Turmeric For White Hair: ਕੀ ਚਿੱਟੇ ਵਾਲਾਂ ਨੂੰ ਕਾਲਾ ਕਰ ਸਕਦੀ ਹੈ ਹਲਦੀ? ਇੱਥੇ ਜਾਣੋ ਸਫੇਦ ਵਾਲਾਂ ’ਤੇ ਕਿਵੇਂ ਕਰੀਏ ਇਸ ਦੀ ਵਰਤੋਂ….

Turmeric For White Hair
Turmeric For White Hair: ਕੀ ਚਿੱਟੇ ਵਾਲਾਂ ਨੂੰ ਕਾਲਾ ਕਰ ਸਕਦੀ ਹੈ ਹਲਦੀ? ਇੱਥੇ ਜਾਣੋ ਸਫੇਦ ਵਾਲਾਂ ’ਤੇ ਕਿਵੇਂ ਕਰੀਏ ਇਸ ਦੀ ਵਰਤੋਂ....

Turmeric For White Hair: ਅੱਜ ਦੇ ਦੌਰ ’ਚ ਜ਼ਿਆਦਾਤਰ ਲੋਕਾਂ ਦੇ ਵਾਲ ਘੱਟ ਉਮਰ ’ਚ ਹੀ ਪੱਕਣੇ ਸ਼ੁਰੂ ਹੋ ਗਏ ਹਨ, ਵਾਲਾਂ ਦੇ ਪੱਕਣ ਦਾ ਮਤਲਬ ਉਮਰ ਹੀ ਨਹੀਂ ਹੁੰਦਾ, ਅਸਲ ’ਚ ਹੁਣ 20-25 ਸਾਲ ਦੇ ਬੱਚੇ ਵੀ ਸਫੇਦ ਵਾਲਾਂ ਦੀ ਸਮੱਸਿਆ ਤੋਂ ਪੀੜਤ ਹੋਣ ਲੱਗੇ ਹਨ। ਵਾਲਾਂ ਨੂੰ ਕਾਲੇ ਕਰਨ ਦੇ ਕਈ ਤਰੀਕੇ ਬਾਜਾਰ ’ਚ ਮੌਜੂਦ ਹਨ ਪਰ ਇਨ੍ਹਾਂ ’ਚ ਪਾਏ ਜਾਣ ਵਾਲੇ ਕੈਮੀਕਲ ਵਾਲਾਂ ਨੂੰ ਹੋਰ ਵੀ ਸਫੈਦ ਕਰਦੇ ਹਨ, ਇਸ ਦੀ ਬਜਾਏ ਨੌਜਵਾਨ ਆਪਣੇ ਵਾਲਾਂ ਨੂੰ ਕਾਲੇ ਕਰਨ ਲਈ ਬਿਲਕੁਲ ਵੀ ਰੰਗ ਨਾ ਵਰਤਣ ਵਾਲਾਂ ਨੂੰ ਕੁਦਰਤੀ ਤੌਰ ’ਤੇ ਕਾਲੇ ਕਰਨ ਲਈ ਅਪਣਾਓ ਘਰੇਲੂ ਨੁਸਖੇ। ਆਯੁਰਵੇਦ ’ਚ ਅਜਿਹੀਆਂ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਪੜ੍ਹੋ : Kisan News: ਇਹ ਕਿਸਾਨਾਂ ਦੀ ਹੋਈ ਮੌਜ਼, ਹੋਇਆ ਕਰਜ਼ਾ ਮੁਆਫ਼, ਖੁੱਦ CM ਨੇ ਦਿੱਤੀ ਜਾਣਕਾਰੀ

ਜਿਸ ਨਾਲ ਵਾਲਾਂ ਨੂੰ ਕੁਦਰਤੀ ਰੂਪ ਨਾਲ ਕਾਲਾ ਕੀਤਾ ਜਾ ਸਕਦਾ ਹੈ, ਸਫੇਦ ਵਾਲਾਂ ਨੂੰ ਕਾਲਾ ਕਰਨ ਦਾ ਇਕ ਅਜਿਹਾ ਕੁਦਰਤੀ ਘਰੇਲੂ ਉਪਾਅ ਹੈ ਹਲਦੀ, ਜਿਸ ਨਾਲ ਤੁਸੀਂ ਆਪਣੇ ਵਾਲਾਂ ਨੂੰ ਹੌਲੀ-ਹੌਲੀ ਕਾਲੇ ਕਰ ਸਕਦੇ ਹੋ, ਤਾਂ ਆਓ ਜਾਣਦੇ ਹਾਂ ਹਲਦੀ ਦੀ ਵਰਤੋਂ ਕਰਨ ਦਾ ਤਰੀਕਾ। ਦਰਅਸਲ, ਹਲਦੀ ਨਾ ਸਿਰਫ ਚਮੜੀ ਨੂੰ ਚਮਕਾਉਂਦੀ ਹੈ, ਬਲਕਿ ਇਹ ਵਾਲਾਂ ਨੂੰ ਵੀ ਹੈਰਾਨੀਜਨਕ ਲਾਭ ਦਿੰਦੀ ਹੈ, ਖਾਸ ਤੌਰ ’ਤੇ ਜਿਨ੍ਹਾਂ ਲੋਕਾਂ ਦੇ ਵਾਲ ਸਫੇਦ ਹਨ, ਉਨ੍ਹਾਂ ਨੂੰ ਹਲਦੀ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਹਲਦੀ ’ਚ ਕਰਕਿਊਮਿਨ ਪਾਇਆ ਜਾਂਦਾ ਹੈ, ਜੋ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਤੁਸੀਂ ਹਲਦੀ ਵਾਲਾ ਹੇਅਰ ਮਾਸਕ ਲਾ ਸਕਦੇ ਹੋ ਜਾਂ ਵਾਲਾਂ ’ਤੇ ਮਹਿੰਦੀ ਤੇ ਤੇਲ ਨਾਲ ਮਿਲਾ ਸਕਦੇ ਹੋ, ਇਸ ਨਾਲ ਵਾਲਾਂ ਵਿੱਚ ਚਮਕ ਆਵੇਗੀ ਤੇ ਵਾਲਾਂ ਨੂੰ ਨੁਕਸਾਨ ਤੋਂ ਬਚਾਇਆ ਜਾਵੇਗਾ।

ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਕਰੋ ਹਲਦੀ ਦੀ ਵਰਤੋਂ | Turmeric For White Hair

ਹਲਦੀ ਦਾ ਤੇਲ ਲਾਓ :- ਵਾਲਾਂ ਨੂੰ ਕਾਲਾ ਕਰਨ ਲਈ ਹਲਦੀ ਦੇ ਤੇਲ ਦੀ ਵਰਤੋਂ ਕਰੋ, ਸਫੇਦ ਵਾਲਾਂ ’ਤੇ ਲਾਓ, ਵਾਲਾਂ ਨੂੰ ਕਾਲਾ ਕਰਨ ਲਈ ਹਲਦੀ ਦੇ ਤੇਲ ਦੀ ਵਰਤੋਂ ਕਰੋ, ਇਸ ਨਾਲ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਬਹੁਤ ਘੱਟ ਹੋ ਸਕਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਦੇ ਹੋ ਤਾਂ ਇਹ ਹੱਲ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ।

ਕਿਵੇਂ ਬਣਾਇਏ ਤੇਲ :- ਇਸ ਲਈ ਲੋਹੇ ਦੇ ਕੜਾਹੀ ’ਚ 2 ਚੱਮਚ ਹਲਦੀ ਪਾਊਡਰ ਨੂੰ ਘੱਟ ਅੱਗ ’ਤੇ ਪਕਾਓ, ਜਦੋਂ ਹਲਦੀ ਸੜ ਕੇ ਕਾਲੀ ਹੋ ਜਾਵੇ ਤਾਂ ਉਸ ’ਚ ਨਾਰੀਅਲ ਦਾ ਤੇਲ ਮਿਲਾਓ, ਇਸ ਪੇਸਟ ਨੂੰ ਵਾਲਾਂ ’ਤੇ ਚੰਗੀ ਤਰ੍ਹਾਂ ਨਾਲ ਲਾਓ। ਇੱਕ ਘੰਟੇ ਬਾਅਦ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਤੁਹਾਡੇ ਵਾਲ ਕੁਦਰਤੀ ਤੌਰ ’ਤੇ ਕਾਲੇ ਹੋਣ ਲੱਗ ਜਾਣਗੇ।

ਹਲਦੀ ਦਾ ਹੇਅਰ ਮਾਸਕ :- ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਹਲਦੀ ਲਾਉਣ ਦਾ ਇੱਕ ਤਰੀਕਾ ਹੈ ਇਸ ਤੋਂ ਹੇਅਰ ਮਾਸਕ ਬਣਾ ਕੇ ਵਾਲਾਂ ’ਤੇ ਲਾਓ, ਇਸ ਲਈ ਇੱਕ ਕਟੋਰੀ ਵਿੱਚ 2 ਚੱਮਚ ਹਲਦੀ ਲਓ ਤੇ ਇਸ ਵਿੱਚ 2 ਚੱਮਚ ਸ਼ਹਿਦ ਤੇ ਐਲੋਵੇਰਾ ਮਿਲਾ ਲਓ। ਇਸ ਨਾਲ ਵਾਲਾਂ ਦੇ ਵਾਧੇ ’ਚ ਮਦਦ ਮਿਲੇਗੀ ਪਰ ਇਸ ਨੂੰ ਕਰੀਬ ਇੱਕ ਘੰਟੇ ਤੱਕ ਰੱਖਣ ਤੋਂ ਬਾਅਦ ਵਾਲਾਂ ਨੂੰ ਧੋ ਲਓ, ਇਸ ਦਾ ਅਸਰ ਵਾਲਾਂ ’ਤੇ ਦਿਖਾਈ ਦੇਵੇਗਾ।

ਬੇਦਾਅਵਾ : ਲੇਖ ’ਚ ਦਿੱਤੀ ਗਈ ਜਾਣਕਾਰੀ ਤੁਹਾਡੀ ਆਮ ਜਾਣਕਾਰੀ ਲਈ ਹੈ, ਇਹ ਕਿਸੇ ਇਲਾਜ ਦਾ ਬਦਲ ਨਹੀਂ ਹੋ ਸਕਦੀ। ਵਧੇਰੇ ਜਾਣਕਾਰੀ ਲਈ, ਤੁਸੀਂ ਆਪਣੇ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ। ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

LEAVE A REPLY

Please enter your comment!
Please enter your name here