ਟੈਕਨੋਲੋਜੀ ਦੀ ਦੁਨੀਆਂ ਦਿਨ ਪ੍ਰਤੀ ਦਿਨ ਅੱਗੇ ਵਧਦੀ ਜਾ ਰਹੀ ਹੈ ਤੇ ਇਸ ਕ੍ਰਮ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਫੋਨ ਵਿੱਚ ਨੈਟਵਰਕ (Network) ਨਹੀਂ ਵੀ ਹੈ ਤਾਂ ਵੀ ਤੁਸੀਂ ਕਿਤੇ ਵੀ ਅਸਾਨੀ ਨਾਲ ਕਾਲ ਕਰ ਸਕਦੇ ਹੋ। ਜੀ ਹਾਂ! ਬੱਸ ਆਪਣੇ ਸਮਾਰਟ ਫੋਨ ਵਿੱਚ ਵਾਈਫਾਈ ਕਨੈਕਟ ਹੋਣ ਦੀ ਜ਼ਰੂਰਤ ਹੈ। ਜੀਓ ਵਿੱਚ ਪਹਿਲਾਂ ਹੀ ਸਮਾਰਟ ਫੋਨ ਯੂਜਰਸ ਨੂੰ ਬਹੁਤ ਸਾਰੀਆਂ ਫੈਸਲਿਟੀਆਂ ਦਿੱਤੀਆਂ ਹਨ ਤੇ ਹੁਣ ਜੀਓ ਵਾਈਫਾਈ ਕਾਲਿੰਗ ਵੀ ਤੁਹਾਨੂੰ ਇੱਥੇ ਇਸ ਤਰ੍ਹਾਂ ਦਾ ਫੀਚਰ ਦਿੱਤਾ ਹੈ, ਜਿਸ ਰਾਹੀਂ ਤੁਸੀਂ ਕਾਲ ਕਰ ਸਰਦੇ ਹੋ।
ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਸੈਟਿੰਗ ਵਿੱਚ ਜਾਓ ਜਿੱਥੇ ਤੁਹਾਨੂੰ ਸਾਰੇ ਆਪਸ਼ਨ ਦੇ ਵਿੱਚ ਮੋਬਾਇਲ ਡਾਟੇ ਦਾ ਵਿਕਲਪ ਮਿਲ ਜਾਂਦਾ ਹੈ। ਇੱਥੇ ਹੀ ਤੁਹਾਨੂੰ ਵਾਈਫਾਈ ਕਾਲਿੰਗ ਦਾ ਵਿਕਲਪ ਹੇਠਾਂ ਨਜ਼ਰ ਆਵੇਗਾ, ਇਸ ਨੂੰ ਇਨੇਬਲ ਕਰਨ ਤੋਂ ਬਾਅਦ ਤੁਹਾਨੂੰ ਅਸਾਨੀ ਨਾਲ ਕਾਲਿੰਗ ਕਰਨ ਦਾ ਵਿਕਲਪ ਮਿਲੇਗਾ।
ਇਹ ਵੀ ਪੜ੍ਹੋ : ਮੱਧਮ ਪੈਂਦੀ ਲੋਕਤੰਤਰ ਦੀ ਲੋਅ
ਜੇਕਰ ਐਂਡਰਾਉਡ ਯੂਜਰ ਹੋ ਤਾਂ ਗੱਲ ਕਰੀਏ ਤਾਂ ਸਮਾਰਟ ਫੋਨ ਦੇ ਸੈਟਿੰਗ ਵਿੱਚ ਜਾ ਕੇ ਉੱਥੇ ਕਨੈਕਸ਼ਨ ਦੇ ਵਿਕਲਪ ’ਤੇ ਵਾਈਫਾਈ ਕਾਲਿੰਗ ਵਿਕਲਪ ਨੂੰ ਤੁਸੀਂ ਆਨ ਕਰਨਾ ਪਵੇਗਾ, ਜਿਸ ਤੋਂ ਬਾਅਦ ਇਹ ਸਰਵਿਸ਼ ਇਨੇਬਲ ਹੋ ਜਾਵੇਗੀ। ਜੇਕਰ ਏਅਰਟੈਲ ਯੂਜ਼ਰ ਹੋ ਤਾਂ ਉੱਥੇ ਵੀ ਇਸ ਫੀਚਰ ਦਾ ਲਾਭ ਲੈ ਸਕਦੇ ਹੋ। ਹਾਲਾਂਕਿ ਏਅਰਟੈਲ ਯੂਜ਼ਰ ਨੂੰ ਇਸ ਸੁਵਿਧਾ ਸਿਰਫ ਏਅਰਟੈਲ ਫਾਈਵਰ ਕਨੈਕਸਨ ’ਤੇ ਹੀ ਦਿੱਤੀ ਜਾਂਦੀ ਹੈ, ਇਸ ਦੀ ਮੱਦਦ ਨਾਲ ਉੱਥੇ ਅੱਗੇ ਕਾਲ ਕਰ ਸਕਦੇ ਹੋ। (Network)