(ਦੁਰਗਾ ਸਿੰਗਲਾ/ਮੋਹਨ ਸਿੰਘ) ਮੂਣਕ। ਨਗਰ ਪੰਚਾਇਤ ਮੂਣਕ ਦੇ ਤੇਰਾ ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ’ਚ ਚਾਹਵਾਨ ਉਮੀਦਵਾਰ ਆਪੋ ਆਪਣੇ ਵਾਰਡ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲੱਗੇ ਹਨ ਅਤੇ ਹਰੇਕ ਵਾਰਡ ਵਿੱਚ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਹੋ ਚੁੱਕਿਆ ਹੈ। ਵੋਟਰਾਂ ਨੂੰ ਆਪਣੇ ਹੱਕ ਚ ਕਰਨ ਲਈ ਚਾਹਵਾਨ ਉਮੀਦਵਾਰਾਂ ਵਲੋਂ ਤਰਾਂ ਤਰਾਂ ਦੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਇਸੇ ਤਰਾਂ ਵਾਰਡ ਨੰਬਰ 4 ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਮੁਖਤਿਆਰ ਕੰਬੋਜ ਨੇ ਆਪਣੇ ਵਾਰਡ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਹੈ। (Nagar Panchayat Elections)
ਇਹ ਵੀ ਪੜ੍ਹੋ : ਪਲਾਟ ਘਪਲਾ : ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆ ਨੂੰ ਵੀ ਨਹੀਂ ਮਿਲੀ ਜਮਾਨਤ
ਇਸ ਬਾਰੇ ਜਾਣਕਾਰੀ ਦਿੰਦਿਆਂ ਮੁਖਤਿਆਰ ਕੰਬੋਜ ਨੇ ਦੱਸਿਆ ਕਿ ਇਹ ਕੈਂਪ 11 ਅਕਤੂਬਰ ਬੁੱਧਵਾਰ ਨੂੰ ਸਥਾਨਕ ਅਮਨ ਹੈਲਥ ਕੇਅਰ
ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ ਜਿਥੇ ਮਰੀਜਾਂ ਦੇ ਮੁਫਤ ਚੈੱਕਅਪ ਦੇ ਨਾਲ ਨਾਲ ਮੁਫਤ ਲੈਬ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।ਉਨਾਂ ਕਿਹਾ ਕਿ ਇਹ ਕੈਂਪ ਵਾਰਡ ਨੰਬਰ ਚਾਰ ਦੇ ਸਮੂਹ ਵਸਨੀਕਾਂ ਲਈ ਲਗਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨਾ ਹੈ। ਕਿਸੇ ਚਾਹਵਾਨ ਉਮੀਦਵਾਰ ਵਲੋਂ ਆਪਣੇ ਵੋਟਰਾਂ ਲਈ ਅਜਿਹਾ ਕੈਂਪ ਲਗਾਉਣ ਦੀ ਵਾਰਡ ਦੇ ਲੋਕ ਪ੍ਰਸੰਸਾ ਕਰ ਰਹੇ ਹਨ। (Nagar Panchayat Elections)