ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ | Rohit Sharma Captaincy
Rohit Sharma Captaincy: ਸਪੋਰਟਸ ਡੈਸਕ। ਟੀਮ ਇੰਡੀਆ ਨੇ 12 ਸਾਲਾਂ ਬਾਅਦ ਚੈਂਪੀਅਨਜ਼ ਟਰਾਫੀ ਆਪਣੇ ਨਾਂਅ ਕਰ ਲਈ ਹੈ। ਕਪਤਾਨ ਰੋਹਿਤ ਸ਼ਰਮਾ, ਜੋ ਪੂਰੇ ਟੂਰਨਾਮੈਂਟ ’ਚ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਸਨ, ਉਨ੍ਹਾਂ ਨੇ ਫਾਈਨਲ ’ਚ 76 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਿਰੁੱਧ ਉਨ੍ਹਾਂ ਦੀ ਪਾਰੀ ਨੇ ਭਾਰਤ ਦੀ ਜਿੱਤ ਦੀ ਮਜ਼ਬੂਤ ਨੀਂਹ ਰੱਖੀ। ਰੋਹਿਤ ਦੀ ਪਾਰੀ ਤੋਂ ਬਾਅਦ, ਭਾਰਤ ਨੇ 49ਵੇਂ ਓਵਰ ’ਚ 6 ਵਿਕਟਾਂ ਗੁਆ ਕੇ 252 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਐਤਵਾਰ ਨੂੰ ਦੁਬਈ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਕੀਵੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ’ਤੇ 251 ਦੌੜਾਂ ਬਣਾਈਆਂ। ਭਾਰਤ ਵੱਲੋਂ ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲਈਆਂ।
ਇਹ ਖਬਰ ਵੀ ਪੜ੍ਹੋ : Haryana Railway News: ਚੰਗੀ ਖਬਰ, ਹਰਿਆਣਾ ਦੇ ਇਨ੍ਹਾਂ ਸ਼ਹਿਰਾਂ ਤੇ ਪਿੰਡਾਂ ਦੀ ਚਮਕੀ ਕਿਸਮਤ, ਰੇਲਵੇ ਕਰੇਗਾ ਜਮੀਨ ਐਕ…
ਰੋਹਿਤ ਦੀ ਕਪਤਾਨੀ ਹੇਠ ਭਾਰਤ ਦਾ ਪ੍ਰਦਰਸ਼ਨ…
4 ਮੈਚਾਂ ’ਚ ਰਹੇ ਫਲਾਪ, ਫਾਈਨਲ ’ਚ ਚਮਕੇ | Rohit Sharma Captaincy
ਚੈਂਪੀਅਨਜ਼ ਟਰਾਫੀ ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਕਪਤਾਨ ਰੋਹਿਤ ਦੀ ਫਾਰਮ ’ਤੇ ਸਵਾਲ ਚੁੱਕੇ ਜਾ ਰਹੇ ਸਨ। ਉਹ ਪਿਛਲੀਆਂ 5 ਪਾਰੀਆਂ ’ਚ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਸਨ, ਉਨ੍ਹਾਂ ਦਾ ਸਭ ਤੋਂ ਜਿਆਦਾ ਸਕੋਰ ਵੀ ਸਿਰਫ਼ 41 ਦੌੜਾਂ ਸੀ, ਜੋ ਉਨ੍ਹਾਂ ਬੰਗਲਾਦੇਸ਼ ਵਿਰੁੱਧ ਟੂਰਨਾਮੈਂਟ ਦੇ ਪਹਿਲੇ ਮੈਚ ’ਚ ਬਣਾਇਆ ਸੀ। ਫਾਈਨਲ ’ਚ, ਨਿਊਜ਼ੀਲੈਂਡ ਵੱਲੋਂ ਦਿੱਤੇ ਗਏ ਟੀਚੇ ਦਾ ਸਾਹਮਣਾ ਕਰਦੇ ਹੋਏ, ਉਨ੍ਹਾਂ ਛੱਕਾ ਮਾਰ ਕੇ ਟੀਮ ਦੀ ਸ਼ੁਰੂਆਤ ਕੀਤੀ।
