ਕੈਨੇਡਾ : ਪਟਿਆਲਾ ਦੀ ਤਾਨੀਆ ਸੋਢੀ ਨੂੰ ਟਰੂਡੋ ਦੀ ਪਾਰਟੀ ਵੱਲੋਂ ਮਿਲੀ ਟਿਕਟ

ਤਾਨੀਆ ਸੋਢੀ ਕੈਨੇਡਾ ਵਿਖੇ ਆਪਣੇ ਬੱਚਿਆਂ ਨਾਲ।

ਚਾਰ ਸਾਲ ਪਹਿਲਾਂ ਹੀ ਗਈ ਸੀ ਕੈਨੇਡਾ, ਪਿਤਾ ਦਾ ਕੀਤਾ ਪਟਿਆਲਾ ਵਿਖੇ ਸਨਮਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਜੰਮਪਲ ਤਾਨੀਆ ਸੋਢੀ ਨੂੰ ਕੈਨੇਡਾ ਵਿਖੇ ਹੋਣ ਵਾਲੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਦੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਵੱਡੀ ਗੱਲ ਇਹ ਹੈ ਕਿ ਤਾਨੀਆ ਸੋਢੀ ਅਜੇ ਚਾਰ ਸਾਲ ਪਹਿਲਾਂ ਹੀ ਕੈਨੇਡਾ ਦੀ ਧਰਤੀ ’ਤੇ ਗਈ ਸੀ। ਇੱਧਰ ਤਾਨੀਆ ਸੋਢੀ ਨੂੰ ਟਿਕਟ ਮਿਲਣ ’ਤੇ ਪਟਿਆਲਾ ਵਿਖੇ ਉਨ੍ਹਾਂ ਦੇ ਪਿਤਾ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। Canada News Canada News

ਜਾਣਕਾਰੀ ਅਨੁਸਾਰ ਤਾਨੀਆ ਸੋਢੀ ਨੂੰ ਕੈਨੇਡਾ ਦੇ ਮੋਨਕਟਾਨ ਉੱਤਰ ਪੱਛਮੀ ਵਿਧਾਨ ਸਭਾ ਸੀਟ ਤੋਂ ਟਰੂਡੋ ਦੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਤਾਨੀਆ ਸੋਢੀ ਦੇ ਪਿਤਾ ਜਗਦੀਪ ਸਿੰਘ ਸੋਢੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਗਦੀਪ ਸੋਢੀ ਨੇ ਦੱਸਿਆ ਕਿ ਉਨ੍ਹਾ ਦੀ ਬੇਟੀ ਨੂੰ ਕੈਨੇਡਾ ਗਈ ਨੂੰ ਹਾਲੇ ਸਿਰਫ 4 ਸਾਲ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਰਾਜਨੀਤੀ ਵਿਚ ਇਹ ਵਿਵਸਥਾ ਹੈ ਕਿ ਪਾਰਟੀ ਉਮੀਦਵਾਰ ਬਣਨ ਲਈ ਪਹਿਲਾਂ ਪਾਰਟੀ ਵਿਚ ਹੀ ਚੋਣ ਲੜਨੀ ਪੈਂਦੀ ਹੈ।

Canada News
ਤਾਨੀਆ ਸੋਢੀ ਕੈਨੇਡਾ ਵਿਖੇ ਆਪਣੇ ਬੱਚਿਆਂ ਨਾਲ।

ਇਹ ਵੀ ਪੜ੍ਹੋ: ਐਮਐਸਪੀ ਦਾ ਕਿਸਾਨਾਂ ਨੂੰ ਨਹੀਂ ਕੋਈ ਲਾਭ, ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਓ : ਕਿਸਾਨ ਆਗੂ

ਉਨ੍ਹਾਂ ਦੱਸਿਆ ਕਿ ਪਾਰਟੀ ਦੀ ਇਸ ਅੰਦਰੂਨੀ ਚੋਣ ਵਿਚ ਤਾਨੀਆ ਸੋਢੀ ਨੂੰ 157 ਵੋਟਾਂ ਮਿਲੀਆਂ ਜਦੋਂ ਕਿ ਉਸਦੀ ਵਿਰੋਧੀ ਉਮੀਦਵਾਰ ਨੂੰ ਸਿਰਫ 6 ਵੋਟਾਂ ਹੀ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਿਧਾਨ ਸਭਾ ਹਲਕੇ ਵਿਚ ਤਕਰੀਬਨ 11 ਹਜ਼ਾਰ ਘਰ ਹਨ ਤੇ ਤਕਰੀਬਨ 25 ਹਜ਼ਾਰ ਦੀ ਆਬਾਦੀ ਹੈ ਜਿਸ ਵਿਚੋਂ 3 ਤੋਂ 4 ਹਜ਼ਾਰ ਲੋਕ ਪੰਜਾਬੀ ਹਨ। ਦੱਸਣਯੋਗ ਹੈ ਕਿ ਪੰਜਾਬੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ’ਤੇ ਵੀ ਝੰਡੇ ਗੱਡ ਰੱਖੇ ਹਨ ਅਤੇ ਪਰਿਵਾਰ ਨੂੰ ਪੂਰੀ ਆਸ ਹੈ ਕਿ ਤਾਨੀਆ ਸੋਢੀ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗੀ ਅਤੇ ਆਪਣੇ ਦੇਸ਼ ਦੇ ਨਾਲ-ਨਾਲ ਪੰਜਾਬੀਆਂ ਦੀ ਸੇਵਾ ਕਰੇਗੀ। ਇੱਧਰ ਵੱਖ ਵੱਖ ਸੰਸਥਾਵਾਂ ਅਤੇ ਸੰਤ ਸਮਾਜ ਵੱਲੋਂ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਦੀ ਅਗਵਾਈ ਹੇਠ ਜਗਦੀਪ ਸਿੰਘ ਸੋਢੀ ਦਾ ਸਨਮਾਨ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ।