ਭੋਪਾਲ (ਏਜੰਸੀ)। ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਦੀਆਂ 10 ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਨ੍ਹਾਂ ’ਚੋਂ ਕੁਝ ਸੀਟਾਂ ’ਤੇ ਮੁਕਾਬਲੇ ਸਬੰਧੀ ਤਸੀਵਰ ਹੋ ਗਈ ਹੈ। ਕਾਂਗਰਸ ਵੱਲੋਂ ਕੱਲ੍ਹ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ ਪਾਰਟੀ ਨੇ ਭਿੰਡ ਤੋਂ ਵਿਧਾਇਕ ਫੂਲ ਸਿੰਘ ਬਰੈਆ, ਟੀਕਮਗੜ੍ਹ ਤੋਂ ਪੰਕਜ ਅਹਿਰਵਾਰ, ਸਤਨਾ ਤੋਂ ਸਿਧਾਰਥ ਕੁਸ਼ਵਾਹਾ, ਸੀਧੀ ਤੋਂ ਕਮਲੇਸ਼ਵਰ ਪਟੇਲ, ਮੰਡਲਾ ਤੋਂ ਓਂਕਾਰ ਸਿੰਘ ਮਰਕਾਮ ਤੋਂ ਮੈਦਾਨ ’ਚ ਉਤਾਰਿਆ ਹੈ। ਸੂਬੇ ਦੀ ਸਭ ਤੋਂ ਹਾਈਪ੍ਰੋਫਾਈਲ ਸੀਟਾਂ ’ਚੋਂ ਇੱਕ ਛਿੰਦਵਾੜਾ ਤੋਂ ਕਾਂਗਰਸ ਨੇ ਇਸ ਵਾਰ ਵੀ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਪੁੱਤਰ ਤੇ ਵਰਤਮਾਨ ਸਾਂਸਦ ਨਕੁਲਨਾਥ ’ਤੇ ਹੀ ਭਰੋਸਾ ਪ੍ਰਗਟਾਇਆ ਹੈ। (Congress Candidate)
ਉਮੀਦਵਾਰ ਐਲਾਨੇ | Congress Candidate
ਦੇਵਾਸ ਤੋਂ ਰਜਿੰਦਰ ਮਾਲਵੀਆ, ਧਾਰ ਤੋਂ ਰਾਧੇਸ਼ਿਆਮ, ਮੁਵੇਲ, ਖਰਗੋਨ ਤੋਂ ਪੋਰਲਾਲ ਖਰਤੇ ਅਤੇ ਬੈਤੂਲ ਤੋਂ ਰਾਮੂ ਟੇਕਾਮ ਦੋਬਾਰਾ ਕਾਂਗਰਸ ਉਮੀਦਵਾਰ ਬਣਾਏ ਗਏ ਹਨ। ਭਾਰਤੀ ਜਨਤਾ ਪਾਰਟੀ ਇਸ ਤੋਂ ਪਹਿਲਾਂ 24 ਸੀਟਾਂ ’ਤੇ ਆਪਣੇ ਉਮਦਵਾਰ ਐਲਾਨ ਚੁੱਕੀ ਹੈ। ਪੰਜ ਸੀਟਾਂ ਇੰਦੌਰ, ਉਜੈਨ, ਧਾਰ, ਬਾਲਾਘਾਟ ਤੇ ਛਿੰਦਵਾੜਾ ’ਤੇ ਅਜੇ ਪਾਰਟੀ ਦੇ ਉਮੀਦਵਾਰ ਐਲਾਨੇ ਨਹੀਂ ਗਏ ਹਨ। ਕੱਲ੍ਹ ਦੀ ਕਾਂਗਰਸ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਹੁਣ ਇਨ੍ਹਾਂ ’ਚੋਂ ਕੁਝ ਸੀਟਾਂ ’ਤੇ ਮੁਕਾਬਲੇ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ। (Congress Candidate)
Haryana : ਬਿਨਾਂ ਵਿਧਾਇਕ ਬਣੇ ਮੁੱਖ ਮੰਤਰੀ ਦਾ ਕਾਰਜਕਾਲ ਪੂਰਾ ਕਰਨਗੇ ਨਾਇਬ ਸੈਣੀ
ਭਿੰਡ ’ਚ ਕਾਂਗਰਸੀ ਉਮੀਦਵਾਰ ਸ੍ਰੀ ਬਰੈਆ ਦਾ ਮੁਕਾਬਲਾ ਭਾਜਪਾ ਦੀ ਸੰਧਿਆ ਰਾਇ ਨਾਲ, ਟੀਕਮਗੜ੍ਹ ’ਚ ਪੰਕਜ ਅਹਿਰਵਾਰ ਦਾ ਕੇਂਦਰੀ ਮੰਤਰੀ ਵੀਰੇਂਦਰ ਖਟੀਕ ਤੋਂ, ਸਤਨਾ ’ਚ ਸਿਧਾਰਥ ਕੁਸ਼ਵਾਹਾ ਦਾ ਗਣੇਸ਼ ਸਿੰਘ ਤੋਂ, ਸੀਧੀ ’ਚ ਕਮਲੇਸ਼ਵਰ ਪਟੇਲ ਦਾ ਡਾ. ਰਾਜੇਸ਼ ਮਿਸ਼ਰਾ ਤੋਂ ਅਤੇ ਮੰਡਲਾ ’ਚ ਓਂਕਾਰ ਸਿੰਘ ਮਰਕਾਮ ਦਾ ਕੇਂਦਰੀ ਮੰਤਰੀ ਫੱਗਣ ਸਿੰਘ ਕੁਲਸਤੇ ਤੋਂ ਹੋਵੇਗਾ।
ਦੇਵਾਸ ’ਚ ਕਾਂਗਰਸੀ ਉਮੀਦਵਾਰ ਰਾਜੇਂਦਰ ਮਾਲਵੀਆ ਭਾਜਪਾ ਦੇ ਮਹਿੰਦਰ ਸਿੰਘ ਸੋਲੰਕੀ ਦੇ, ਖਰਗੋਨ ’ਚ ਪੋਰਲਾਲ ਖਰਤੇ ਭਾਜਪਾ ਦੇ ਗਜੇਂਦਰ ਪਟੇਲ ਅਤੇ ਬੈਤੂਲ ’ਚ ਰਾਮੂ ਟੇਕਾਮ ਇੱਕ ਵਾਰ ਫਿਰ ਭਾਜਪਾ ਦੇ ਦੁਰਗਾਦਾਸ ਉਈਕੇ ਦੇ ਸਾਹਮਣੇ ਹੋਣਗੇ। ਬਾਕੀ ਸੀਟਾਂ ’ਤੇ ਦੋਵਾਂ ਪਾਰਟੀਆਂ ਦਾ ਮੰਥਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਹੈ। ਭਾਜਪਾ ਦੀਆਂ ਬਾਕੀ ਪੰਜ ਸੀਟਾਂ ’ਤੇ ਉਮਦਵਾਰਾਂ ਦੇ ਨਾਅ ਇੱਕ ਦੋ ਦਿਨਾਂ ’ਚ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। (Congress Candidate)