ਮੈਚ ਦੌਰਾਨ ਮੋਹਾਲੀ ਦੀ ਠੰਢ ਤੋਂ ਪਰੇਸ਼ਾਨ ਹੋਏ ਕਪਤਾਨ ਹਿਟਮੈਨ ਸ਼ਰਮਾ, ਰਾਹਤ ਲਈ ਵਰਤਿਆ ਇਹ ਤਰੀਕਾ

INDvsAFG

ਮੈਦਾਨ ’ਤੇ ਗਰਮ ਤੌਲਿਆ ਮੰਗਵਾ ਹੱਥ ਕੀਤੇ ਗਰਮ | INDvsAFG

  • ਪਹਿਲੇ ਮੁਕਾਬਲੇ ’ਚ ਭਾਰਤੀ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ | INDvsAFG

ਮੋਹਾਲੀ (ਸੱਚ ਕਹੂੰ ਨਿਊਜ਼)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਆਖਿਰੀ ਟੀ20 ਸੀਰੀਜ਼ ਅਫਗਾਨਿਸਤਾਨ ਖਿਲਾਫ ਖੇਡ ਰਹੀ ਹੈ। ਇਸ ਲੜੀ ਤਿੰਨ ਮੈਚਾਂ ਦੀ ਹੈ। ਜਿਸ ਦਾ ਪਹਿਲਾ ਮੁਕਾਬਲਾ ਰਾਤ ਮੋਹਾਲੀ ਵਿਖੇ ਆਈਐੱਸ ਬਿੰਦਰਾ ਸਟੇਡੀਅਮ ’ਚ ਖੇਡਿਆ ਗਿਆ। ਜਿਸ ਨੂੰ ਭਾਤਰੀ ਟੀਮ ਨੇ ਜਿੱਤ ਕੇ ਲੜੀ ’ਚ 1-0 ਦਾ ਵਾਧਾ ਬਣਾ ਲਿਆ ਹੈ। ਇਹ ਮੁਕਾਬਲਾ ਭਾਰਤੀ ਟੀਮ ਨੇ 6 ਵਿਕਟਾਂ ਨਾਲ ਆਪਣੇ ਨਾਂਅ ਕੀਤਾ। ਮੋਹਾਲੀ ਵਿਖੇ 9 ਡਿਗਰੀ ਸੈਲਸੀਅਸ ਤਾਪਮਾਨ ’ਚ ਦੋਵਾਂ ਟੀਮਾਂ ਨੇ ਮੈਚ ਖੇਡਿਆ। ਇਸ ਮੈਚ ’ਚ ਠੰਢ ਕਾਰਨ ਕਪਤਾਨ ਰੋਹਿਤ ਸ਼ਰਮਾ ਪਰੇਸ਼ਾਨ ਨਜ਼ਰ ਆਏ। ਭਾਰਤੀ ਕਪਤਾਨ ਫੀਲਡਿੰਗ ਦੌਰਾਨ ਪਰੇਸ਼ਾਨ ਦਿਖੇ। ਰੋਹਿਤ ਸ਼ਰਮਾ ਨੇ ਗਰਮ ਤੌਲਿਆ ਮੰਗਵਾ ਕੇ ਆਪਣੇ ਹੱਥ ਗਰਮ ਕੀਤੇ। (INDvsAFG)

ਇਹ ਵੀ ਪੜ੍ਹੋ : ਏਸ਼ੀਅਨ ਕੱਪ ਫੁੱਟਬਾਨ ਟੂਰਨਾਮੈਂਟ ਅੱਜ ਤੋਂ ਸ਼ੁਰੂ, ਵਿਸ਼ਵ ਦੇ ਟਾਪ ਕਲੱਬ ਖਿਡਾਰੀ ਹੋਣਗੇ ਸ਼ਾਮਲ

ਸਟੇਡੀਅਮ ਕੋਲ ਹਲਕੀ-ਹਲਕੀ ਧੁੰਦ ਵੀ ਛਾਈ ਰਹੀ। ਪਰ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਬਹੁਤ ਦਰਸ਼ਕ ਮੈਚ ਵੇਖਣ ਪਹੁੰਚੇ। ਠੰਢ ਦੇ ਬਾਵਜੂਦ ਵੀ ਵੀਰਵਾਰ ਦੁਪਹਿਰ ਨੂੰ ਵੀ ਦਰਸ਼ਕ ਸਟੇਡੀਅਮ ਦੇ ਬਾਹਰ ਪਹੁੰਚ ਗਏ ਸਨ। ਪੰਜਾਬ ਪੁਲਿਸ ਦੇ ਕਾਂਸਟੇਬਲ ਗੁਲਾਬ ਸਿੰਘ ਸ਼ੇਰਗਿੱਲ ਪਟਿਆਲਾ ਤੋਂ ਆਪਣੀ ਕ੍ਰਿਕੇਟ ਅਕਾਦਮੀ ਦੀ ਅੰਡਰ-14 ਟੀਮ ਲੈ ਕੇ ਮੋਹਾਲੀ ਪਹੁੰਚੇ। ਪੂਰੀ ਟੀਮ ਦੀ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਸਟੇਡੀਅਮ ’ਚ ਫ੍ਰੀ ਐਂਟਰੀ ਕੀਤੀ ਗਈ। ਅਕੈਡਮੀ ਦੀ ਪੂਰੀ ਟੀਮ ਨੇ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੂੰ ਅਨੋਖੇ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ। (INDvsAFG)

ਤਰੇਲ ਤੋਂ ਨਜਿੱਠਣ ਲਈ ਕੀਤੀ ਗਈ ਸੀ ਖਾਸ ਤਿਆਰੀ | INDvsAFG

ਤਰੇਲ ਤੋਂ ਨਜਿੱਠਣ ਲਈ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਦੇ ਗ੍ਰਾਉਂਡ ਸਟਾਫ ਵੱਲੋਂ ਖਾਸ ਤਿਆਰ ਕੀਤੀ ਗਈ ਸੀ। ਪੀਸੀਏ ਦੇ ਹੈਡ ਕਊਰੇਟਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਤਰੇਲ ਤੋਂ ਨਜਿੱਠਣ ਲਈ ਐਸਪਾ ਕੈਮੀਕਲ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਤਰੇਲ ਨੂੰ ਦੂਰ ਰੱਖਣ ’ਚ ਮੱਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੈਮੀਕਲ ਦੀ ਵਰਤੋਂ ਪਹਿਲਾਂ ਵੀ ਹੁੰਦੀ ਰਹਿੰਦੀ ਹੈ। (INDvsAFG)