ਚੋਣ ਕਮਿਸ਼ਨ ਨੇ ਦਿੱਤੇ ਆਦੇਸ਼, ਵੀਡੀਓਗ੍ਰਾਫੀ ਕਰਵਾਈ ਜਾ ਸਕੇਗੀ ਬੂਥ ਤੋਂ ਬਾਹਰ
ਚੰਡੀਗੜ। ਪੰਚਾਇਤੀ ਚੋਣਾਂ ਵਿੱਚ ਕਿਸੇ ਵੀ ਗੜਬੜੀ ਦਾ ਸ਼ਕ ਹੋਣ ‘ਤੇ ਕੋਈ ਵੀ ਉਮੀਦਵਾਰ ਜਾਂ ਹੋਰ ਕਿਸੇ ਵੀ ਵਿਅਕਤੀ ਨੂੰ ਆਪਣੇ ਖ਼ਰਚ ਉਤੇ ਚੋਣ ਬੂਥ ਦੇ ਬਾਹਰ ਵੀਡੀਓਗ੍ਰਾਫ਼ੀ ਦਾ ਪ੍ਰਬੰਧ ਕਰ ਸਕਦਾ ਹੈ, ਇਸ ਸਬੰਧੀ ਸੂਬਾ ਚੋਣ ਕਮਿਸ਼ਨ ਵਲੋਂ ਇਜਾਜ਼ਤ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।
ਕਮਿਸ਼ਨ ਦੇ ਅਧਿਕਾਰਕ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜੇ ਉਮੀਦਵਾਰ ਜਾਂ ਕੋਈ ਹੋਰ ਵਿਅਕਤੀ ਚੋਣ ਬੂਥ ਦੇ ਬਾਹਰ ਵੀਡੀਓਗ੍ਰਾਫ਼ੀ ਕਰਨ ਦੀ ਇੱਛਾ ਜ਼ਾਹਰ ਕਰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਵੀਡੀਓਗ੍ਰਾਫ਼ੀ ਲਈ ਕਿਸੇ ਹੋਰ ਅਧਿਕਾਰੀ ਤੋਂ ਪ੍ਰਵਾਨਗੀ ਲੈਣ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਵੋਟਿੰਗ ਦਾ ਭੇਤ ਬਰਕਰਾਰ ਰੱਖਣ ਲਈ ਚੋਣ ਬੂਥ ਦੇ ਅੰਦਰ ਵੀਡੀਓਗ੍ਰਾਫ਼ੀ ਨਹੀਂ ਕੀਤੀ ਜਾਵੇਗੀ।
ਇਸ ਲਈ ਕੋਈ ਵੀ ਵਿਅਕਤੀ ਜਾਂ ਫਿਰ ਉਮੀਦਵਾਰ ਇੱਕ ਜਾਂ ਫਿਰ ਇਸ ਤੋਂ ਵੱਧ ਕੈਮਰੀਆਂ ਨਾਲ ਵੀਡੀਓਗ੍ਰਾਫ਼ੀ ਕਰਨ ਦਾ ਹੱਕਦਾਰ ਹੈ, ਜਿਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।