ਮਲਿੰਗਾ ਤੋਂ ਖੋਹ ਕੇ ਕਰੁਣਾਰਤਨੇ ਨੂੰ ਕਪਤਾਨੀ

Captain, Karunaratne, Captained, Malinga

ਆਈਸੀਸੀ ਵਿਸ਼ਵ ਕੱਪ ਲਈ ਸ੍ਰੀਲੰਕਾ ਦੀ 15 ਮੈਂਬਰੀ ਟੀਮ ਦਾ ਐਲਾਨ

ਕੋਲੰਬੋ | ਸਾਲ 2015 ਤੋਂ ਹੀ ਇੱਕ ਰੋਜ਼ਾ ਟੀਮ ਤੋਂ ਬਾਹਰ ਚੱਲ ਰਹੇ ਦਿਮੁਥ ਕਰੁਣਾਰਤਨੇ ਨੂੰ ਆਗਾਮੀ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ‘ਚ ਸ੍ਰੀਲੰਕਾਈ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਜਦੋਂਕਿ ਲਸਿਤ ਮਲਿੰਗਾ ਤੋਂ ਅਗਵਾਈ ਦਾ ਜ਼ਿੰਮਾ ਵਾਪਸ ਲੈ ਲਿਆ ਗਿਆ ਹੈ
ਕਰੁਣਾਰਤਨੇ ਨੇ 2015 ਵਿਸ਼ਵ ਕੱਪ ਤੌਂ ਬਾਅਦ ਤੋਂ ਹੀ ਇੱਕ ਰੋਜ਼ਾ ਨਹੀਂ ਖੇਡਿਆ ਹੈ ਪਰ ਦੱਖਣੀ ਅਫਰੀਕਾ ‘ਚ ਉਨ੍ਹਾਂ ਦੀ ਕਪਤਾਨੀ ‘ਚ ਟੀਮ ਨੂੰ ਮਿਲੀ ਟੈਸਟ ਸੀਰੀਜ਼ ਜਿੱਤ ਤੋਂ ਬਾਅਦ ਉਤਸ਼ਾਹਿਤ ਕ੍ਰਿਕਟ ਬੋਰਡ ਨੇ ਉਨ੍ਹਾਂ ਨੂੰ ਵਿਸ਼ਵ ਕੱਪ ‘ਚ ਇੱਕ ਰੋਜ਼ਾ ਟੀਮ ਦੀ ਅਗਵਾਈ ਸੌਂਪ ਦਿੱਤੀ ਹੈ ਸ੍ਰੀਲੰਕਾ ਨੂੰ ਦੱਖਣੀ ਅਫਰੀਕਾ ਦੌਰੇ ‘ਚ ਮਲਿੰਗਾ ਦੀ ਕਪਤਾਨੀ ‘ਚ ਪੰਜ ਮੈਚਾਂ ਦੀ ਇੰਕ ਰੋਜ਼ਾ ਸੀਰੀਜ਼ ‘ਚ 0-5 ਨਾਲ ਸ਼ਰਮਨਾਕ ਹਾਰ ਮਿਲੀ ਸੀ ਸੁਪਰ ਫੋਰ ਘਰੇਲੂ ਟੂਰਨਾਮੈਂਟ ‘ਚ ਪ੍ਰਭਾਵਿਤ ਕਰਨ ਵਾਲੇ ਕਰੁਣਾਰਤਨੇ ਨੂੰ ਇੱਕ ਰੋਜ਼ਾ ਓਪਨਿੰਗ ਦਾ ਮੌਕਾ ਦਿੱਤਾ ਗਿਆ ਹੈ ਆਈਸੀਸੀ ‘ਚ ਮੁੰਬਈ ਇੰਡੀਅੰਜ਼ ਲਈ ਖੇਡ ਰਹੇ ਮਲਿੰਗਾ ਸਾਲ 2014 ‘ਚ ਆਪਣੀ ਕਪਤਾਨੀ ‘ਚ ਸ੍ਰੀਲੰਕਾ ਨੂੰ ਟੀ20 ਵਿਸ਼ਵ ਕੱਪ ਖਿਤਾਬ ਦਿਵਾ ਚੁੱਕੇ ਹਨ ਪਰ ਉਨ੍ਹਾਂ ਦੀ ਕਪਤਾਨੀ ‘ਚ ਸ੍ਰੀਲੰਕਾ ਨੇ ਆਪਣੇ ਸਾਰੇ ਨੌਂ ਇੱਕ ਰੋਜ਼ਾ ਮੈਚ ਹਾਰੇ ਹਨ ਦੂਜੇ ਪਾਸੇ ਟੀਮ ਦੇ ਸਾਰੇ ਮੁੱਖ ਖਿਡਾਰੀਆਂ ਦੇ ਨਾਲ ਵੀ ਉਨ੍ਹਾਂ ਦੇ ਰਿਸ਼ਤੇ ਚੰਗੇ ਨਹੀਂ ਰਹੇ ਹਨ ਤਿਸ਼ਾਰਾ ਪਰੇਰਾ ਤੇ ਮਲਿੰਗਾ ਦਰਮਿਆਨ ਵਿਵਾਦ ਰਹਿ ਚੁੱਕਿਆ ਹੈ ਦੂਜੇ ਪਾਸੇ ਇੱਕ ਰੋਜ਼ਾ ਦੀ ਕਪਤਾਨੀ ਸੰਭਾਲ ਚੁੱਕੇ ਐਂਜੇਲੋ ਮੈਥਿਊਜ਼ ਦੇ ਵੀ ਕੋਚ ਚੰਡਿਕਾ ਹਾਥੁਰੁਸਿੰਘਾ ਨਾਲ ਰਿਸ਼ਤੇ ਖਾਸ ਨਹੀਂ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਅਗਵਾਈ ਨਹੀਂ ਦਿੱਤੀ ਗਈ ਟੀਮ ‘ਚ ਬੱਲੇਬਾਜ਼ ਲਾਹਿਰੁ ਤਿਰਿਮਾਨੇ, ਸਪਿੱਨ ਗੇਂਦਬਾਜ਼ੀ ਆਲਰਾਊਂਡਰ ਮਿਲਿੰਡਾ ਸਿਰਿਵਰਧਨਾ ਤੇ ਜੀਵਨ ਮੈਂਡਿਸ ਤੇ ਲੈੱਗ ਸਪਿੱਨਰ ਜੇਫਰੀ ਵੇਂਡਰਸੇ ਨੂੰ ਵਿਸ਼ਵ ਕੱਪ ਟੀਮ ਦਾ ਹਿੱਸਾ ਬਣਾਇਆ ਗਿਆ ਹੈ ਜਿਨ੍ਹਾਂ ਨੇ 2017 ਤੋਂ ਬਾਅਦ ਤੋਂ ਇੱਕ ਰੋਜ਼ਾ ਨਹੀਂ ਖੇਡਿਆ ਹੈ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ, ਆਫ ਸਪਿੱਨਰ ਅਕੀਲਾ ਧੰਨਜੈ, ਓਪਨਰ ਦਾਨੁਸ਼ਕਾ ਗੁਣਾਤਿਲਕੇ ਅਤੇ ਉਪੁਲ ਥਰੰਗਾ ਤੇ ਦਿਨੇਸ਼ ਚਾਂਡੀਮਲ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ Âੈ ਪਰ ਟੀਮ ‘ਚ 21 ਸਾਲਾ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਨੂੰ ਸ਼ਾਮਲ ਕੀਤਾ ਗਿਆ ਹੈ ਜ਼ਖਮੀ ਨੁਵਾਨ ਪ੍ਰਦੀਪ ਨੂੰ ਵੀ ਵਿਸ਼ਵ ਕੱਪ ਟੀਮ ‘ਚ ਜਗ੍ਹਾ ਦਿੱਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।