜੀ ਦਿਵਸ ਮੌਕੇ ਕੈਪਟਨ ਦਾ ਖਾਸ ਸੰਦੇਸ਼ Girl Child
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ‘ਕੌਮਾਂਤਰੀ ਬਾਲੜੀ ਦਿਵਸ’ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧੀਆਂ ਦੇ ਨਾਂਅ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਸਰਕਾਰ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦੇਣ ਲਈ ਵਚਨਬੱਧ ਹੈ। Girl Child
ਕੈਪਟਨ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਨੂੰ ਸਭ ਨੂੰ ਮਿਲ ਕੇ ਲਿੰਗ ਬਰਾਬਰਤਾ ਲਈ ਕੰਮ ਕਰਨ ਦਾ ਵਾਅਦਾ ਕਰਨਾ ਚਾਹੀਦਾ ਹੈ ਤੇ ਆਪਣੀਆਂ ਧੀਆਂ ਲਈ ਇੱਕ ਸੁਰੱਖਿਅਤ ਤੇ ਬਰਾਬਰੀ ਵਾਲਾ ਸਮਾਜ ਸਿਰਜਣਾ ਚਾਹੀਦਾ ਹੈ।
ਦੱਸ ਦੇਈਏ ਕਿ 11 ਅਕਤੂਬਰ, 2012 ਨੂੰ ‘ਕੌਮਾਂਤਰੀ ਬਾਲੜੀ ਦਿਵਸ’ (ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ) ਮਨਾਉਣ ਦਾ ਫੈਸਲਾ ਵਿਸ਼ਵ ਪੱਧਰ ‘ਤੇ ਲਿਆ ਗਿਆ ਸੀ। ਇਹ ਦਿਵਸ ਲੜਕੀਆਂ ਦੇ ਮਜ਼ਬੂਤੀਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਪੂਰਤੀ ਨੂੰ ਉਤਸ਼ਾਹ ਦੇਣ ਵੱਲ ਧਿਆਨ ਕੇਂਦਰਿਤ ਕਰਦਾ ਹੈ। ਅੰਕੜਿਆਂ ਮੁਤਾਬਕ ਅੱਜ ਦੁਨੀਆ ‘ਚ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ।
ਯੂ.ਐੱਨ. ਦਾ ਅੰਦਾਜ਼ਾ ਹੈ ਕਿ ਵਿਸ਼ਵ ‘ਚ ਪੁਰਸ਼ਾਂ ਦੀ ਗਿਣਤੀ ਕਰੀਬ 3,776,294,273 ਹੈ, ਜਦੋਂਕਿ ਔਰਤਾਂ ਦੀ ਅੰਦਾਜ਼ਨ ਗਿਣਤੀ 3,710,295,643 ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।