ਫਿਰ ਸ਼ੁਭਮਨ ਗਿੱਲ ਨਾਲ ਮਿਲ ਕੇ, ਉਨ੍ਹਾਂ ਪਹਿਲੇ ਪਾਵਰ ਪਲੇਅ ’ਚ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ। ਰੋਹਿਤ ਨੇ ਸ਼ੁਭਮਨ ਨਾਲ ਸੈਂਕੜਾ ਸਾਂਝੇਦਾਰੀ ਕੀਤੀ। ਉਨ੍ਹਾਂ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ। ਇਹ ਉਨ੍ਹਾਂ ਦੀ ਉਹ ਪਾਰੀ ਸੀ ਜਿਸਨੇ ਟੀਮ ਨੂੰ ਇੱਕ ਮੁਸ਼ਕਲ ਟੀਚੇ ਦੇ ਸਾਹਮਣੇ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਅਰ ਆਫ਼ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ। Rohit Sharma Captaincy
ICC ਫਾਈਨਲ ’ਚ ਆਪਣਾ ਪਹਿਲਾ ਅਰਧ ਸੈਂਕੜਾ ਜੜਿਆ
ਰੋਹਿਤ ਸ਼ਰਮਾ ਆਪਣੀ ਕਪਤਾਨੀ ਹੇਠ ਭਾਰਤ ਲਈ ਵਨਡੇ ਮੈਚਾਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 56 ਮੈਚਾਂ ’ਚ 52 ਤੋਂ ਜ਼ਿਆਦਾ ਦੀ ਔਸਤ ਨਾਲ 2506 ਦੌੜਾਂ ਬਣਾਈਆਂ ਹਨ। ਇਨ੍ਹਾਂ ’ਚ 5 ਸੈਂਕੜੇ ਤੇ 17 ਅਰਧ ਸੈਂਕੜੇ ਸ਼ਾਮਲ ਰਹੇ। ਹਾਲਾਂਕਿ, ਰੋਹਿਤ ਨੇ ਐਤਵਾਰ ਤੋਂ ਪਹਿਲਾਂ ਕਿਸੇ ਵੀ ਆਈਸੀਸੀ ਟੂਰਨਾਮੈਂਟ ਦੇ ਫਾਈਨਲ ’ਚ ਇੱਕ ਵੀ ਅਰਧ ਸੈਂਕੜਾ ਨਹੀਂ ਜੜਿਆ ਸੀ। ਉਹ ਵਨਡੇ ਵਰਲਡ ਕੱਪ, ਟੀ-20 ਵਰਲਡ ਕੱਪ, ਵਰਲਡ ਟੈਸਟ ਚੈਂਪੀਅਨਸ਼ਿਪ ਤੇ ਚੈਂਪੀਅਨਜ਼ ਟਰਾਫੀ ਦੇ 8 ਫਾਈਨਲ ਖੇਡੇ। ਉਨ੍ਹਾਂ ਸਭ ਤੋਂ ਜ਼ਿਆਦਾ ਸਕੋਰ 2023 ਵਿਸ਼ਵ ਕੱਪ ’ਚ ਅਸਟਰੇਲੀਆ ਵਿਰੁੱਧ 47 ਦੌੜਾਂ ਸੀ। ਉਨ੍ਹਾਂ 9ਵੇਂ ਆਈਸੀਸੀ ਫਾਈਨਲ ’ਚ ਅਰਧ ਸੈਂਕੜਾ ਜੜਿਆ ਤੇ ਟੀਮ ਨੂੰ ਜਿੱਤ ਵੱਲ ਲੈ ਗਏ।
ਕਪਤਾਨ ਰੋਹਿਤ ਨੇ 87 ਫਸਦੀ ਮੈਚ ਜਿੱਤੇ | Rohit Sharma Captaincy
ਰੋਹਿਤ ਸ਼ਰਮਾ ਨੇ 2 ਟੀ-20 ਵਿਸ਼ਵ ਕੱਪ, 1 ਵਨਡੇ ਵਿਸ਼ਵ ਕੱਪ, 1 ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ 1 ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਕਪਤਾਨੀ ਕੀਤੀ। ਇਨ੍ਹਾਂ 5 ਆਈਸੀਸੀ ਟੂਰਨਾਮੈਂਟਾਂ ’ਚ, ਭਾਰਤ ਨੇ 31 ਮੈਚ ਖੇਡੇ, 27 ਜਿੱਤੇ ਤੇ ਸਿਰਫ਼ 4 ਹਾਰੇ। ਇਹਨਾਂ ’ਚੋਂ 2 ਜਿੱਤਾਂ ਨੇ ਟੀਮ ਨੂੰ ਆਈਸੀਸੀ ਖਿਤਾਬ ਵੀ ਦਿਵਾਏ। ਉਨ੍ਹਾਂ ਦੀ ਕਪਤਾਨੀ ਹੇਠ ਟੀਮ ਨੇ ਲਗਾਤਾਰ 13 ਆਈਸੀਸੀ ਮੈਚ ਜਿੱਤੇ ਹਨ। ਹਾਲਾਂਕਿ, ਰੋਹਿਤ ਦੇ ਹਾਰੇ ਹੋਏ 4 ਮੈਚਾਂ ’ਚੋਂ 3 ਨਾਕਆਊਟ ਪੜਾਅ ’ਚ ਸਨ। ਇਨ੍ਹਾਂ ’ਚੋਂ 2 ਹਾਰਾਂ ਫਾਈਨਲ ’ਚ ਹੋਈਆਂ। ਇੱਕ ਟੂਰਨਾਮੈਂਟ ’ਚ ਸਿਰਫ਼ 1 ਵਾਰ ਉਨ੍ਹਾਂ ਨੂੰ 2 ਹਾਰਾਂ ਮਿਲੀਆਂ, ਇਹ ਟੂਰਨਾਮੈਂਟ 2022 ਟੀ-20 ਵਿਸ਼ਵ ਕੱਪ ਸੀ। ਫਿਰ ਟੀਮ ਨੂੰ ਗਰੁੱਪ ਪੜਾਅ ’ਚ ਦੱਖਣੀ ਅਫਰੀਕਾ ਤੋਂ ਤੇ ਸੈਮੀਫਾਈਨਲ ’ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ICC ਟੂਰਨਾਮੈਂਟਾਂ ’ਚ ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ
ਆਈਸੀਸੀ ਦੇ 4 ਟੂਰਨਾਮੈਂਟ ਹਨ, ਵਿਸ਼ਵ ਟੈਸਟ ਚੈਂਪੀਅਨਸ਼ਿਪ, ਇੱਕ ਰੋਜ਼ਾ ਵਿਸ਼ਵ ਕੱਪ, ਟੀ-20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ। ਇਨ੍ਹਾਂ ’ਚੋਂ ਭਾਰਤ ਦੇ ਸਭ ਤੋਂ ਸਫਲ ਕਪਤਾਨ ਐਮਐਸ ਧੋਨੀ ਹਨ। ਜਿਨ੍ਹਾਂ ਟੀਮ ਨੂੰ 69 ਫੀਸਦੀ ਮੈਚ ਜਿਤਾਏ। ਉਨ੍ਹਾਂ ਦੇ ਨਾਂਅ 3 ਆਈਸੀਸੀ ਖਿਤਾਬ ਹਨ। ਮੈਚ ਜਿੱਤਣ ਦੇ ਮਾਮਲੇ ’ਚ ਰੋਹਿਤ ਦੂਜੇ ਸਥਾਨ ’ਤੇ ਹੈ। ਉਨ੍ਹਾਂ ਦੀ ਕਪਤਾਨੀ ਹੇਠ ਟੀਮ ਨੇ ਆਪਣੀ ਦੂਜੀ ਆਈਸੀਸੀ ਟਰਾਫੀ ਜਿੱਤੀ। ਇਸ ਦੇ ਨਾਲ, ਰੋਹਿਤ ਆਈਸੀਸੀ ਟੂਰਨਾਮੈਂਟਾਂ ’ਚ ਭਾਰਤ ਦੇ ਦੂਜਾ ਸਭ ਤੋਂ ਸਫਲ ਕਪਤਾਨ ਬਣ ਗਏ ਹਨ। ਉਨ੍ਹਾਂ ਤੋਂ ਬਾਅਦ, ਸੌਰਵ ਗਾਂਗੁਲੀ ਤੇ ਕਪਿਲ ਦੇਵ ਨੇ 1-1 ਆਈਸੀਸੀ ਖਿਤਾਬ ਜਿੱਤਿਆ ਹੈ।
ਲਗਾਤਾਰ 2 ICC ਟਰਾਫੀਆਂ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ
ਕਪਤਾਨ ਰੋਹਿਤ ਸ਼ਰਮਾ ਨੇ ਭਾਰਤ ਨੂੰ 9 ਮਹੀਨਿਆਂ ਅੰਦਰ 2 ਆਈਸੀਸੀ ਟੂਰਨਾਮੈਂਟ ਜਿੱਤਾਏ। ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ, 29 ਜੂਨ 2024 ਨੂੰ, ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਵੀ ਹਰਾਇਆ ਸੀ। ਇਸ ਦੇ ਨਾਲ, ਉਹ ਲਗਾਤਾਰ 2 ਆਈਸੀਸੀ ਟੂਰਨਾਮੈਂਟ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਐਮਐਸ ਧੋਨੀ ਨੇ 3 ਆਈਸੀਸੀ ਖਿਤਾਬ ਜਿੱਤੇ, ਪਰ ਉਹ ਵੀ ਲਗਾਤਾਰ 2 ਖਿਤਾਬ ਨਹੀਂ ਜਿੱਤ ਸਕੇ ਹਨ।